ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ 23 ਜਨਵਰੀ ਤੋਂ ਹੋਵੇਗਾ ਇਹ ਕੰਮ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਨੂੰ ਅੰਗਰੇਜ਼ਾ ਹੱਥੋਂ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਯੋਧਿਆ ਵੀਰਾਂ ਨੇ ਆਪਣੀਆਂ ਜਾਨਾਂ ਦੇਸ਼ ਤੋਂ ਕੁਰਬਾਨ ਕੀਤੀਆਂ । ਇਨ੍ਹਾਂ ਸ਼ਹੀਦਾਂ ਤੇ ਸੂਰਬੀਰਾਂ ਦੀ ਕੁਰਬਾਨੀ ਸਦਕਾ ਹੀ ਭਾਰਤ ਦੇਸ਼ ਆਜ਼ਾਦ ਹੋਇਆ ਹੈ । ਜਿਨ੍ਹਾਂ ਸੂਰਬੀਰਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ । ਸਰਕਾਰਾਂ ਦੇ ਵੱਲੋਂ ਵੀ ਅਜਿਹੇ ਯੋਧਿਆਂ ਦੇ ਜਨਮ ਦਿਹਾੜੇ, ਸ਼ਹੀਦੀ ਦਿਹਾੜਿਆਂ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਉਣ ਦੇ ਲਈ ਵੱਖ ਵੱਖ ਪ੍ਰੋਗਰਾਮ ਅਤੇ ਸਮਾਗਮ ਕਰਵਾਏ ਜਾਂਦੇ ਹਨ ।

ਇਸੇ ਵਿਚਕਾਰ ਹੁਣ ਮੋਦੀ ਸਰਕਾਰ ਦੇ ਵੱਲੋਂ 23 ਜਨਵਰੀ ਨੂੰ ਲੈ ਕੇ ਇਕ ਅਜਿਹਾ ਫ਼ੈਸਲਾ ਲੈ ਲਿਆ ਗਿਆ ਹੈ ਜਿਸ ਦੇ ਚਲਦੇ ਹੁਣ ਪੂਰੇ ਦੇਸ਼ ਭਰ ਚ ਮੋਦੀ ਸਰਕਾਰ ਦੀ ਬੱਲੇ ਬੱਲੇ ਹੋ ਰਹੀ ਹੈ । ਦਰਅਸਲ ਗਣਤੰਤਰਤਾ ਦਿਵਸ ਨਾਲ ਸਬੰਧਤ ਸਾਰੇ ਹੀ ਪ੍ਰੋਗਰਾਮ ਅਤੇ ਜਸ਼ਨ 24 ਜਨਵਰੀ ਤੋਂ ਸ਼ੁਰੂ ਹੋ ਜਾਂਦੇ ਹਨ। ਪਰ ਹੁਣ ਕੇਂਦਰ ਸਰਕਾਰ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ 23 ਜਨਵਰੀ ਤੋਂ ਮਨਾਉਂਦਾ ਦਾ ਇਕ ਵੱਡਾ ਫੈਸਲਾ ਲਿਆ ਹੈ । ਕਿਉਂਕਿ ਸੁਭਾਸ਼ ਚੰਦਰ ਬੋਸ ਦੀ ਜਯੰਤੀ ਨੂੰ ਸ਼ਾਮਲ ਕਰਨ ਲਈ ਹੁਣ ਗਣਤੰਤਰਤਾ ਦਿਵਸ ਪ੍ਰੋਗਰਾਮਾਂ ਦੀ ਸ਼ੁਰੂਆਤ 24 ਜਨਵਰੀ ਦੀ ਬਜਾਏ ਸਗੋਂ 23 ਜਨਵਰੀ ਤੋਂ ਸ਼ੁਰੂ ਹੋਵੇਗੀ ।

ਕਿਉਂਕਿ ਤੇਈ ਜਨਵਰੀ ਨੂੰ ਬਹਾਦਰ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਹੈ । ਇਸ ਲਈ ਹੁਣ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੋਂ ਦੇਸ਼ ਦੇ ਵਿੱਚ ਆਜ਼ਾਦੀ ਨਾਲ ਸਬੰਧਤ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ਪਹਿਲਾਂ ਸੁਭਾਸ਼ ਚੰਦਰ ਬੋਸ ਜੀ ਦੀ ਜਯੰਤੀ ਯਾਨੀ ਕਿ ਜਨਮ ਦਿਹਾੜੇ ਨੂੰ ਪਰਾਕ੍ਰਮ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ । ਪਰ ਹੁਣ ਕੇਂਦਰ ਸਰਕਾਰ ਦੇ ਵੱਲੋਂ ਇਕ ਵੱਡਾ ਫੈਸਲਾ ਲੈਂਦੇ ਹੋਏ ਨੇਤਾ ਜੀ ਸੁਭਾਸ਼ ਚੰਦਰ ਬੌਸ ਦੇ ਜਨਮਦਿਨ ਨੂੰ ਗਣਤੰਤਰਤਾ ਦਿਵਸ ਸਮਾਗਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ ।