ਆਈ ਤਾਜਾ ਵੱਡੀ ਖਬਰ
ਹਰ ਮਨੁੱਖ ਆਪਣੇ ਸਵਾਦ ਅਨੁਸਾਰ ਭੋਜਨ ਖਾਣਾ ਪਸੰਦ ਕਰਦੇ ਹਨ , ਕਈ ਲੋਕ ਸ਼ਾਕਾਹਾਰੀ ਭੋਜਨ ਕਰਨਾ ਪਸੰਦ ਕਰਦੇ ਹਨ l ਕਈਆਂ ਨੂੰ ਮਾਸਾਹਾਰੀ ਭੋਜਨ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ l ਪਰ ਜਿਹੜੇ ਲੋਕ ਮੀਟ ਮਾਸ ਵਿੱਚ ਮੱਛੀ ਖਾਣਾ ਪਸੰਦ ਕਰਦੇ ਹਨ , ਉਹਨਾਂ ਲਈ ਇਹ ਖ਼ਬਰ ਕਾਫੀ ਖ਼ਾਸ ਸਾਬਿਤ ਹੋਣ ਵਾਲੀ ਹੈ ,ਕਿਉਕਿ ਹੁਣ ਮੱਛੀ ਖਾਣ ਵਾਲੇ ਲੋਕਾਂ ਨੂੰ ਇੱਕ ਗ਼ਲਤੀ ਕਰਨ ਤੇ ਪਛਾਤਾਨਾ ਪੈ ਸਕਦਾ ਹੈ,ਇੱਕ ਰਿਸਰਚ ਚ ਇਸਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਹੋ ਚੁੱਕਿਆ ਹੈ l
ਇੱਕ ਪਾਸੇ ਤਾਂ ਮੱਛੀ ਪ੍ਰੋਟੀਨ ਦਾ ਚੰਗਾ ਸਰੋਤ ਮੰਨੀ ਜਾਂਦੀ ਹੈ। ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ ਡੀ ਤੇ ਇਸ ਨਾਲ ਹੋਰ ਵੀ ਕਈ ਪੋਸ਼ਕ ਤੱਤਾਂ ਮਾਜ਼ੂਦ ਹੁੰਦੇ ਹਨ , ਪਰ ਜ਼ਿਆਦਾ ਮਾਤਰਾ ਵਿੱਚ ਮੱਛੀ ਖਾਣਾ ਵੀ ਸਿਹਤ ਲਈ ਖਤਰਨਾਕ ਹੋ ਸਕਦਾ , ਦੱਸ ਦੇਈਏ ਕਿ ਨਾਨ-ਵੈਜ ਖਾਣ ਵਾਲੇ ਮੱਛੀ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਡਾਕਟਰ ਮੱਛੀ ਖਾਣ ਦੀ ਸਲਾਹ ਵੀ ਦਿੰਦੇ ਹਨ। ਕਿਉਂਕਿ ਇਹ ਕਈ ਤਰਾਂ ਦੇ ਵਿਟਾਮਿਨਾਂ ਨਾਲ ਭਰਪੂਰ ਹੁੰਦੀ ਹੈ।
ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੱਛੀ ਖਾਣ ਨਾਲ ਚਮੜੀ ਦੇ ਕੈਂਸਰ ਦਾ ਖ਼ਤਰਾ ਵੱਧ ਸਕਦਾ । ਜਿਸ ਤੱਥ ਦਾ ਖੁਲਾਸਾ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ।ਬ੍ਰਾਊਨ ਯੂਨੀਵਰਸਿਟੀ ਦੇ ਅਧਿਐਨ ਦਾ ਖੁਲਾਸਾ ਹੋਇਆ ਹੈ ਕਿ ਵੱਖ ਵੱਖ ਲੋਕਾਂ ਦਾ ਅਧਿਐਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਜ਼ਿਆਦਾ ਮੱਛੀ ਖਾਣ ਨਾਲ ਚਮੜੀ ਦਾ ਕੈਂਸਰ ਹੋ ਸਕਦਾ । ਉਨ੍ਹਾਂ ਕਿਹਾ ਕਿ ਮੱਛੀ ਖਾਣ ਨਾਲ ਚਮੜੀ ਦੀ ਬਾਹਰੀ ਪਰਤ ‘ਚ ਅਸਧਾਰਨ ਸੈੱਲਾਂ ਦਾ ਖ਼ਤਰਾ ਵੱਧ ਸਕਦਾ ।
ਖੋਜਕਰਤਾਵਾਂ ਨੇ ਇਨ੍ਹਾਂ ਸੈੱਲਾਂ ਨੂੰ ਮੇਲਾਨੋਮਾ ਦਾ ਨਾਂ ਦਿੱਤਾ ਹੈ ਜੋ ਕਿ ਕੈਂਸਰ ਤੋਂ ਪਹਿਲਾਂ ਦਾ ਇੱਕ ਰੂਪ ਹੈ। ਦੂਜੇ ਪਾਸੇ ਇਸਨੂੰ ਕੇ ਡਾਕਟਰਾਂ ਦਾ ਕਹਿਣਾ ਹੈ ਕਿ ਮੱਛੀ ਖਾਣ ਨਾਲ ਹਰ ਵਿਅਕਤੀ ਵਿੱਚ ਮੇਲਾਨੋਮਾ ਹੋ ਜਾਵੇਗਾ, ਇਹ ਜ਼ਰੂਰੀ ਨਹੀਂ ਹੈ। ਜਿਸ ਕਾਰਨ ਉਹਨਾਂ ਨੂੰ ਚੱਮੜੀ ਨਾਲ ਜੁੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।
Previous Postਵਿਆਹ ਚ ਲਾੜੀ ਨੂੰ ਕਾਰ ਦੇ ਬੋਨਟ ਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕਟਿਆ 15500 ਦਾ ਚਲਾਨ
Next Postਯੂਰਪ ਚ ਇਥੇ ਆਇਆ ਸਭ ਤੋਂ ਵੱਧ ਭਿਆਨਕ ਹੜ੍ਹ, 100 ਸਾਲਾਂ ਦਾ ਤੋੜਿਆ ਰਿਕਾਰਡ