ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਪਿਛਲੇ ਕੁਝ ਸਮੇਂ ਤੋਂ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਇਨ੍ਹਾਂ ਦਿਨਾਂ ਵਿਚ ਮੌਸਮ ਦੀ ਤਬਦੀਲੀ ਫਸਲਾਂ ਲਈ ਭਾਰੀ ਨੁਕਸਾਨ ਦਾਇਕ ਹੈ। ਕਿਉਂਕਿ ਇਸ ਸਮੇਂ ਕਣਕ ਦੀ ਫਸਲ ਪੱਕ ਚੁੱਕੀ ਹੈ ਜਿਸ ਦੀ ਟਾਈ ਕੀਤੀ ਜਾ ਰਹੀ ਹੈ। ਅਜਿਹੀ ਹਾਲਤ ਵਿਚ ਖਰਾਬ ਹੋਣ ਵਾਲਾ ਮੌਸਮ ਤੇ ਬਰਸਾਤ ਏਸ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੌਸਮ ਸਬੰਧੀ ਜਾਣਕਾਰੀ ਲੋਕਾਂ ਨੂੰ ਮੁਹਾਈਆ ਕਰਵਾਈ ਜਾਂਦੀ ਹੈ। ਤਾਂ ਜੋ ਕਿਸਾਨ ਅਤੇ ਹੋਰ ਵੀ ਖੇਤੀਬਾੜੀ ਨਾਲ ਸਬੰਧਤ ਕਾਰੋਬਾਰੀ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ।
ਹੁਣ ਮੌਸਮ ਵਿਭਾਗ ਵੱਲੋਂ ਮੀਂਹ ਬਾਰੇ ਇਕ ਵੱਡੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੇਸ਼ ਅੰਦਰ ਕਈ ਜਗਾ ਤੇ ਬਰਸਾਤ ਹੋਣ ਦੀ ਸੰਭਾਵਨਾ ਹੈ। ਜਾਰੀ ਕੀਤੀ ਗਈ ਭਵਿਖਬਾਣੀ ਦੇ ਅਨੁਸਾਰ ਭਾਰਤ ਵਿੱਚ ਦੱਖਣ ਪੱਛਮੀ ਖੇਤਰ ਵਿੱਚ ਜੂਨ ਤੋਂ ਸਤੰਬਰ ਤੱਕ 103 ਫੀਸਦੀ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਸਾਲ ਦੇ ਵਿੱਚ ਜੂਨ ਤੋਂ ਸਤੰਬਰ ਤੱਕ ਇਹ ਮਾਨਸੂਨ ਪਹਿਲਾਂ ਵਾਲੀ ਮਾਨਸੂਨ ਦੇ ਨਾਲੋਂ ਬਿਹਤਰ ਰਹਿਣ ਦੀ ਉਮੀਦ ਜਤਾਈ ਗਈ ਹੈ।
ਜੂਨ ਵਿਚ 177 ਮਿਲੀਮੀਟਰ ਬਾਰਸ਼, ਜੁਲਾਈ ਵਿਚ 277 ਮਿਲੀਮੀਟਰ ਬਾਰਸ਼, ਅਗਸਤ ਵਿਚ 258, ਸਤੰਬਰ ਵਿਚ 197 ਮਿਲੀਮੀਟਰ ਬਾਰਸ਼ ਹੋਣ ਦੀ ਉਮੀਦ ਪ੍ਰਗਟਾਈ ਗਈ ਹੈ। ਜੁਲਾਈ ਦੌਰਾਨ ਕਰਨਾਟਕ ਅਤੇ ਪੱਛਮੀ ਰਾਜਸਥਾਨ ਵਿਚ ਬਰਸਾਤ ਥੋੜ੍ਹੀ ਘੱਟ ਹੋਵੇਗੀ। ਇਸ ਬਾਰ ਉਨ੍ਹਾਂ ਇਲਾਕਿਆਂ ਵਿਚ ਬਰਸਾਤ ਵਧੇਰੇ ਹੋਵੇਗੀ ,ਜਿਨ੍ਹਾਂ ਵਿੱਚ ਪਿਛਲੇ ਸਾਲ ਬਰਸਾਤ ਆਮ ਨਾਲੋਂ ਘੱਟ ਹੋਈ ਸੀ।
ਉਥੇ ਇਸ ਵਾਰ ਮਾਨਸੂਨ ਚੰਗੀ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪੂਰੇ ਮੌਨਸੂਨ ਦੇ ਮੌਸਮ ਦੌਰਾਨ ਬਾਰਸ਼ ਦਾ ਵੱਖੋ ਵੱਖਰਾ ਔਸਤ ਹੁੰਦਾ ਹੈ। ਇਸ ਲਈ ਆਉਣ ਵਾਲੇ ਮਹੀਨਿਆਂ ਦੌਰਾਨ ਜੂਨ ਤੋਂ ਸਤੰਬਰ ਤੱਕ ਬਰਸਾਤ ਦਾ ਪੱਧਰ ਆਮ ਨਾਲੋਂ ਵਧੇਰੇ ਰਹੇਗਾ। 1996 ਤੋਂ 1998 ਤੱਕ ਮਾਨਸੂਨ ਆਮ ਰਿਹਾ। 2019 ਵਿਚ ਦੇਸ ਦੇ ਦੱਖਣ-ਪੱਛਮੀ ਮੌਨਸੂਨ ਵਿਚ ਆਮ ਨਾਲੋਂ 10 ਫੀਸਦੀ ਵਧੇਰੇ ਬਾਰਸ਼ ਹੋਈ ਸੀ। 2020 ਆਮ ਨਾਲੋਂ 9 ਫੀਸਦੀ ਵੱਧ ਬਰਸਾਤ ਹੋਈ। ਹੁਣ ਲਗਾਤਾਰ ਇਹ ਤੀਸਰਾ ਸਾਲ ਹੈ ਜਦੋਂ ਮਾਨਸੂਨ ਆਮ ਨਾਲੋਂ ਵਧੇਰੇ ਹੋਵੇਗੀ।
Previous Postਅਚਾਨਕ ਕੋਰੋਨਾ ਦਾ ਕਹਿਰ ਦੇਖ ਕੇ ਇਥੇ 15 ਦਿਨਾਂ ਦੇ ਸਖਤ ਕਰਫਿਊ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ
Next Postਕੇਂਦਰ ਸਰਕਾਰ ਤੋਂ ਦੇਸ਼ ਵਿਚ ਲਾਕ ਡਾਊਨ ਲਗਾਉਣ ਸਬੰਧੀ ਵਿੱਤ ਮੰਤਰੀ ਦਾ ਆਇਆ ਇਹ ਵੱਡਾ ਬਿਆਨ