ਰੂਸ ਨਾਲ ਚਲ ਰਹੀ ਜੰਗ ਦੇ ਵਿਚਕਾਰ ਹੁਣ ਅਮਰੀਕਾ ਅਤੇ ਯੂਕਰੇਨ ਵਲੋਂ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਰੂਸ ਵੱਲੋਂ ਯੂਕਰੇਨ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਉਥੇ ਯੁੱਧ ਨੂੰ ਚਲਦੇ ਹੋਏ 11 ਦਿਨ ਦਾ ਸਮਾਂ ਹੋ ਚੁੱਕਿਆ ਹੈ ਅਤੇ ਰੂਸ ਵੱਲੋਂ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ। ਰੂਸ ਵੱਲੋਂ ਯੂਕਰੇਨ ਦੇ ਕਈ ਸ਼ਹਿਰਾਂ ਉਪਰ ਕਬਜ਼ਾ ਕਰ ਲਿਆ ਗਿਆ ਹੈ ਉਥੇ ਹੀ ਪਰਮਾਣੂ ਪਲਾਂਟ ਉੱਪਰ ਵੀ ਕਬਜ਼ਾ ਕੀਤਾ ਗਿਆ ਹੈ। ਇਸਦੇ ਨਾਲ ਹੀ ਬਾਕੀ ਦੇਸ਼ਾਂ ਵਿੱਚ ਵੀ ਤਰਥੱਲੀ ਮਚ ਗਈ ਹੈ। ਕਿਉਂਕਿ ਇਹ ਪਰਮਾਣੂ ਪਲਾਂਟ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਜਿੱਥੇ ਰੂਸ ਦੇ ਰਾਸ਼ਟਰਪਤੀ ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਆਖਿਆ ਗਿਆ ਹੈ। ਉਥੇ ਹੀ ਯੂਕਰੇਨ ਵੱਲੋਂ ਬਾਕੀ ਦੇਸ਼ਾਂ ਤੋਂ ਸਮਰਥਨ ਵੀ ਮੰਗਿਆ ਜਾ ਰਿਹਾ ਹੈ,ਹੁਣ ਰੂਸ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਅਮਰੀਕਾ ਅਤੇ ਯੂਕਰੇਨ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ।

ਜਿੱਥੇ ਰੂਸ ਵੱਲੋਂ ਯੂਕਰੇਨ ਉਪਰ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਯੁਕਰੇਨ ਦੇ ਰਾਸ਼ਟਰਪਤੀ ਵੱਲੋਂ ਫੋਨ ਉਪਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨਾਲ ਇਸ ਮਾਮਲੇ ਨੂੰ ਲੈ ਕੇ ਗਲਬਾਤ ਕੀਤੀ ਗਈ ਹੈ ਅਤੇ ਰੂਸ ਉਪਰ ਪਾਬੰਦੀਆਂ ਜਾਰੀ ਰੱਖਣ ਵਾਸਤੇ ਵੀ ਅਪੀਲ ਕੀਤੀ ਗਈ ਹੈ।

ਕਿਉਂਕਿ ਰੂਸ ਦੀਆਂ ਫੌਜਾਂ ਵੱਲੋਂ ਲਗਾਤਾਰ ਯੂਕ੍ਰੇਨ ਉੱਪਰ ਹਮਲੇ ਕੀਤੇ ਜਾ ਰਹੇ ਹਨ,ਇਸ ਗਲਬਾਤ ਸਬੰਧੀ ਜਿੱਥੇ ਰਾਸ਼ਟਰਪਤੀ ਵੱਲੋਂ ਟਵੀਟ ਤੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਉਸ ਉੱਪਰ ਪਾਬੰਦੀ ਜਾਰੀ ਰੱਖਣ ਵਾਸਤੇ ਹੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ ਹੈ।

ਜਿਨ੍ਹਾਂ ਵੱਲੋਂ ਯੂਕਰੇਨ ਨੂੰ ਆਰਥਿਕ ਸਹਾਇਤਾ ਦੇਣ ਅਤੇ ਰੂਸ ਉਪਰ ਪਾਬੰਦੀ ਜਾਰੀ ਰੱਖਣ ਦਾ ਭਰੋਸਾ ਦਿਵਾਇਆ ਹੈ। ਉਥੇ ਹੀ ਇਸ ਏਜੰਡੇ ਵਿਚ ਯੂਕਰੇਨ ਦੀ ਸੁਰੱਖਿਆ ਦਾ ਮੁੱਦਾ ਵੀ ਸ਼ਾਮਲ ਹੈ। ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੇ ਦੇਸ਼ਾਂ ਵੱਲੋਂ ਯੂਕਰੇਨ ਨੂੰ ਮਦਦ ਦਿੱਤੀ ਜਾਵੇ ਅਤੇ ਰੂਸੀ ਤੇਲ ਅਯਾਤ ਨੂੰ ਬਲੈਕ ਲਿਸਟ ਕੀਤਾ ਜਾਵੇ। ਕਿਉਂ ਕਿ ਰੂਸ ਵੱਲੋਂ ਯੂਕਰੇਨ ਤੇ ਲਗਾਤਾਰ ਹਮਲਾ ਜਾਰੀ ਹੈ ਉਥੇ ਹੀ ਯੂਕਰੇਨ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਚੁੱਕਾ ਹੈ।\