ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਵਧ ਰਹੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਲੋਕਾਂ ਨੂੰ ਵਧੇਰੇ ਮਹਿੰਗਾਈ ਦਾ ਅਹਿਸਾਸ ਕਰਵਾ ਰਹੀਆਂ ਹਨ। ਹਰ ਦਿਨ ਹੀ ਸਰਕਾਰ ਵੱਲੋਂ ਵਧਾਈਆਂ ਜਾ ਰਹੀਆਂ ਇਹ ਕੀਮਤਾਂ ਗਰੀਬ ਵਰਗ ਉਪਰ ਹੋਰ ਜ਼ਿਆਦਾ ਬੋਝ ਪਾ ਰਹੀਆਂ ਹਨ। ਇਹ ਖਰਚੇ ਗਰੀਬ ਵਰਗ ਦੀ ਆਮਦਨ ਤੋਂ ਵਧੇਰੇ ਹਨ। ਦੇਸ਼ ਅੰਦਰ ਪਹਿਲਾਂ ਹੀ ਲੋਕ ਕ-ਰੋ-ਨਾ ਦੀ ਮਾ-ਰ ਝੱਲ ਰਹੇ ਹਨ। ਜਿਸ ਕਾਰਨ ਸਾਰੇ ਲੋਕ ਆਰਥਿਕ ਮੰਦੀ ਦੇ ਪ੍ਰਭਾਵ ਵਿਚੋਂ ਗੁਜ਼ਰ ਰਹੇ ਹਨ ਅਤੇ ਮੁੜ ਪੈਰਾਂ ਸਿਰ ਹੋਣ ਲਈ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਮੋਬਾਈਲ ਵਰਤਣ ਵਾਲਿਆਂ ਨੂੰ ਇੱਕ ਭਾਰੀ ਝਟਕਾ ਲੱਗਣ ਬਾਰੇ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਦੇਸ਼ ਅੰਦਰ ਜਿੱਥੇ ਪੈਟਰੋਲ ਦੀਆਂ ਵਧਾਈਆਂ ਗਈਆਂ ਕੀਮਤਾਂ ਕਾਰਨ ਇਸ ਸਮੇਂ ਪੈਟਰੋਲ ਦੀ ਕੀਮਤ 100 ਰੁਪਏ ਦੇ ਨੇੜੇ ਆ ਗਈ ਹੈ। ਉਥੇ ਹੀ ਏਅਰਟੈਲ, ਜੀਓ,ਬੀਐਸਐਨਐਲ ਅਤੇ ਵੀਆਈ ਆਪਣੀਆਂ ਮੌਜੂਦਾ ਟੈਰਿਫ ਯੋਜਨਾਵਾਂ ਨੂੰ ਵਧਾਉਣ ਦੀ ਤਿਆਰੀ ਕਰ ਰਹੇ ਹਨ । ਹੁਣ ਮੋਬਾਈਲ ਬਿੱਲ ਵੀ ਵਧਣ ਵਾਲਾ ਹੈ.
ਟੈਲੀਕਾਮ ਕੰਪਨੀਆਂ ਨੇ ਆਪਣੇ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਕੀਮਤਾਂ 1 ਅਪ੍ਰੈਲ ਤੋਂ ਵੱਧ ਸਕਦੀਆਂ ਹਨ। ਜਿਸ ਵਾਸਤੇ ਮੋਬਾਈਲ ਕੰਪਨੀਆਂ ਵੱਲੋਂ ਸਭ ਤਿਆਰੀਆਂ ਕਰ ਲਈਆਂ ਗਈਆਂ ਹਨ। ਵਧਾਈਆਂ ਜਾਣ ਵਾਲੀਆਂ ਇਨ੍ਹਾਂ ਕੀਮਤਾਂ ਨਾਲ ਮੋਬਾਈਲ ਵਰਤਣ ਵਾਲਿਆਂ ਉਪਰ ਬੋਝ ਹੋਰ ਵਧ ਜਾਵੇਗਾ। ਦੂਰ ਸੰਚਾਰ ਕੰਪਨੀਆਂ ‘ਤੇ ਬਕਾਇਆ ਕੁਲ ਐਡਜਸਟਡ ਕੁੱਲ ਮਾਲੀਆ 1.69 ਲੱਖ ਕਰੋੜ ਰੁਪਏ ਹੈ,ਤੇ ਸਿਰਫ 15 ਦੂਰਸੰਚਾਰ ਕੰਪਨੀਆਂ ਨੇ ਸਿਰਫ 30,254 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਉਥੇ ਹੀ ਏਅਰਟੈਲ ਦਾ ਲਗਭਗ 25,976 ਕਰੋੜ ਰੁਪਏ, ਵੋਡਾਫੋਨ ਆਈਡੀਆ ਦਾ 50399 ਕਰੋੜ ਰੁਪਏ ਅਤੇ ਟਾਟਾ ਟੈਲੀ ਸਰਵਿਸਿਜ਼ ਦਾ 16,798 ਕਰੋੜ ਰੁਪਏ ਬਕਾਇਆ ਹੈ।
ਚਾਲੂ ਵਿੱਤੀ ਸਾਲ ਵਿਚ ਕੰਪਨੀਆਂ ਨੂੰ 10 ਪ੍ਰਤੀਸ਼ਤ ਅਤੇ ਬਾਕੀ ਰਕਮ ਅਗਲੇ ਸਾਲਾਂ ਵਿਚ ਅਦਾ ਕਰਨੀ ਪੈਣੀ ਹੈ। ਇਹ ਸਭ ਦਾ ਬਹੁਤ ਜ਼ਿਆਦਾ ਬੋਝ ਫੋਨ ਦੀ ਵਰਤੋਂ ਕਰਨ ਵਾਲੇ ਗਾਹਕਾਂ ਉਪਰ ਪੈ ਰਿਹਾ ਹੈ। ਆਈਸੀਆਰਏ ਨੇ ਉਮੀਦ ਜਤਾਈ ਹੈ ਕਿ ਟੈਰਿਫ ਵਿੱਚ ਵਾਧਾ ਪ੍ਰਤੀ ਉਪਭੋਗਤਾ ਦੇ ਮਾਲੀਏ ਵਿੱਚ ਸੁਧਾਰ ਕਰ ਸਕਦਾ ਹੈ। ਮੋਬਾਈਲ ਕੰਪਨੀਆਂ ਵੱਲੋਂ ਵਧਾਈਆਂ ਜਾਣ ਵਾਲੀਆਂ ਇਹਨਾਂ ਕੀਮਤਾਂ ਕਾਰਨ ਮੱਧ ਵਰਗ ਅਤੇ ਗ਼ਰੀਬ ਵਰਗ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Previous Postਹੁਣੇ ਹੁਣੇ ਪੰਜਾਬ ਚ 18 ਫਰਵਰੀ ਤੋਂ 25 ਫਰਵਰੀ ਤੱਕ ਲਈ ਹੋ ਗਿਆ ਇਹ ਐਲਾਨ
Next Postਭਾਜਪਾ ਉਮੀਦਵਾਰ ਨਾਲ ਹੋ ਗਈ ਮਾੜੀ ਪ੍ਰੀਵਾਰ ਦੀਆਂ ਨੇ 15 ਵੋਟਾਂ ਪਰ ਕੁਲ ਮਿਲੀਆਂ ਸਿਰਫ ਏਨੀਆਂ ਹੀ