ਆਈ ਤਾਜ਼ਾ ਵੱਡੀ ਖਬਰ
ਫਰਵਰੀ ਤੋਂ ਜਿੱਥੇ ਸ਼ੁਰੂ ਹੋਇਆ ਯੂਕਰੇਨ ਅਤੇ ਰੂਸ ਦੇ ਵਿਚਕਾਰਲਾ ਯੁੱਧ ਬਹੁਤ ਸਾਰੇ ਲੋਕਾਂ ਦੀ ਜਾਨ ਜਾਣ ਦੀ ਵਜਾ ਬਣ ਗਿਆ ਹੈ ਜਿਸਦੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਰੂਸ ਵੱਲੋਂ ਜਿੱਥੇ ਯੂਕਰੇਨ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਉਥੇ ਹੀ ਇਨ੍ਹਾਂ ਹਮਲਿਆਂ ਦੇ ਸ਼ਿਕਾਰ ਹੋਣ ਵਾਲੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਜਾ ਕੇ ਸ਼ਰਨ ਲੈ ਲਈ ਹੈ। ਭਾਰਤ ਦੇ ਵੀ ਬਹੁਤ ਸਾਰੇ ਵਿਦਿਆਰਥੀ ਯੂਕਰੇਨ ਨੂੰ ਛੱਡ ਕੇ ਆਪਣੇ ਦੇਸ਼ ਵਾਪਸ ਪਰਤ ਆਏ ਹਨ ਜੋ ਕਿ ਉਥੇ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਹੋਏ ਸਨ। ਯੂਕ੍ਰੇਨ ਤੇ ਹਮਲਿਆਂ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉਪਰ ਲਗਾਤਾਰ ਪਾਬੰਦੀਆਂ ਲਗਾਈਆਂ ਗਈਆਂ ਹਨ।
ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਸਕੇ। ਹੁਣ ਰੂਸ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੀ ਜੰਗ ਵਿੱਚ ਯੂਕਰੇਨ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਸਾਰੀ ਦੁਨੀਆਂ ਹੈਰਾਨ ਰਹਿ ਗਈ ਹੈ। ਬੀਤੇ ਕੱਲ੍ਹ ਰੂਸ ਦੇ ਫੌਜੀਆਂ ਵੱਲੋਂ ਯੁਕਰੇਨ ਦੇ ਬੁਚਾ ਸ਼ਹਿਰ ਨੂੰ ਛੱਡ ਦਿੱਤਾ ਗਿਆ ਹੈ। ਉੱਥੇ ਹੀ ਹੁਣ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਰੂਸੀ ਫ਼ੌਜ ਉੱਪਰ ਨਸਲੀ ਹਮਲਾ ਦੇ ਤਹਿਤ ਕਤਲ-ਏ-ਆਮ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਰਾਸ਼ਟਰਪਤੀ ਅਤੇ ਹੋਰ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਰੂਸੀ ਫੌਜੀਆਂ ਵੱਲੋਂ ਯੂਕਰੇਨ ਦੇ ਨਾਗਰਿਕਾਂ ਉੱਪਰ ਤਸ਼ੱਦਦ ਕੀਤਾ ਗਿਆ ਹੈ ਉਥੇ ਹੀ ਔਰਤਾਂ ਨਾਲ ਵੀ ਬਦਸਲੂਕੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਕੀਵ ਖੇਤਰ ਦੇ ਬਹੁਤ ਸਾਰੇ ਕਸਬਿਆ ਵਿੱਚੋਂ 410 ਯੂਕਰੇਨ ਦੇ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਇਨ੍ਹਾਂ ਲਾਸ਼ਾਂ ਦੇ ਵਿੱਚ ਜਿੱਥੇ ਕਈ ਔਰਤਾਂ ਨਾਲ ਜਬਰ ਜਨਾਹ ਕਰਨ ਅਤੇ ਉਨ੍ਹਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਦੇ ਸਿਰ ਉਪਰ ਗੋਲੀ ਮਾਰੀ ਗਈ ਹੈ ਅਤੇ ਕੁਝ ਲੋਕਾਂ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ। ਜਿੱਥੇ ਰੂਸੀ ਫੌਜ ਵੱਲੋਂ ਇਨ੍ਹਾਂ ਲੋਕਾਂ ਉਪਰ ਕੀਤੇ ਗਏ ਤਸੀਹਿਆਂ ਦੇ ਨਿਸ਼ਾਨ ਮੌਜੂਦ ਹਨ। ਉੱਥੇ ਹੀ ਰੂਸ ਦੇ ਅਧਿਕਾਰੀਆਂ ਵੱਲੋਂ ਇਸ ਸਭ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵੱਲੋਂ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।
Home ਤਾਜਾ ਖ਼ਬਰਾਂ ਰੂਸ ਅਤੇ ਯੂਕਰੇਨ ਵਿਚ ਚਲ ਰਹੀ ਜੰਗ ਵਿਚ ਯੂਕਰੇਨ ਤੋਂ ਆਈ ਇਹ ਦਿਲ ਦਹਿਲਾ ਦੇਣ ਵਾਲੀ ਖਬਰ , ਸਾਰੀ ਦੁਨੀਆ ਹੋ ਗਈ ਹੈਰਾਨ
ਤਾਜਾ ਖ਼ਬਰਾਂ
ਰੂਸ ਅਤੇ ਯੂਕਰੇਨ ਵਿਚ ਚਲ ਰਹੀ ਜੰਗ ਵਿਚ ਯੂਕਰੇਨ ਤੋਂ ਆਈ ਇਹ ਦਿਲ ਦਹਿਲਾ ਦੇਣ ਵਾਲੀ ਖਬਰ , ਸਾਰੀ ਦੁਨੀਆ ਹੋ ਗਈ ਹੈਰਾਨ
Previous Postਇਸ ਮਸ਼ਹੂਰ 45 ਸਾਲਾਂ ਫ਼ਿਲਮੀ ਹਸਤੀ ਦੀ ਹੋਈ ਅਚਾਨਕ ਮੌਤ , ਬੋਲੀਵੁਡ ਤੋਂ ਲੈ ਕੇ ਹੌਲੀਵੁੱਡ ਤਕ ਛਾਇਆ ਸੋਗ
Next Postਚੀਨ ਤੋਂ ਵਜਿਆ ਖਤਰੇ ਦਾ ਘੁੱਗੂ, ਕਰੋਨਾ ਨੇ ਫਿਰ ਮਚਾਈ ਹਾਹਾਕਾਰ- ਦੁਨੀਆ ਚ ਛਾਈ ਚਿੰਤਾ