ਅਮਰੀਕਾ ਚ ਹੋਣ ਲਗਾ ਇਹ ਕੰਮ
ਜੋਅ ਬਾਈਡੇਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਗਏ ਹਨ। ਜੋਅ ਬਾਈਡੇਨ ਵੱਲੋਂ ਰਿਕਾਰਡ ਤੋੜ ਵੋਟਾਂ ਪ੍ਰਾਪਤ ਕਰਕੇ ਰਾਸ਼ਟਰਪਤੀ ਅਹੁਦੇ ਲਈ ਜਿੱਤ ਪ੍ਰਾਪਤ ਕਰ ਲਈ ਗਈ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਬਾਈਡੇਨ ਨੇ ਇਕ ਵੱਡਾ ਐਲਾਨ ਕੀਤਾ ਹੈ ।ਜਿਸ ਰਾਹੀਂ ਅਮਰੀਕਾ ਵਿਚ ਰਹਿ ਰਹੇ ਕੱਚੇ ਬੰਦਿਆਂ ਦੀ ਲਾਟਰੀ ਲੱਗ ਜਾਵੇਗੀ।
ਇਸ ਖਬਰ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ।ਪਹਿਲੇ ਭਾਸ਼ਣ ਵਿਚ ਹੀ ਉਨ੍ਹਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਲਗਭਗ ਇੱਕ ਕਰੋੜ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇੱਕ ਰੋਡਮੈਪ ਤਿਆਰ ਕਰਨਗੇ। ਜਿਸ ਵਿੱਚ ਪੰਜ ਲੱਖ ਭਾਰਤੀ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ। ਦਸਤਾਵੇਜ਼ ਦੇ ਅਨੁਸਾਰ ਅਮਰੀਕਾ ਵਿੱਚ ਸਲਾਨਾ 1,25,000 ਸ਼ਰਨਾਰਥੀਆਂ ਨੂੰ ਦਾਖ਼ਲ ਕਰਨ ਦਾ ਟੀਚਾ ਰੱਖਣਗੇ। ਇਸ ਤੋਂ ਇਲਾਵਾ ਉਹ ਸਲਾਨਾ ਘੱਟੋ-ਘੱਟ 95 ਹਜ਼ਾਰ ਸ਼ਰਨਾਰਥੀ ਦੇਸ਼ ਚ ਦਾਖ਼ਲ ਹੋਣ ਲਈ ਕਾਂਗਰਸ ਨਾਲ ਕੰਮ ਕਰਨਗੇ।
ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਬਾਈਡੇਨ ਜਲਦੀ ਹੀ ਕਾਂਗਰਸ ਇਮੀਗ੍ਰੇਸ਼ਨ ਸੁਧਾਰ ਕਨੂੰਨ ਪਾਸ ਕਰਨ ਤੇ ਕੰਮ ਸ਼ੁਰੂ ਕਰਨਗੇ।ਜਿਸ ਰਾਹੀਂ ਸਾਡੀ ਪ੍ਰਣਾਲੀ ਨੂੰ ਆਧੁਨਿਕ ਬਣਾਇਆ ਜਾਵੇਗਾ ।ਇਸੇ ਤਹਿਤ ਕਰੀਬ 5 ਲੱਖ ਤੋਂ ਵੱਧ ਭਾਰਤੀਆਂ ਸਣੇ 10 ਲੱਖ ਅਜਿਹੇ ਪਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਲਈ ਇਕ ਰੋਡਮੈਪ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹਨ।
ਜੋਅ ਬਾਈਡੇਨ ਪ੍ਰੈਜ਼ੀਡੈਂਟ ਇਲੈਕਟ ਹਨ ,ਉਹ 20 ਜਨਵਰੀ ਨੂੰ ਸਹੁੰ ਚੁੱਕ ਸਮਾਗਮ ਤੋਂ ਬਾਅਦ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣ ਜਾਣਗੇ। ਬਾਈਡੇਨ 48 ਸਾਲ ਪਹਿਲਾਂ ਸੈਨੇਟ ਚੁਣੇ ਗਏ ਸਨ। ਇਸ ਵਾਰ 7.4 ਲੋਕਾਂ ਨੇ ਰਿਕਾਰਡ ਵੋਟ ਦਿਤੇ।ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਈਡੇਨ ਵਲੋ ਸ਼ਨੀਵਾਰ ਰਾਤ ਨੂੰ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਸੀ। ਬਾਈਡੇਨ ਨੇ ਕਿਹਾ ਕਿ ਅਮਰੀਕਾ ਦੀ ਇਹ ਨੈਤਿਕ ਜਿੱਤ ਹੈ।
ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਹੋਣ ਦੇ ਨਾਤੇ ਉਹ ਬਲੂ ਜਾਂ ਰੈਡ ਸਟੇਟ ਨਹੀਂ ਵੇਖਦੇ। ਉਹ ਸਿਰਫ ਯੂਨਾਈਟਿਡ ਸਟੇਟ ਆਫ ਅਮਰੀਕਾ ਦੇਖਦੇ ਹਨ। ਉਹ ਦੇਸ਼ ਨੂੰ ਤੋੜਨ ਨਹੀਂ ਜੋੜਨ ਵਾਲਾ ਰਾਸ਼ਟਰਪਤੀ ਬਣਨਗੇ। 95,000 ਸ਼ਰਨਾਰਥੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਪ੍ਰਣਾਲੀ ਵੀ ਬਣਾਉਣਗੇ । ਇਹ ਜਾਣਕਾਰੀ ਬਾਈਡੇਨ ਦੀ ਮੁਹਿੰਮ ਦੁਆਰਾ ਜਾਰੀ ਕੀਤੇ ਗਏ ਦਸਤਾਵੇਜ਼ ਵਿਚ ਦਿੱਤੀ ਗਈ ਹੈ।
Home ਤਾਜਾ ਖ਼ਬਰਾਂ ਲੱਗ ਗਈ ਕੱਚੇ ਬੰਦਿਆਂ ਦੀ ਤਾਂ ਲਾਟਰੀ ਅਮਰੀਕਾ ਚ ਹੋਣ ਲਗਾ ਇਹ ਕੰਮ – ਲੋਕਾਂ ਚ ਛਾ ਗਈ ਖੁਸ਼ੀ ਦੀ ਲਹਿਰ
Previous Postਸਾਵਧਾਨ : ਕਿਸਾਨ ਜਥੇਬੰਦੀਆਂ ਵਲੋਂ ਇਸ ਤਰੀਕ ਲਈ ਹੋ ਗਿਆ ਇਹ ਖਾਸ ਐਲਾਨ
Next Postਮੋਦੀ ਸਰਕਾਰ ਨੇ ਕਰਤਾ ਐਲਾਨ: 1 ਜਨਵਰੀ 2021 ਤੋਂ ਹੋਵੇਗਾ ਇਹ ਨਿਜ਼ਮ ਸਾਰੇ ਦੇਸ਼ ਚ ਲਾਗੂ