ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਜਿੱਥੇ ਇੱਕ ਦੂਜੇ ਦਾ ਹਾਲ-ਚਾਲ ਪੁੱਛਣ ਲਈ ਤੇ ਸੁਨੇਹਾ ਭੇਜਣ ਲਈ ਲੋਕਾਂ ਵੱਲੋਂ ਚਿੱਠੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਆਪਣੀ ਚਾਲੇ ਚੱਲਦਾ ਗਿਆ ਇਸ ਨਾਲ ਗਲਬਾਤ ਨੂੰ ਪ੍ਰਗਟ ਕਰਨ ਦਾ ਤਰੀਕਾ ਵੀ ਬਦਲ ਗਿਆ।ਸਭ ਤੋਂ ਪਹਿਲਾਂ ਲੈਂਡਲਾਈਨ ਫੋਨ ਲੋਕਾਂ ਵਿਚ ਕਾਫੀ ਪ੍ਰਚਲਿਤ ਹੋਏ ਅਤੇ ਉਸ ਤੋਂ ਬਾਅਦ ਹੌਲੀ-ਹੌਲੀ ਸਮੇਂ ਨੇ ਕਰਵਟ ਬਦਲੀ ਅਤੇ ਇਹਨਾਂ ਸੇਵਾਵਾਂ ਵਿਚ ਹੋਈ ਉਨਤੀ ਅਤੇ ਤਬਦੀਲੀ ਕਾਰਨ ਮੋਬਾਈਲ ਫੋਨਾਂ ਨੂੰ ਜਾਰੀ ਕਰ ਦਿੱਤਾ ਗਿਆ। ਅੱਜ ਹਰ ਘਰ ਵਿਚ ਮੋਬਾਇਲ ਫੋਨ ਮੌਜੂਦ ਹਨ ਅਤੇ ਹਰ ਇਨਸਾਨ ਆਪਣੇ ਤੋਂ ਦੂਰ ਬੈਠੇ ਆਪਣਿਆਂ ਨਾਲ ਗੱਲਬਾਤ ਕਰ ਸਕਦਾ ਹੈ ਤੇ ਬਹੁਤ ਸਾਰੇ ਜ਼ਰੂਰੀ ਕੰਮ ਦੀ ਫੋਨ ਉਪਰ ਹੀ ਨਿਪਟਾ ਸਕਦਾ ਹੈ। ਇਨ੍ਹਾਂ ਫੋਨਾਂ ਦੇ ਇਸਤੇਮਾਲ ਲਈ ਕਾਫੀ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ।
ਵੱਖ-ਵੱਖ ਕੰਪਨੀਆਂ ਵੱਲੋਂ ਆਪਣੇ ਗ੍ਰਾਹਕਾਂ ਲਈ ਕਈ ਪੇਸ਼ਕਸ਼ਾਂ ਵੀ ਮੁਹਈਆ ਕਰਵਾਈਆਂ ਜਾਂਦੀਆਂ ਹਨ। ਮੋਬਾਈਲ ਵਰਤਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 31 ਅਗਸਤ ਤੱਕ ਲਈ ਇਹ ਐਲਾਨ ਹੋ ਗਿਆ ਹੈ। ਹੁਣ ਰਿਜ਼ਰਵ ਬੈਂਕ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿੱਚ ਕਈ ਉਪਭੋਗਤਾਵਾਂ ਨੂੰ ਪ੍ਰਪੇਡ ਫੋਨ ਦੀ ਸਹਾਇਤਾ ਮੁਹਈਆ ਕਰਵਾਈ ਜਾ ਰਹੀ ਹੈ, ਪਹਿਲਾਂ ਸਤੰਬਰ 2019 ਵਿੱਚ ਬਿੱਲ ਭੁਗਤਾਨ ਵਿੱਚ ਸਾਰੀਆਂ ਸ਼੍ਰੇਣੀਆਂ ਨੂੰ ਆਵਰਤੀ ਬਿਲੀਆਰਾ ਵਿੱਚ ਭਾਗੀਦਾਰ ਬਣਾਇਆ ਗਿਆ ਸੀ ਪਰ ਇਸ ਵਿੱਚੋਂ ਮੋਬਾਈਲ ਪ੍ਰੀਪੇਡ ਰਿਚਾਰਜ ਨੂੰ ਵਾਂਝਾ ਰੱਖਿਆ ਗਿਆ ਸੀ।
ਇਸ ਤੋਂ ਪਹਿਲਾਂ ਸਿਰਫ ਡਾਇਰੈਕਟ ਟੂ ਹੋਮ, ਦੂਰ ਸੰਚਾਰ ਦੇ ਸਾਧਨ ਪਾਣੀ, ਗੈਸ ਅਤੇ ਬਿਜਲੀ ਇਹਨਾਂ ਪੰਜ ਸ਼੍ਰੇਣੀਆਂ ਨੂੰ ਹੀ ਆਵ੍ਰੱਤੀ ਬਿੱਲਾ ਦੀ ਅਦਾਇਗੀ ਸਬੰਧੀ ਸਹੂਲਤਾਂ ਦਿੱਤੀਆਂ ਗਈਆਂ ਸਨ।ਪਰ ਹੁਣ 31 ਅਗਸਤ 2021 ਤੋਂ ਮੋਬਾਈਲ ਪ੍ਰੀਪੇਡ ਉਹ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਬਿੱਲ ਭੁਗਤਾਨ ਪ੍ਰਣਾਲੀ ਵਿੱਚ ਵੀ ਵਾਧਾ ਕੀਤਾ ਜਾਵੇਗਾ। ਇਸ ਸਹੂਲਤ ਰਾਹੀਂ ਜਨਤਾ ਬਿੱਲ ਪੇਮੈਂਟ ਸਿਸਟਮ ਦੁਆਰਾ ਮੋਬਾਈਲ ਰੀਚਾਰਜ ਵੀ ਕਰ ਸਕੇਗੀ।
ਰਿਜ਼ਰਵ ਬੈਂਕ ਦੁਆਰਾ ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ ਗ੍ਰਾਹਕ ਆਪਣੀ ਇੱਛਾ ਅਨੁਸਾਰ ਬਿਬਿਪੀਐਸ ਰਾਹੀਂ ਮੋਬਾਈਲ ਪ੍ਰੀਪੈਡ ਰੀਚਾਰਜ਼ ਕਰ ਸਕਣਗੇ। ਜਿਸ ਨਾਲ ਗ੍ਰਾਹਕਾਂ ਨੂੰ ਹੋਰ ਵਧੇਰੇ ਵਿਕਲਪਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ। ਇਸ ਸਕੀਮ ਨਾਲ਼ ਦੇਸ਼ ਵਿਚ ਮੋਬਾਈਲ ਇਸਤੇਮਾਲ ਕਰਨ ਵਾਲੇ ਕਰੋੜਾਂ ਉਪਭੋਗਤਾਵਾਂ ਦੀ ਸਹਾਇਤਾ ਪ੍ਰੀਪੇਡ ਫੋਨ ਸੇਵਾਵਾਂ ਤਹਿਤ ਕੀਤੀ ਜਾ ਸਕੇਗੀ। ਜਿਸ ਨਾਲ ਉਪਭੋਗਤਾਵਾਂ ਨੂੰ ਕਾਫੀ ਆਸਾਨੀ ਹੋਵੇਗੀ।
Previous Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤ
Next Postਸਕੂਲਾਂ ਅਤੇ ਕਾਲਜਾਂ ਲਈ ਕੈਪਟਨ ਸਰਕਾਰ ਨੇ 21 ਜੂਨ ਤੋਂ ਕਰਤਾ ਇਹ ਐਲਾਨ – ਤਾਜਾ ਵੱਡੀ ਖਬਰ