ਆਈ ਤਾਜਾ ਵੱਡੀ ਖਬਰ
ਜਦੋਂ ਇੱਕ ਵਿਆਹ ਜੁੜਦਾ ਹੈ ਤਾਂ, ਵਿਆਹ ਤੋਂ ਪਹਿਲਾਂ ਕੁੜੀ ਤੇ ਮੁੰਡੇ ਦੇ ਪਰਿਵਾਰ ਵਲੋਂ ਇੱਕ ਦੂਜੀ ਦੀ ਕਾਫੀ ਪੁੱਛ ਪੜਤਾਲ ਕੀਤੀ ਜਾਂਦੀ ਹੈ । ਇਸ ਪਿੱਛੇ ਦਾ ਕਾਰਨ ਹੁੰਦਾ ਹੈ ਕਿ ਇਹ ਰਿਸ਼ਤਾ ਪੂਰੀ ਜ਼ਿੰਦਗੀ ਵਾਸਤੇ ਜੁੜਦਾ ਹੈ । ਜੇਕਰ ਵਿਆਹ ਘਰਦਿਆਂ ਦੀ ਮਰਜ਼ੀ ਦੇ ਨਾਲ ਕੀਤਾ ਜਾਂਦਾ ਹੈ ਤਾਂ ਦੋਵੇਂ ਪਾਸੇ ਤੋ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਹਨ ਤੇ ਲਾੜਾ ਤੇ ਲਾੜੀ ਦੇ ਵਿੱਚ ਕੁਝ ਖੂਬੀਆਂ ਵੇਖਣ ਤੋਂ ਬਾਅਦ ਹੀ ਇਹ ਰਿਸ਼ਤਾ ਪੱਕਾ ਕੀਤਾ ਜਾਂਦਾ ਹੈ। ਪਰ ਜੇਕਰ ਵਿਆਹ ਤੋਂ ਪਹਿਲਾਂ ਵਿਖਾਏ ਸੁਪਨੇ ਬਾਅਦ ਵਿੱਚ ਝੂਠੇ ਨਿਕਲ ਆਉਣ ਤਾਂ , ਇਸਦਾ ਖਮਿਆਜ਼ਾ ਦੋਵਾਂ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਵਿਆਹ ਦੇ ਵਿੱਚ ਲਾੜੇ ਦੀ ਤਨਖਾਹ ਬੇਸ਼ੱਕ ਲੱਖਾਂ ਰੁਪਏ ਸੀ , ਪਰ ਇਸ ਦੇ ਬਾਵਜੂਦ ਵੀ ਲਾੜੀ ਦੇ ਵੱਲੋਂ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ । ਜਿਸ ਦੇ ਚਲਦੇ ਬਰਾਤ ਬਿਨਾ ਲਾੜੀ ਤੋਂ ਹੀ ਵਾਪਸ ਮੁੜ ਗਈ ਤੇ ਵਿਆਹ ਦਾ ਮਾਹੌਲ ਜਿਹੜਾ ਖੁਸ਼ੀ ਦੇ ਵਿੱਚ ਬਦਲਿਆ ਹੋਇਆ ਸੀ , ਉਹ ਇੱਕੋ ਦਮ ਖਾਮੋਸ਼ੀ ਤੇ ਹੈਰਾਨਗੀ ਦੇ ਵਿੱਚ ਬਦਲ ਗਿਆ। ਇਹ ਸਾਰਾ ਮਾਮਲਾ ਯੂਪੀ ਦੇ ਨਾਲ ਜੁੜਿਆ ਹੋਇਆ ਹੈ । ਜਿੱਥੇ ਵਿਆਹ ਵਿੱਚ ਜੈਮਾਲਾ ਦੀ ਰਸਮ ਤੋਂ ਬਾਅਦ ਲਾੜੀ ਨੂੰ ਪਤਾ ਲੱਗਾ ਕਿ ਲਾੜਾ ਸਰਕਾਰੀ ਨਹੀਂ , ਸਗੋਂ ਪ੍ਰਾਈਵੇਟ ਨੌਕਰੀ ਕਰਦਾ , ਜਿਸ ਤੋਂ ਬਾਅਦ ਤੁਰੰਤ ਲਾੜੀ ਦੇ ਵੱਲੋਂ ਐਕਸ਼ਨ ਲਿਆ ਜਾਂਦਾ ਹੈ ਤੇ ਸਾਫ ਤੌਰ ਤੇ ਇਹ ਗੱਲ ਆਖ ਦਿੱਤੀ ਜਾਂਦੀ ਹੈ ਕਿ ਉਹ ਵਿਆਹ ਨਹੀਂ ਕਰਵਾਵੇਗੀ। ਇਸ ਤੋਂ ਬਾਅਦ ਬਰਾਤ ਬਿਨਾਂ ਲਾੜੀ ਦੇ ਵਾਪਸ ਪਰਤ ਗਈ , ਜਿਸ ਦੇ ਚਲਦੇ ਵਿਆਹ ਦੇ ਵਿੱਚ ਮਾਹੌਲ ਹੈਰਾਨਗੀ ਦੇ ਵਿੱਚ ਤਬਦੀਲ ਹੋ ਗਿਆ । ਹਰੇਕ ਦੇ ਵੱਲੋਂ ਲਾੜੀ ਨੂੰ ਸਮਝਾਇਆ ਜਾ ਰਿਹਾ ਸੀ ਪਰ ਲਾੜੀ ਨਹੀਂ ਸਮਝੀ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੰਜੀਨੀਅਰ ਨਾਲ ਬੇਟੀ ਦਾ ਰਿਸ਼ਤਾ ਤੈਅ ਕਰਨ ਤੋਂ ਬਾਅਦ ਗੈਸਟ ਹਾਊਸ ‘ਚ ਬਰਾਤ ਦਾ ਸੁਆਗਤ ਹੋਇਆ। ਜਿਸ ਵਿੱਚ ਮਾਲਾ ਪਹਿਨਾਈਆਂ ਗਈਆਂ ਅਤੇ ਹੋਰ ਰਸਮਾਂ ਵੀ ਨਿਭਾਈਆਂ ਗਈਆਂ। ਇਸ ਦੇ ਨਾਲ ਹੀ ਸਵੇਰੇ ਫੇਰਿਆਂ ਦੌਰਾਨ ਜਦੋਂ ਲਾੜੀ ਨੇ ਸਰਕਾਰੀ ਨੌਕਰੀ ਨਾ ਹੋਣ ਕਾਰਨ ਲਾੜੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਦੋਵੇਂ ਧਿਰਾਂ ਹੈਰਾਨ ਰਹਿ ਗਈਆਂ। ਫਿਰ ਕਾਫੀ ਦੇਰ ਤੱਕ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲਦੀ ਰਹੀ ਪਰ ਜਦੋਂ ਲਾੜੀ ਅਤੇ ਉਸ ਦਾ ਪਰਿਵਾਰ ਤਿਆਰ ਨਾ ਹੋਇਆ ਤਾਂ ਸਮਾਜ ਦੇ ਕੁਝ ਲੋਕਾਂ ਨੇ ਬੈਠ ਕੇ ਪੰਚਾਇਤ ਕਰਵਾਈ । ਅੰਤ ਲਾੜਾ ਬਿਨਾਂ ਲਾੜੀ ਦੇ ਘਰ ਪਰਤ ਗਿਆ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਲਾੜਾ ਹੈ ਉਸਦੀ ਤਨਖਾਹ 1 ਲੱਖ20 ਹਜਾਰ ਰੁਪਏ ਮਹੀਨਾ ਹੈ, ਪਰ ਇਸ ਦੇ ਬਾਵਜੂਦ ਵੀ ਲੜਕੀ ਚਾਹੁੰਦੀ ਸੀ ਕਿ ਉਸਦਾ ਵਿਆਹ ਕਿਸੇ ਸਰਕਾਰੀ ਨੌਕਰੀ ਕਰਨ ਵਾਲੇ ਮੁੰਡੇ ਦੇ ਨਾਲ ਹੋਵੇ । ਜਿਸਦੇ ਚਲਦੇ ਬਿਨਾਂ ਲਾੜੀ ਤੋਂ ਹੀ ਬਰਾਤ ਨੂੰ ਵਾਪਸ ਮੁੜਨਾ ਪਿਆ ਤੇ ਕੁੜੀ ਵੱਲੋਂ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ।