ਵਾਪਰਿਆ ਕਹਿਰ ਸਕੂਲ ਵੈਨ ਦਾ ਹੋਇਆ ਭਿਆਨਕ ਹਾਦਸਾ – 2 ਬੱਚਿਆਂ ਅਤੇ ਡਰਾਈਵਰ ਦੀ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਕਰੋਨਾ ਕਾਲ ਦੇ ਦੌਰਾਨ ਬਹੁਤ ਲੰਮੇ ਸਮੇਂ ਤੱਕ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ ਅਤੇ ਕਰੋਨਾ ਕੇਸਾਂ ਆਈ ਕਮੀ ਦੇ ਨਾਲ ਹੀ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਲਗਾਤਾਰ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਵੀ ਵਾਧਾ ਹੋਇਆ ਹੈ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਘਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ। ਇਸ ਲਈ ਹੀ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੜਕੀ ਆਵਾਜਾਈ ਮਤਰਾਲਾ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਦੇ ਹਨ। ਜਿਸ ਸਦਕਾ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਹੁਣ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਸਕੂਲ ਵੈਨ ਦਾ ਭਿ-ਆ-ਨ-ਕ ਐਕਸੀਡੈਂਟ ਹੋ ਗਿਆ ਹੈ, ਜਿੱਥੇ ਦੋ ਬੱਚਿਆਂ ਅਤੇ ਇਕ ਡਰਾਈਵਰ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਹਰਿਆਣਾ ਸੂਬੇ ਦੇ ਝੱਜਰ ਸਾਂਪਲਾ ਰੋਡ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਨਿੱਜੀ ਸਕੂਲ ਦੀ ਵੈਨ ਇੱਕ ਸੜਕ ਉਪਰ ਖੜ੍ਹੇ ਦੁੱਧ ਦੇ ਟੈਂਕਰ ਨਾਲ ਟਕਰਾ ਗਈ। ਇਹ ਹਾਦਸਾ ਬੀਤੇ ਕੱਲ੍ਹ ਵਾਪਰਿਆ ਹੈ ਜਿਥੇ ਇਸ ਹਾਦਸੇ ਕਾਰਨ ਸਕੂਲ ਦੀ ਵੈਨ ਅਗਲੇ ਹਿੱਸੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਉਥੇ ਹੀ ਪਿੰਡ ਗਿਰਾਵੜ ਦੇ ਲੋਕਾਂ ਵੱਲੋਂ ਟਰੈਕਟਰ ਦੀ ਮਦਦ ਨਾਲ ਵੈਨ ਦੇ ਅਗਲੇ ਹਿੱਸੇ ਨੂੰ ਬਾਹਰ ਕੱਢਿਆ ਗਿਆ ਅਤੇ ਇਸ ਹਾਦਸੇ ਵਿਚ ਜ਼ਖਮੀ ਹੋਏ ਡਰਾਈਵਰ ਅਤੇ ਵਿਦਿਆਰਥੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

ਜਿੱਥੇ ਗੰਭੀਰ ਜ਼ਖਮੀ ਹਾਲਤ ਵਿਚ ਕੁਝ ਲੋਕਾਂ ਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਵਿੱਚ ਲਿਜਾਇਆ ਗਿਆ। ਉਥੇ ਹੀ ਦੋ ਵਿਦਿਆਰਥੀਆਂ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਹੈ। ਜਦ ਕਿ ਇਕ ਡਰਾਈਵਰ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਅਤੇ ਹਸਪਤਾਲ ਵਿੱਚ ਵੈਂਟੀਲੇਟਰ ਉਪਰ ਜ਼ੇਰੇ ਇਲਾਜ ਹੈ। ਇਹ ਡਰਾਈਵਰ ਅਜੇ ਵੀ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝ ਰਿਹਾ ਹੈ।

ਜਿੱਥੇ ਦੋ ਵਿਦਿਆਰਥੀਆਂ ਅਤੇ ਇਕ ਡਰਾਈਵਰ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉੱਥੇ ਹੀ ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਵੱਲੋਂ ਹਰਿਆਣਾ ਸਰਕਾਰ ਅੱਗੇ ਇਨਸਾਫ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਇਸ ਗੱਲ ਦੀ ਸਚਾਈ ਨੂੰ ਸਾਹਮਣੇ ਲਿਆਂਦਾ ਜਾਵੇ , ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ।