ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਸਰਕਾਰ ਵੱਲੋਂ ਜਿੱਥੇ ਨਾਗਰਿਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰਾਂ ਦੀ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਦਾ ਫਾਇਦਾ ਹੋ ਸਕੇ ਅਤੇ ਸਰਕਾਰ ਨੂੰ ਵੀ। ਇੰਡੀਆ ਵਿੱਚ ਹਰ ਵਿਅਕਤੀ ਆਪਣੀ ਆਮਦਨ ਦੇ ਹਿਸਾਬ ਨਾਲ ਟੈਕਸ ਅਦਾ ਕਰਦਾ ਹੈ ,ਉਹ ਟੈਕਸ ਜਿੱਥੇ ਸਰਕਾਰ ਕੋਲ ਜਾਂਦਾ ਹੈ ਉਸ ਟੈਕਸ ਦੇ ਪੈਸੇ ਦੇ ਜ਼ਰੀਏ ਹੀ ਦੇਸ਼ ਵਿੱਚ ਕਈ ਵਿਕਾਸ ਕਾਰਜ ਕੀਤੇ ਜਾਂਦੇ ਹਨ। ਜਿਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਇਹ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ। ਇਹ ਟੈਕਸ ਅਦਾ ਕਰਨ ਲਈ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਥੇ ਲੋਕਾਂ ਵੱਲੋਂ ਆਪਣਾ ਬਣਦਾ ਹੋਇਆ ਟੈਕਸ ਦਾ ਭੁਗਤਾਨ ਕੀਤਾ ਜਾਂਦਾ ਹੈ।
ਹੁਣ ਮੋਦੀ ਸਰਕਾਰ ਵੱਲੋਂ ਇੰਡੀਆ ਦੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਜਨਤਾ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਕਰੋਨਾ ਕਾਲ ਦੇ ਦੌਰਾਨ ਜਿੱਥੇ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਵਿੱਚ ਛੋਟ ਦਿੱਤੀ ਗਈ ਸੀ। ਉੱਥੇ ਹੀ ਹੁਣ ਸਰਕਾਰ ਵੱਲੋਂ 75 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਇਨਕਮ ਟੈਕਸ ਰਿਟਰਨ ਭਰਨ ਤੋਂ ਛੋਟ ਦੇ ਦਿੱਤੀ ਗਈ ਹੈ। ਹੁਣ ਇਹ ਵਿਅਕਤੀ 2021-22 ਲਈ ਆਪਣੀ ਆਮਦਨ ਟੈਕਸ ਰਿਟਰਨ ਫਾਰਮ ਭਰਨ ਲਈ ਛੋਟ ਦੀ ਇਜ਼ਾਜਤ ਦੇ ਦਿੱਤੀ ਗਈ ਹੈ।
ਇਹ ਛੋਟ ਉਨ੍ਹਾਂ ਮੁਲਾਜਮਾਂ ਨੂੰ ਉਸ ਮਾਮਲੇ ਵਿੱਚ ਹੀ ਦਿੱਤੀ ਜਾ ਰਹੀ ਹੈ ਜੋ ਵਿਆਜ ਦੀ ਆਮਦਨ ਬੈਂਕ ਵਿਚ ਜਮ੍ਹਾਂ ਕਰਨਗੇ ਜਿੱਥੇ ਉਨ੍ਹਾਂ ਦੀ ਪੈਨਸ਼ਨ ਜਮਾ ਹੁੰਦੀ ਹੈ। ਹੁਣ ਇਕ ਅਪ੍ਰੈਲ ਤੋਂ ਸ਼ੁਰੂ ਹੋਏ ਇਸ ਵਿੱਤੀ ਸਾਲ ਤੋਂ ਸੀਨੀਅਰ ਨਾਗਰਿਕਾਂ ਨੂੰ ਆਮਦਨ ਕਰ ਰਿਟਰਨ ਭਰਨ ਦੀ ਜ਼ਰੂਰਤ ਨਹੀ ਹੋਵੇਗੀ। ਛੋਟ ਵਾਲਾ ਫਾਰਮ ਬੈਂਕ ਵਿੱਚ ਜਮਾਂ ਕਰਵਾ ਕੇ ਸੀਨੀਅਰ ਨਾਗਰਿਕ ਰਿਟਰਨ ਭਰਨ ਤੋਂ ਛੁਟਕਾਰਾ ਪਾ ਸਕਦੇ ਹਨ।
ਇੱਥੇ ਜਮਾ ਕਰਵਾਇਆ ਜਾਵੇਗਾ ਜਿੱਥੇ ਉਨ੍ਹਾਂ ਦੀ ਪੈਨਸ਼ਨ ਆਉਂਦੀ ਹੈ ਅਤੇ ਵਿਆਜ਼ ਦੀ ਆਮਦਨ ਉਤੇ ਵੀ ਟੈਕਸ ਕੱਟਿਆ ਜਾਂਦਾ ਹੈ, ਉਥੇ ਹੀ ਟੈਕਸ ਦਾ ਫਾਰਮ ਜਮ੍ਹਾਂ ਕਰਵਾਇਆ ਜਾਵੇਗਾ। ਇਸ ਬਾਰੇ ਹੁਣ ਸੈਂਟਰਲ ਟੈਕਸੇਸ਼ਨ ਬੋਰਡ ਵੱਲੋਂ ਸੀਨੀਅਰ ਨਾਗਰਿਕਾਂ ਪ੍ਰਤੀ ਉਮੀਦਵਾਰਾਂ ਦੀਆਂ ਤਰੀਕਾਂ ਅਤੇ ਘੋਸ਼ਣਾ ਪੱਤਰ ਨੂੰ ਨੋਟੀਫਾਈ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਛੋਟ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਜਾਰੀ ਕੀਤੀ ਗਈ ਹੈ।
Previous Postਚੋਟੀ ਦੇ ਮਸ਼ਹੂਰ ਬੋਲੀਵੁਡ ਐਕਟਰ ਅਕਸ਼ੇ ਕੁਮਾਰ ਦੇ ਘਰੋਂ ਆਈ ਇਹ ਵੱਡੀ ਮਾੜੀ ਖਬਰ – ਪ੍ਰਸੰਕ ਕਰ ਰਹੇ ਦੁਆਵਾਂ
Next Postਪੰਜਾਬ ਚ ਬਚੇ ਨੂੰ ਸੇਬ ਖਾਣਾ ਪੈ ਗਿਆ ਮਹਿੰਗਾ – ਹੈਵਾਨੀਅਤ ਦੀ ਹੋ ਗਈ ਅਖੀਰ। ਤਾਜਾ ਵੱਡੀ ਖਬਰ