ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਿਥੇ ਵੱਖ-ਵੱਖ ਦੇਸ਼ਾਂ ਵਿੱਚ ਕੋਰੋਨਾ ਦਾ ਕਹਿਰ ਸਭ ਪਾਸੇ ਵਰਸ ਰਿਹਾ ਹੈ। ਉੱਥੇ ਹੀ ਇਕ ਤੋਂ ਬਾਅਦ ਇਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਸਾਰੇ ਦੇਸ਼ਾਂ ਵੱਲੋਂ ਜਿੱਥੇ ਕਰੋਨਾ ਨੂੰ ਠੱਲ੍ਹ ਪਾਉਣ ਲਈ ਕਰੋਨਾ ਟੀਕਾਕਰਣ ਮੁਹਿੰਮ ਆਰੰਭ ਕੀਤੀ ਗਈ ਹੈ। ਉਥੇ ਹੀ ਲੋਕਾਂ ਨੂੰ ਵੀ ਅਜੇ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਇਸ ਕਰੋਨਾ ਨੂੰ ਖਤਮ ਹੋਇਆ ਨਾ ਸਮਝਿਆ ਜਾਵੇ। ਉੱਥੇ ਹੀ ਆਏ ਦਿਨ ਵਾਪਰਨ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਜਿਸ ਕਾਰਨ ਕਿਸੇ ਨਾ ਕਿਸੇ ਦੇਸ਼ ਤੋਂ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਇੱਥੇ ਭਿ-ਆ-ਨ-ਕ ਅੱਗ ਲੱਗਣ ਕਾਰਨ ਕਹਿਰ ਮਚਿਆ ਹੈ ਜਿੱਥੇ ਭਾਰੀ ਤਬਾਹੀ ਹੋਈ ਹੈ। ਇਸ ਹਾਦਸੇ ਵਿਚ 41 ਲੋਕਾਂ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਭਿਆਨਕ ਅੱਗ ਲੱਗਣ ਦੀ ਘਟਨਾ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।
ਇਹ ਹਾਦਸਾ ਰਾਜਧਾਨੀ ਦੇ ਨਜ਼ਦੀਕ ਇਕ ਜੇਲ੍ਹ ਵਿੱਚ ਵਾਪਰਿਆ ਹੈ। ਇਸ ਜੇਲ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਨਾਲ ਜੁੜੇ ਹੋਏ ਬਹੁਤ ਸਾਰੇ ਦੋਸ਼ੀਆਂ ਨੂੰ ਰੱਖਿਆ ਜਾਂਦਾ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਜੇਲ ਵਿੱਚ ਦੋ ਹਜ਼ਾਰ ਤੋਂ ਵਧੇਰੇ ਕੈਦੀਆਂ ਨੂੰ ਰੱਖਿਆ ਗਿਆ ਸੀ। ਜਦ ਕਿ ਇਸ ਜੇਲ੍ਹ ਵਿੱਚ 1275 ਕੈਦੀਆਂ ਨੂੰ ਰੱਖਣ ਦੀ ਹੀ ਵਿਵਸਥਾ ਹੈ। ਉੱਥੇ ਹੀ ਬੁੱਧਵਾਰ ਦੀ ਸਵੇਰ ਸਮੇਂ ਤੜਕੇ ਜੇਲ੍ਹ ਵਿੱਚ ਬਲਾਕ ਸੀ ਵਿੱਚ ਅੱਗ ਲੱਗ ਗਈ ਸੀ ਜਿੱਥੇ 122 ਕੈਦੀਆਂ ਨੂੰ ਰੱਖਿਆ ਗਿਆ ਸੀ।
ਇਸ ਭਿਆਨਕ ਹਾਦਸੇ ਕਾਰਨ ਬਹੁਤ ਸਾਰੇ ਕੈਦੀ ਇਸ ਅੱਗ ਦੀ ਚਪੇਟ ਵਿਚ ਆ ਗਏ। ਜਿਨ੍ਹਾਂ ਵਿੱਚੋਂ 41 ਕੈਦੀਆਂ ਦੀ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਅਤੇ 39 ਕੈਦੀ ਬੁਰੀ ਤਰ੍ਹਾਂ ਝੁਲਸ ਗਏ ਹਨ ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਓਥੇ ਹੀ ਫੌਜੀਆਂ ਅਤੇ ਅੱਗ ਬਝਾਉਣ ਵਾਲੇ ਕਰਮਚਾਰੀਆਂ ਵੱਲੋਂ ਤੁਰੰਤ ਇਸ ਅੱਗ ਉੱਪਰ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਕੋਸ਼ਿਸ਼ ਕਰਨੀ ਪਈ। ਉਥੇ ਹੀ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Previous Postਨੌਕਰੀ ਛੱਡ ਕੇ ਪਤੀ ਕਰਦਾ ਪਤਨੀ ਦੀ ਰਾਖੀ – ਕਾਰਨ ਜਾਣ ਉੱਡ ਜਾਣਗੇ ਹੋਸ਼
Next Postਮਸ਼ਹੂਰ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਨੇ ਸ਼ੇਅਰ ਕੀਤਾ ਅਜਿਹਾ ਦਰਦ ਪੜ੍ਹ ਹਰ ਕੋਈ ਹੋ ਗਿਆ ਭਾਵੁਕ