ਆਈ ਤਾਜ਼ਾ ਵੱਡੀ ਖਬਰ
ਕਰੋਨਾ ਦਾ ਕਹਿਰ ਦੇਸ਼ ਵਿੱਚ ਜਿੱਥੇ ਦਿਨੋ ਦਿਨ ਵੱਧ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਸੂਬਿਆਂ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਥੇ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੇ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਥੇ ਹੀ ਸੂਬਾ ਸਰਕਾਰਾਂ ਨੂੰ ਇਸ ਸਥਿਤੀ ਦੇ ਅਨੁਸਾਰ ਫ਼ੈਸਲੇ ਲੈਣ ਦੇ ਅਧਿਕਾਰ ਦਿੱਤੇ ਗਏ ਹਨ। ਜਿੱਥੇ ਕਈ ਸੂਬਿਆਂ ਵਿੱਚ ਰਾਤ ਦਾ ਕਰਫ਼ਿਊ ਲਾਗੂ ਕੀਤਾ ਗਿਆ ਹੈ। ਉਥੇ ਹੀ ਕੁਝ ਜਗ੍ਹਾ ਉਪਰ ਤਾਲਾਬੰਦੀ ਵੀ ਕੀਤੀ ਗਈ ਹੈ ਅਤੇ ਧਾਰਾ 144 ਲਾਗੂ ਕੀਤੀ ਗਈ ਹੈ। ਕਰੋਨਾ ਦੇ ਨਵੇਂ ਰੂਪ ਦੇ ਵੀ ਬਹੁਤ ਸਾਰੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਜਿੱਥੇ ਕਰੋਨਾ ਦੀ ਸ਼ੁਰੂਆਤ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਇਸ ਕਰੋਨਾ ਦੇ ਡਰ ਕਾਰਨ ਹੀ ਮਾਨਸਿਕ ਤਣਾਅ ਦੇ ਦੌਰ ਵਿਚੋਂ ਗੁਜ਼ਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਅਜਿਹਾ ਸਮਾਂ ਫਿਰ ਤੋਂ ਕਈ ਜਗ੍ਹਾ ਤੇ ਦੇਖਿਆ ਜਾ ਰਿਹਾ ਹੈ ਜਿੱਥੇ ਲੋਕਾਂ ਵੱਲੋਂ ਕਰੋਨਾ ਕਾਰਨ ਹੀ ਅਜਿਹੇ ਫੈਸਲੇ ਲਏ ਜਾ ਰਹੇ ਹਨ ਜਿਸ ਵਿੱਚ ਉਨ੍ਹਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਇੱਥੇ ਇੱਕ ਪਰਿਵਾਰ ਦੇ 5 ਮੈਂਬਰਾਂ ਵੱਲੋਂ ਇਸ ਕਾਰਨ ਜ਼ਹਿਰ ਖਾ ਲਿਆ ਗਿਆ ਹੈ। ਜਿੱਥੇ ਮੌਤਾਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਾਮਿਲਨਾਡੂ ਦੇ ਮੁਦਰਾਈ ਤੋਂ ਸਾਹਮਣੇ ਆਈ ਹੈ। ਜਿੱਥੇ 5 ਮੈਂਬਰਾਂ ਵੱਲੋਂ ਕਰੋਨਾ ਦੇ ਡਰ ਕਾਰਨ ਜ਼ਹਿਰ ਨਿਗਲਿਆ ਗਿਆ ਹੈ।
ਦੱਸਿਆ ਗਿਆ ਹੈ ਕਿ ਇਸ ਪਰਿਵਾਰ ਵਿੱਚ ਜਿੱਥੇ ਇੱਕ ਘਰ ਵਿਚ ਬਜ਼ੁਰਗ ਔਰਤ ਲਕਸ਼ਮੀ ਉਸਦੇ ਦੋ ਪੁੱਤਰ, ਇੱਕ ਧੀ ਆਪਣੇ ਬੇਟੇ ਦੇ ਨਾਲ ਰਹਿ ਰਹੀ ਸੀ। ਲਕਸ਼ਮੀ ਦੀ ਧੀ ਜਿੱਥੇ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਬੇਟੇ ਨਾਲ ਪੇਕੇ ਰਹਿ ਰਹੀ ਸੀ ਉਥੇ ਹੀ ਬੀਤੇ ਦਿਨੀ ਉਸ ਦੇ ਕਰੋਨਾ ਦੀ ਚਪੇਟ ਵਿੱਚ ਆਉਣ ਦੀ ਪੁਸ਼ਟੀ ਹੋਣ ਤੇ ਡਰ ਕਾਰਨ ਪਰਿਵਾਰ ਵੱਲੋਂ ਇਹ ਕਦਮ ਚੁੱਕਿਆ ਗਿਆ।
ਇਸ ਘਟਨਾ ਦਾ ਅਗਲੇ ਦਿਨ ਖੁਲਾਸਾ ਹੋਇਆ ਜਦੋਂ ਗੁਆਂਢੀਆਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਸ ਹਾਦਸੇ ਵਿਚ ਜਿਥੇ ਲਕਸ਼ਮੀ ਅਤੇ ਉਸਦੇ ਦੋਨੋਂ ਬੇਟੇ ਹਸਪਤਾਲ ਵਿਚ ਜੇਰੇ ਇਲਾਜ ਹਨ। ਉੱਥੇ ਹੀ ਉਸ ਦੀ ਬੇਟੀ ਜੋਤਿਕਾ ਅਤੇ ਜੋਤੀਕਾ ਦੇ ਬੇਟੇ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕੇ ਲੱਛਮੀ ਦੇ ਪਤੀ ਦੀ ਵੀ ਦਸੰਬਰ ਵਿੱਚ ਮੌਤ ਹੋ ਗਈ ਸੀ ਜਿਸ ਕਾਰਨ ਸਾਰਾ ਪਰਿਵਾਰ ਦੁਖੀ ਸੀ।
Previous Postਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੋਸਟ ਕੀਤੀ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਬਾਰੇ ਇਹ ਪੋਸਟ – ਹੋ ਗਈ ਵਾਇਰਲ
Next Postਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਮਿਲਿਆ ਇਹ ਚੋਣ ਨਿਸ਼ਾਨ – ਤਾਜਾ ਵੱਡੀ ਖਬਰ