ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਸ਼ਨਿੱਚਰਵਾਰ ਅਤੇ ਐਤਵਾਰ ਲਈ ਹੋ ਗਿਆ ਇਹ ਐਲਨ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿੱਚ ਫਿਰ ਤੋਂ ਕੋਰੋਨਾ ਮਹਾਂਮਾਰੀ ਨੇ ਆਪਣੀ ਰਫ਼ਤਾਰ ਫੜ ਲਈ ਹੈ । ਜਿਸ ਦੇ ਚੱਲਦੇ ਹੁਣ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਖਾਸੀਆਂ ਚਿੰਤਾਂ ਵਿੱਚ ਹਨ । ਜਿੱਥੇ ਅੱਜ ਤੋਂ ਪੰਜਾਬ ਭਰ ਵਿਚ ਨਾਈਟ ਕਰਫ਼ਿਊ ਲਾੳੁਣ ਦਾ ਅੈਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪਾਬੰਦੀਆਂ ਪੰਜਾਬ ਸਰਕਾਰ ਵਲੋ ਲਾਈਅਾਂ ਗਈਅਾਂ ਹਨ , ਗੱਲ ਕੀਤੀ ਜਾਵੇ ਜੇਕਰ ਦਿੱਲੀ ਦੀ ਤਾਂ , ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਲਗਾਤਾਰ ਹੀ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ ।

ਇਸੇ ਵਿਚਕਾਰ ਹੁਣ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਰਕੋਨ ਦੇ ਵਧਦੇ ਕੇਸਾਂ ਦੇ ਚੱਲਦੇ ਦਿੱਲੀ ਦੇ ਵਿਚ ਹਫ਼ਤਾਵਾਰੀ ਕਰਫ਼ਿਊ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਤੌਰ ਤੇ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸਦੇ ਚਲਦੇ ਉਹ ਸ਼ਨੀਵਾਰ ਅਤੇ ਐਤਵਾਰ ਦੇਸ਼ ਦੀ ਰਾਜਧਾਨੀ ਪੂਰੀ ਤਰਾਂ ਦੇ ਨਾਲ ਕਰਫਿਊ ਕਾਰਨ ਬੰਦ ਰਹੇਗੀ ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਇਹ ਫ਼ੈਸਲਾ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਹ ਵੱਡਾ ਐਲਾਨ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰਾਂ ਵਿੱਚ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਜਾਵੇਗਾ ।

ਇਸਦੇ ਨਾਲ ਹੀ ਪ੍ਰਾਈਵੇਟ ਦਫ਼ਤਰਾਂ ਵਿੱਚ ਪੰਜਾਹ ਫ਼ੀਸਦੀ ਸਮਰੱਥਾ ਦੇ ਨਾਲ ਲੋਕ ਆਉਣਗੇ ਅਤੇ ਆਪਣਾ ਕੰਮ ਕਰਨਗੇ । ਉੱਥੇ ਹੀ ਸਬੰਧੀ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਹੈ ਕਿ ਰਾਜਧਾਨੀ ਦਿੱਲੀ ਦੇ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦਾ ਕਾਰਨ ਓਮੀਕ੍ਰੌਨ ਵੈਰੀਅੰਟ ਹੈ । ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵਧਣ ਦੇ ਕਾਰਨ ਦਿੱਲੀ ਸਰਕਾਰ ਪਾਬੰਦੀਆਂ ਲਾ ਸਕਦੀ ਹੈ ।