ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਜਿਥੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਬਾਈਕਾਟ ਕਰਨ ਲਈ ਘਿਰਾਓ ਕੀਤਾ ਜਾ ਰਿਹਾ ਹੈ। ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲਜ਼ ਨੂੰ ਬੰਦ ਕਰਕੇ ਉਸ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਹੁਣ ਜੀਓ ਦੇ ਟਾਵਰਾਂ ਦੀ ਬਿਜਲੀ ਸਪਲਾਈ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਜੀਓ ਦਾ ਵਿਰੋਧ ਕਰਦੇ ਹੋਏ ਜੀਓ ਦੇ ਫੋਨ ਨੰਬਰ ਵੀ ਬੰਦ ਕਰਵਾਏ ਜਾ ਰਹੇ ਹਨ।
ਤਾਂ ਜੋ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਹੋ ਰਹੇ ਨੁਕਸਾਨ ਦਾ ਸੇਕ ਕੇਂਦਰ ਸਰਕਾਰ ਤੱਕ ਪਹੁੰਚ ਸਕੇ। ਇਸ ਸਭ ਦੇ ਚੱਲਦੇ ਮੁਕੇਸ਼ ਅੰਬਾਨੀ ਦੁਨੀਆਂ ਦੇ ਅਮੀਰਾਂ ਵਿੱਚੋਂ ਟੋਪ 10 ਦੀ ਲਿਸਟ ਤੋਂ ਬਾਹਰ ਹੋ ਗਏ ਹਨ। ਹੁਣ ਮੁਕੇਸ਼ ਅੰਬਾਨੀ ਲਈ ਨਵਾਂ ਸਾਲ ਮਹਿੰਗਾ ਪੈ ਗਿਆ ਹੈ। ਇਸ ਬਾਰੇ ਹੁਣ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਮੁਕੇਸ਼ ਅੰਬਾਨੀ ਨੂੰ ਇੱਕ ਤੋਂ ਬਾਅਦ ਇੱਕ ਝਟਕਾ ਲੱਗਾ ਹੈ। ਮਾਰਕੀਟ ਰੈਗੂਲੇਟਰੀ ਸੇਬੀ ਨੇ ਰਿਲਾਇੰਸ ਇੰਡਸਟਰੀ ਨੂੰ ਇਕ ਵਾਰ ਫਿਰ ਤੋਂ ਝਟਕਾ ਦੇ ਦਿੱਤਾ ਹੈ।
ਸੇਬੀ ਕੰਪਨੀ ਨੇ ਰਿਲਾਇਸ ਇੰਡਸਟਰੀ ਅਤੇ ਇਸ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੂੰ 2007 ਵਿੱਚ ਰਿਲਾਇੰਸ ਪੈਟਰੋਲੀਅਮ ਲਿਮਟਿਡ ਵਿੱਚ ਹੇਰਾ ਫੇਰੀ ਤੇ ਜੁਰਮਾਨਾ ਲਾਇਆ ਸੀ। ਇਸ ਤੋਂ ਬਿਨਾਂ ਦੋ ਹੋਰ ਕੰਪਨੀਆਂ ਨੂੰ ਵੀ ਜੁਰਮਾਨਾ ਕੀਤਾ ਗਿਆ ਸੀ। ਨਵੰਬਰ 2007 ਵਿਚ ਸੇਬੀ ਨੇ ਨਗਦ ਅਤੇ ਭਵਿੱਖ ਦੇ ਹਿੱਸੇ ਵਿੱਚ ਆਰਪੀਐੱਲ ਸੇਅਰ ਵਿੱਚ ਵਪਾਰ ਨਾਲ ਜੁੜੇ ਇੱਕ ਕੇਸ ਤੇ ਜੁਰਮਾਨਾ ਲਗਾਇਆ ਸੀ। ਸੇਬੀ ਨੇ ਕਿਹਾ ਸੀ ਕਿ ਇਹ ਕੰਪਨੀਆਂ ਆਰਪੀਐੱਲ ਦੇ ਸ਼ੇਅਰ ਕੀਮਤਾਂ ਵਿੱਚ ਹੇਰਾਫੇਰੀ ਕਰਦੀਆਂ ਹਨ
ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸਾ ਕਮਾ ਰਹੀਆਂ ਹਨ। ਰਿਲਾਇੰਸ ਨੇ ਬਾਅਦ ਵਿੱਚ ਆਰਪੀਐੱਲ ਵਿਚ ਇਕ 4.1 ਪ੍ਰਤੀਸ਼ਤ ਦੀ ਹਿੱਸੇਦਾਰੀ ਵੇਚ ਦਿੱਤੀ ਸੀ। ਫਿਰ ਆਰਪੀਐੱਲ 2019 ਵਿੱਚ ਰਿਲਾਇਸ ਵਿੱਚ ਸ਼ਾਮਲ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸੇਬੀ ਵਲੋ ਹੁਣ ਕਥਿੱਤ ਤੌਰ ਤੇ ਆਰਪੀਐੱਲ ਮਾਮਲੇ ਵਿੱਚ ਰਿਲਾਇੰਸ ਤੇ 25 ਕਰੋੜ ਰੁਪਏ ਅਤੇ 15 ਕਰੋੜ ਰੁਪਏ ਦਾ ਜੁਰਮਾਨਾ ਅੰਬਾਨੀ ਤੇ ਲਾਇਆ ਗਿਆ ਹੈ। ਦੂਜੇ ਪਾਸੇ ਨਵੀਂ ਮੁੰਬਈ ਸੇਜ ਪ੍ਰਾਈਵੇਟ ਲਿਮਟਿਡ ਅਤੇ ਮੁੰਬਈ ਸੇਜ ਲਿਮਟਿਡ ਨੂੰ ਵੀ ਕ੍ਰਮਵਾਰ 20 ਕਰੋੜ ਅਤੇ 10 ਕਰੋੜ ਰੁਪਏ ਦਾ ਜ਼ੁਰਮਾਨਾ ਲਾ ਦਿੱਤਾ ਗਿਆ ਹੈ।
Previous Postਅੰਤਰਾਸ਼ਟਰੀ ਫਲਾਈਟਾਂ ਬਾਰੇ ਭਾਰਤ ਸਰਕਾਰ ਵਲੋਂ ਹੁਣ ਹੋ ਗਿਆ ਇਹ ਐਲਾਨ
Next Postਆਖਰ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ ਜਿਸਦਾ ਸੀ ਮੋਦੀ ਸਰਕਾਰ ਨੂੰ ਡਰ – ਆਈ ਤਾਜਾ ਵੱਡੀ ਖਬਰ