ਡੇਰਾ ਬਿਆਸ ਵਿੱਚ ਸਮੇਂ ਸਮੇਂ ਤੇ ਕੁਝ ਨਵੇਂ ਨਿਯਮ ਲਾਗੂ ਕੀਤੇ ਜਾਂਦੇ ਹਨ ਤੇ ਕਈ ਵਾਰ ਕੁਝ ਲਾਗੂ ਨਿਯਮਾਂ ਦੇ ਵਿੱਚ ਬਦਲਾਅ ਸਬੰਧੀ ਹੁਕਮ ਵੀ ਜਾਰੀ ਕੀਤੇ ਜਾਂਦੇ ਹਨ। ਇਹ ਹੁਕਮ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਲਾਗੂ ਯਾ ਇਹਨਾਂ ਨਿਯਮਾਂ ਵਿੱਚ ਬਦਲਾ ਕੀਤਾ ਜਾਂਦਾ ਹੈ। ਇਸੇ ਵਿਚਾਲੇ ਹੁਣ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ , ਜਿੱਥੇ ਡੇਰਾ ਬਿਆਸ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ । ਜਿਸ ਸਬੰਧੀ ਹੁਕਮ ਵੀ ਜਾਰੀ ਹੋ ਚੁੱਕੇ ਹਨ। ਦੱਸਦਈਏ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ । ਜਿਸ ਫੈਸਲੇ ਤਹਿਤ VIP ਕਲਚਰ ਖ਼ਤਮ ਕਰ ਦਿੱਤਾ ਗਿਆ । ਇਸ ਸਬੰਧੀ ਡੇਰੇ ਬਿਆਸ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ । ਜਾਰੀ ਕੀਤੇ ਗਏ ਹੁਕਮਾਂ ਵਿੱਚ ਸਾਫ ਤੇ ਸਪਸ਼ਟ ਤੌਰ ਤੇ ਆਖਿਆ ਗਿਆ ਹੈ ਕਿ ਹੁਣ ਡੇਰੇ ਵਿਚ ਨਤਮਸਤਕ ਹੋਣ ਲਈ ਆਉਣ ਵਾਲੇ VIPs ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਮਿਲੇਗਾ । ਉਹ ਆਮ ਸੰਗਤ ਦੇ ਨਾਲ ਹੀ ਸਤਿਸੰਗ ਵਿਚ ਬੈਠਣਗੇ। ਜ਼ਿਕਰਯੋਗ ਹੈ ਕਿ ਅਕਸਰ ਹੀ ਆਮ ਸੰਗਤਾਂ ਦੇ ਵੱਲੋਂ ਇਸ ਵੀਆਈਪੀ ਕਲਚਰ ਨੂੰ ਲੈ ਕੇ ਨਰਾਜ਼ਗੀ ਪ੍ਰਗਟ ਕੀਤੀ ਜਾਂਦੀ ਸੀ । ਪਰ ਡੇਰੇ ਵੱਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਹੁਣ ਬਹੁਤ ਸਾਰੀਆਂ ਸੰਗਤਾਂ ਖੁਸ਼ ਨਜ਼ਰ ਆਉਂਦੀਆਂ ਪਈਆਂ ਹਨ ਕਿ ਹੁਣ ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਜਾਵੇਗਾ ਤੇ ਸਾਰਿਆਂ ਵਾਸਤੇ ਇੱਕੋ ਜਿਹੇ ਨਿਯਮ ਲਾਗੂ ਹੋਣਗੇ। ਦੱਸ ਦਈਏ ਕਿ ਡੇਰਾ ਬਿਆਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਹਨ । ਪ੍ਰਸ਼ਾਸਨ ਤੇ ਡੇਰੇ ਦੇ ਵੱਲੋਂ ਸਮੇਂ-ਸਮੇਂ ਤੇ ਸੰਗਤਾਂ ਦੀਆਂ ਸਹੂਲਤਾਂ ਵਾਸਤੇ ਨਿਯਮ ਲਾਗੂ ਕੀਤੇ ਜਾਂਦੇ ਹਨ । ਇਸੇ ਵਿਚਾਲੇ ਹੁਣ ਡੇਰੇ ਵੱਲੋਂ ਲਏ ਗਏ ਇਸ ਫੈਸਲੇ ਦੀ ਜਿੱਥੇ ਹਰ ਪਾਸੇ ਚਰਚਾ ਹੁੰਦੀ ਪਈ ਹੈ , ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਫੈਸਲੇ ਦੀ ਕਾਫੀ ਤਾਰੀਫ ਵੀ ਕੀਤੀ ਜਾ ਰਹੀ ਹੈ।