ਯੂਰਪ ਚ ਪੰਜਾਬੀ ਧੀ ਨੇ ਕੀਤਾ ਅਜਿਹਾ ਕਾਰਨਾਮਾ, ਪੰਜਾਬੀਆਂ ਦਾ ਵਧਾਇਆ ਮਾਣ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਆਪਣੇ ਪਰਿਵਾਰ ਸਮੇਤ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਵਿੱਚ ਜਾ ਕੇ ਵਸ ਜਾਂਦੇ ਹਨ ਉਥੇ ਹੀ ਉਨ੍ਹਾਂ ਦਾ ਪਿਆਰ ਆਪਣੀ ਧਰਤੀ ਦੇ ਨਾਲ ਜੁੜਿਆ ਰਹਿੰਦਾ ਹੈ। ਪੰਜਾਬੀ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਭਾਰੀ ਮਿਹਨਤ ਮੁਸ਼ੱਕਤ ਕਰਕੇ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਹੈ ਅਤੇ ਸਫ਼ਲਤਾ ਦੇ ਝੰਡੇ ਗੱਡੇ ਹਨ। ਅਜਿਹੀਆਂ ਘਟਨਾਵਾਂ ਦੇ ਨਾਲ਼ ਜਿੱਥੇ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। ਏਥੇ ਵੀ ਪੰਜਾਬੀਆਂ ਵੱਲੋਂ ਕਈ ਸ਼ਲਾਘਾਯੋਗ ਚੁੱਕੇ ਗਏ ਕਦਮ ਰਿਕਾਰਡ ਵੀ ਬਣ ਜਾਂਦੇ ਹਨ। ਹੁਣ ਯੂਰਪ ਵਿੱਚ ਪੰਜਾਬੀ ਧੀ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿੱਥੇ ਪੰਜਾਬੀਆਂ ਦਾ ਮਾਣ ਵਧਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ ਜਿਥੇ ਇਟਲੀ ਦੇ ਵਿੱਚ ਵੰਡੀ ਸਟੇਟ ਕੰਪਨੀਆ ਦੇ ਸ਼ਹਿਰ ਬੱਤੀਪਾਲੀਆਂ ਵਿਚ ਗ੍ਰੈਜੂਏਸ਼ਨ ਕਰਨ ਵਾਲੀ ਪੰਜਾਬਣ ਕੁੜੀ ਵੱਲੋਂ 8 ਭਾਸ਼ਾਵਾਂ ਵਿੱਚ ਟਾਪ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਪੰਜਾਬਣ ਕੁੜੀ ਸ਼ਾਹਪੁਰ ਦੇ ਗੜ੍ਹਸ਼ੰਕਰ ਰੋਡ ਤੇ ਪੈਂਦੇ ਪਿੰਡ ਡਾਂਸੀਵਾਲੀ ਦੀ ਜੰਮਪਲ ਹੈ। ਇਹ ਨੌਜਵਾਨ ਕੁੜੀ ਸੁਪ੍ਰੀਤ ਕੌਰ ਇਸ ਸਮੇਂ ਜਿਥੇ ਇਟਲੀ ਵਿਚ ਆਪਣੀ ਪੜ੍ਹਾਈ ਕਰ ਰਹੀ ਹੈ। ਉਥੇ ਹੀ ਉਸ ਦੇ ਮਾਪਿਆਂ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਦੇ ਸਦਕਾ ਉਸ ਵੱਲੋਂ 8 ਭਾਸ਼ਾਵਾਂ ਵਿਚ ਟਾਪ ਕਰਕੇ ਆਪਣੇ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਪ੍ਰੀਤ ਕੌਰ ਦੇ ਪਿਤਾ ਸੁਲਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ ਨੇ ਫ਼ਰੈਂਚ ਸਪੈਨਿਸ਼ ਅਤੇ ਇੰਗਲਿਸ਼ ਤੋਂ ਇਲਾਵਾ ਇਟਾਲੀਅਨ ਭਾਸ਼ਾਵਾਂ ਸਮੇਤ 8 ਭਾਸ਼ਾਵਾਂ ਵਿਚ ਟਾਪ ਦਿਤਾ ਹੈ। ਜਿੱਥੇ ਉਨ੍ਹਾਂ ਵੱਲੋਂ ਆਪਣੀ ਬੇਟੀ ਨੂੰ ਹਮੇਸ਼ਾ ਅੱਗੇ ਵੱਧਣ ਦੀ ਹੱਲਾਸ਼ੇਰੀ ਦਿੱਤੀ ਗਈ ਹੈ ਜਿਸ ਸਦਕਾ ਉਨ੍ਹਾਂ ਦੀ ਬੇਟੀ ਹੀ ਵਿਦਿਆਰਥੀਆਂ ਤੋਂ ਅੱਵਲ ਆ ਕੇ ਵਧੇਰੇ ਅੰਕ ਪ੍ਰਾਪਤ ਕਰਕੇ ਆਪਣੇ ਟੀਚੇ ਤੱਕ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਹੀ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਹਿੰਮਤ ਸਦਕਾ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਰਹੇ ਹਨ, ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ ਦੀ ਕਾਮਯਾਬੀ ਉਪਰ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ।