ਆਈ ਤਾਜਾ ਵੱਡੀ ਖਬਰ
ਅੱਜ ਦੇ ਯੁੱਗ ਵਿੱਚ ਜਿੱਥੇ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਉਥੇ ਹੀ ਦੁਨੀਆ ਨੂੰ ਇੱਕ ਦੂਸਰੇ ਦੇ ਨਜ਼ਦੀਕ ਲੈ ਆਂਦਾ ਹੈ। ਦੁਨੀਆ ਵਿੱਚ ਜਿੱਥੇ ਇਕ ਦੂਜੇ ਨਾਲ ਰਾਬਤਾ ਕਾਇਮ ਕਰਨ ਲਈ ਪਹਿਲਾ ਚਿੱਠੀਆਂ ਦੀ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵਿੱਚ ਟੈਲੀਫੋਨ ਦੀ ਸਹੂਲਤ ਸ਼ੁਰੂ ਹੋ ਗਈ। ਤੇ ਹੌਲੀ ਹੌਲੀ ਅੱਜ ਹਰ ਘਰ ਦੇ ਵਿੱਚ ਕਈ ਕਈ ਮੋਬਾਇਲ ਫ਼ੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਮੋਬਾਈਲ ਫੋਨਾਂ ਦੇ ਜਰੀਏ ਦੇਸ਼ ਦੁਨੀਆਂ ਦੀਆਂ ਸਾਰੀਆਂ ਖਬਰਾਂ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ। ਉਥੇ ਹੀ ਵੱਖ-ਵੱਖ ਕੰਪਨੀਆਂ ਵੱਲੋਂ ਕਈ ਤਰ੍ਹਾਂ ਦੇ ਐਪਸ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਜ਼ਰੀਏ ਲੋਕ ਆਪਣੇ ਕਈ ਕੰਮ ਨਿਪਟਾ ਸਕਦੇ ਹਨ।
ਹੁਣ ਲੁੱਟੇ-ਪੁੱਟੇ ਨਾ ਜਾਇਓ ਜੀ ਸਬੰਧੀ ਸਾਵਧਾਨ ਹੋਣ ਲਈ ਵੱਡਾ ਅਲਰਟ ਜਾਰੀ ਹੋਇਆ ਹੈ ਜਿਥੇ ਐਪ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਮੋਬਾਈਲ ਫੋਨ ਉੱਪਰ ਵਿਰੋਧ ਕੀਤੇ ਜਾਣ ਵਾਲੇ ਕੁਝ ਐਪਸ ਨਾਲ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਨਾਲ ਧੋਖਾਧੜੀ ਕੀਤੀ ਜਾਣ ਦੀ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੂਗਲ ਕਰੋਮ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ। ਕਿਉਂਕਿ ਇਸ ਨੂੰ ਪਿਛਲੇ ਕੁਝ ਹਫਤਿਆਂ ਤੋਂ ਬਹੁਤ ਜ਼ਿਆਦਾ ਲੋਕਾਂ ਵੱਲੋ ਡਾਊਨਲੋਡ ਕੀਤਾ ਗਿਆ ਹੈ।
ਉਥੇ ਹੀ ਇਸ ਦਾ ਇਕ ਫਰਜ਼ੀ ਗੂਗਲ ਕਰੋਮ ਐਪ ਵੀ ਜਾਰੀ ਕੀਤਾ ਗਿਆ ਹੈ। ਇਹ ਜ਼ਾਅਲੀ ਐਪਸ ਕਈ ਸਾਈਬਰ ਹਮਲੇ ਲਈ ਜ਼ਿੰਮੇਵਾਰ ਹਨ। ਉਥੇ ਹੀ ਸਰਚ ਦੇ ਦਾਅਵੇ ਮੁਤਾਬਕ ਫਰਜ਼ੀ ਗੂਗਲ ਕਰੋਮ ਐਪ ਦਾ ਇਸਤੇਮਾਲ ਅਟੈਕ ਕੰਪੈਨ ਕਰਨ ਲਈ ਕੀਤਾ ਜਾਂਦਾ ਹੈ। ਇਹ ਫਰਜ਼ੀ ਐਪ ਤੁਹਾਡੀ ਪਰਸਨਲ ਜਾਣਕਾਰੀ ਅਤੇ ਪਾਸਵਰਡ ਨੂੰ ਚੋਰੀ ਕਰਨ ਦਾ ਕੰਮ ਕਰਦਾ ਹੈ। ਜਿਸ ਦਾ ਪਤਾ ਸਾਇਬਰ ਸਕਿਊਰਿਟੀ ਫਰਮ ਟੀਮ ਵੱਲੋਂ ਕੀਤਾ ਗਿਆ ਹੈ।
ਇਨ੍ਹਾਂ ਘਟਨਾਵਾਂ ਤੋਂ ਬਾਅਦ ਹੀ ਗੂਗਲ ਵੱਲੋਂ ਫਰਜ਼ੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਕਿਉਂਕਿ ਅਜਿਹੇ ਐਪ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਬੈਂਕ ਅਕਾਊਟ ਵਿਚੋਂ ਪੈਸੇ ਉਡਾ ਲੈ ਗਏ ਹਨ। ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਮੇਂ ਸਮੇਂ ਤੇ ਅਜਿਹੀਆਂ ਕੰਪਨੀਆਂ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ।
Previous Postਸਾਵਧਾਨ: ਪੰਜਾਬ ਚ ਇਥੇ ਇਹਨਾਂ ਇਲਾਕਿਆਂ ਨੂੰ ਸੀਲ ਕਰਕੇ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ – ਤਾਜਾ ਵੱਡੀ ਖਬਰ
Next Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਥੇ ਵਿਆਹ ਸ਼ਾਦੀਆਂ ਲਈ ਸਰਕਾਰ ਨੇ ਲੈ ਲਿਆ ਹੁਣ ਇਹ ਫੈਸਲਾ