ਵਾਪਰਿਆ ਵੱਡਾ ਦਰਦਨਾਕ ਹਾਦਸਾ , ਅੱਗ ਲੱਗਣ ਪਰਿਵਾਰ ਦੇ 7 ਜੀਅ ਜਿਊਂਦੇ ਸੜੇ

ਆਈ ਤਾਜਾ ਵੱਡੀ ਖਬਰ

ਕਈ ਵਾਰ ਕੁਝ ਅਜਿਹੇ ਹਾਦਸੇ ਵਾਪਰਦੇ ਹਨ, ਜਿਨਾਂ ਵਿੱਚ ਬਹੁਤ ਜਿਆਦਾ ਨੁਕਸਾਨ ਹੋ ਜਾਂਦਾ ਹੈ l ਕਈ ਵਾਰ ਅਜਿਹਾ ਨੁਕਸਾਨ ਹੁੰਦਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਹੁਣ ਇਕ ਅਜਿਹਾ ਹੀ ਦਰਦਨਾਕ ਤੇ ਲੂਕੰਡੇ ਖੜੇ ਕਰ ਦੇਣ ਵਾਲਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਅੱਗ ਲੱਗਣ ਦੇ ਕਾਰਨ ਪੂਰਾ ਦਾ ਪੂਰਾ ਪਰਿਵਾਰ ਜਿੰਦਾ ਸੜ ਮਰਿਆ l ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਜਿੱਥੇ ਮੁੰਬਈ ‘ਚ 2 ਮੰਜ਼ਿਲਾ ਦੁਕਾਨ-ਸਹਿ-ਰਿਹਾਇਸ਼ੀ ਇਮਾਰਤ ‘ਚ ਅਚਾਨਕ ਭਿਆਨਕ ਅੱਗ ਲੱਗ ਗਈ l ਅੱਗ ਲੱਗਣ ਨਾਲ ਤਿੰਨ ਨਾਬਾਲਗਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦੀਆਂ ਸਾਰ ਹੀ ਦਮਕਲ ਵਿਭਾਗ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ l ਜਿਨਾਂ ਵੱਲੋਂ ਮਿਲ ਕੇ ਅੱਗ ਤੇ ਕਾਬੂ ਪਾਇਆ ਗਿਆ l ਉਧਰ ਫਾਇਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5.20 ਵਜੇ ਚੈਂਬੂਰ ਇਲਾਕੇ ਦੀ ਸਿਧਾਰਥ ਕਾਲੋਨੀ ‘ਚ ਹੋਈ। ਉਨ੍ਹਾਂ ਦੱਸਿਆ ਕਿ ਇਮਾਰਤ ਦੇ ਗ੍ਰਾਊਂਡ ਫਲੋਰ ਦਾ ਇਸਤੇਮਾਲ ਦੁਕਾਨ ਵਜੋਂ ਤੇ ਉੱਪਰੀ ਮੰਜ਼ਿਲ ਦਾ ਇਸਤੇਮਾਲ ਰਿਹਾਇਸ਼ ਵਜੋਂ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਅੱਗ ਗ੍ਰਾਊਂਡ ਫਲੋਰ ‘ਤੇ ਸਥਿਤ ਦੁਕਾਨ ‘ਚ ਬਿਜਲੀ ਦੀਆਂ ਤਾਰਾਂ ਅਤੇ ਹੋਰ ਉਪਕਰਣਾਂ ‘ਚ ਲੱਗੀ ਅਤੇ ਬਾਅਦ ‘ਚ ਉਸ ਨੇ ਉੱਪਰੀ ਮੰਜ਼ਿਲ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਜਿਸ ਕਾਰਨ ਇੱਕ ਪਰਿਵਾਰ ਦੇ ਸੱਤ ਮੈਂਬਰ ਇਸ ਅੱਗ ਦੀ ਲਪੇਟ ਦੇ ਵਿੱਚ ਆ ਕੇ ਤੇ ਬੁਰੀ ਤਰਹਾਂ ਝੁਲਸ ਗਏ, ਇਹਨਾਂ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਨੂੰ ਹੀ ਬਾਹਰ ਕੱਢਿਆ ਗਿਆ l ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨਾਂ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ।