ਆਈ ਤਾਜ਼ਾ ਵੱਡੀ ਖਬਰ
ਯੂਕਰੇਨ ਅਤੇ ਰੂਸ ਦੀ ਲੜਾਈ ਫ਼ਰਵਰੀ ਦੇ ਦਰਮਿਆਨ ਤੋਂ ਚੱਲ ਜਾਰੀ ਹੈ, ਉਥੇ ਹੀ ਪੂਰੇ ਵਿਸ਼ਵ ਦੇ ਉਪਰ ਇਸ ਯੁੱਧ ਦਾ ਅਸਰ ਪੈ ਰਿਹਾ ਹੈ। ਇਸ ਨੂੰ ਰੋਕਣ ਲਈ ਜਿੱਥੇ ਸਾਰੇ ਦੇਸ਼ਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਅਮਰੀਕਾ ਕੈਨੇਡਾ ਫਰਾਂਸ, ਬ੍ਰਿਟੇਨ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਰੂਸ ਉੱਪਰ ਇਸ ਯੁਧ ਨੂੰ ਰੋਕੇ ਜਾਣ ਵਾਸਤੇ ਦਬਾਅ ਪਾਇਆ ਜਾ ਰਿਹਾ ਹੈ। ਇਸ ਯੁੱਧ ਕਾਰਨ ਜਿਥੇ ਯੂਕਰੇਨ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਯੂਕਰੇਨ ਦੇ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਛੱਡ ਕੇ ਨਾਲ ਦੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਉਥੇ ਹੀ ਰੂਸ ਵੱਲੋਂ ਲਗਾਤਾਰ ਹੀ ਯੂਕਰੇਨ ਉੱਪਰ ਹਵਾਈ ਹਮਲੇ ਕੀਤੇ ਜਾ ਰਹੇ ਹਨ ਅਤੇ ਪ੍ਰਮਾਣੂ ਹਮਲੇ ਦੀ ਧਮਕੀ ਵੀ ਦਿੱਤੀ ਗਈ ਹੈ।
ਰੂਸ ਦੇ ਇਸ ਰੂਪ ਨੂੰ ਦੇਖਦੇ ਹੋਏ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਉਸ ਉਪਰ ਸਖਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ। ਹੁਣ ਯੂਕਰੇਨ ਰੂਸ ਜੰਗ ਦੇ ਦਰਮਿਆਨ ਰੂਸ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਜਿਥੇ ਲਗਾਤਾਰ ਹੀ ਰੂਸ ਉਪਰ ਬਹੁਤ ਸਾਰੀਆਂ ਪਾਬੰਧੀਆਂ ਜਾਰੀ ਕੀਤੀਆਂ ਗਈਆਂ ਹਨ ਜਿਸ ਤੋਂ ਭੜਕੇ ਹੋਏ ਰੂਸ ਵੱਲੋਂ ਵੀ ਹੁਣ ਆਪਣੇ ਦੇਸ਼ ਵਿੱਚ ਆਉਣ ਉਪਰ ਅਮਰੀਕਾ ਦੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਮੇਟਾ ਦੇ ਸੀਈਓ ਮਾਰਕ ਜੁਕਰਬਰਗ ਉਪਰ ਤੇ 27 ਹੋਰ ਉਘੇ ਅਮਰੀਕੀਆਂ ਦੇ ਉੱਪਰ ਰੋਕ ਲਗਾ ਦਿੱਤੀ ਹੈ। ਇਹ ਸਾਰੇ ਲੋਕ ਹੁਣ ਰੋਸ ਵਿੱਚ ਦਾਖਲ ਨਹੀਂ ਹੋ ਸਕਦੇ। ਇਸ ਦੀ ਜਾਣਕਾਰੀ ਇਕ ਵੈਬਸਾਈਟ ਦੇ ਸੰਪਾਦਕ ਵੱਲੋਂ ਜਾਰੀ ਕੀਤੀ ਗਈ ਹੈ ਕਿ ਇਹਨਾਂ ਸਾਰਿਆਂ ਨੇ ਰੂਸ ਵਿੱਚ ਦਾਖਲ ਹੋਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਰੂਸ ਵੱਲੋਂ ਇਹ ਸਾਰੀਆਂ ਪਾਬੰਦੀਆਂ, ਅਮਰੀਕਾ ਵੱਲੋਂ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੁੱਖ ਰੱਖਦੇ ਹੋਏ ਲਗਾਈਆਂ ਜਾ ਰਹੀਆਂ ਹਨ। ਵੀਰਵਾਰ ਨੂੰ ਜਿੱਥੇ ਮੰਤਰਾਲੇ ਵੱਲੋਂ ਆਪਣੀ ਵੈਬਸਾਈਟ ਤੇ ਆਏ ਬਿਆਨ ਜਾਰੀ ਕਰਕੇ ਦੱਸਿਆ ਗਿਆ ਹੈ ਕਿ ਰੂਸ ਵੱਲੋਂ ਇਹ ਕਦਮ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਵੱਲੋਂ ਲਗਾਈਆਂ ਪਾਬੰਦੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਚੁੱਕਿਆ ਗਿਆ ਹੈ।
Previous Post11 ਸਾਲਾ ਬੱਚੇ ਨੇ ਆਪਣਾ ਦਿਮਾਗ ਲਗਾ ਫਰਿਜ ਚ ਲੁੱਕ ਏਦਾਂ ਬਚਾਈ ਆਪਣੀ ਜਾਨ – 20 ਘੰਟਿਆਂ ਬਾਅਦ ਮਿਲਿਆ
Next Postਭਾਰਤੀ ਡਾਕਟਰ ਨੇ ਕੀਤਾ ਅਜਿਹਾ ਕਾਰਨਾਮਾ, ਜੋ ਸੀ ਨਾਮੁਨਕਿਨ – ਸਾਰੀ ਦੁਨੀਆ ਤੇ ਹੋ ਗਈ ਚਰਚਾ