ਆਈ ਤਾਜ਼ਾ ਵੱਡੀ ਖਬਰ
ਅਜਿਹੀਆਂ ਬਹੁਤ ਸਾਰੀਆਂ ਫਿਲਮੀ ਸਖਸ਼ੀਅਤਾਂ ਹਨ, ਜਿਨ੍ਹਾਂ ਨੇ ਆਪਣੇ ਫ਼ਿਲਮੀ ਖੇਤਰ ਦੇ ਵਿਚ ਬੁਲੰਦੀਆਂ ਨੂੰ ਛੂਹ ਲਿਆ ਹੈ। ਉਥੇ ਕਈਆਂ ਦੇ ਸਿਰ ਉਪਰ ਆਪਣੀ ਕਾਮਯਾਬੀ ਦਾ ਨਸ਼ਾ ਅਜਿਹਾ ਚੜ੍ਹਦਾ ਹੈ ਕਿ ਉਨ੍ਹਾਂ ਨੂੰ ਦੁਨੀਆ ਦੀ ਸਮਝ ਹੀ ਭੁੱਲ ਜਾਂਦੀ ਹੈ। ਅਜਿਹੀਆਂ ਸਖਸ਼ੀਅਤਾਂ ਨੂੰ ਬਿਆਨ ਦਿੰਦੇ ਸਮੇਂ ਇਹ ਵੀ ਹੋਸ਼ ਨਹੀਂ ਰਹਿੰਦੀ ਕਿ ਉਹ ਇਸ ਬਾਰੇ ਕੀ ਬੋਲ ਰਹੀਆਂ ਹਨ। ਆਪਣੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਕਾਰਨ ਹੀ ਅਜਿਹੀਆਂ ਸਖਸੀਅਤਾਂ ਸਾਰੇ ਲੋਕਾਂ ਦੇ ਵਿਰੋਧ ਦਾ ਕਾਰਨ ਬਣ ਜਾਂਦੀਆਂ ਹਨ ਜਿਸ ਕਾਰਨ ਉਹ ਚਰਚਾ ਵਿਚ ਆ ਜਾਂਦੀਆਂ ਹਨ। ਫਿਲਮੀ ਅਦਾਕਾਰਾ ਕੰਗਨਾ ਰਣੌਤ ਵੱਲੋਂ ਜਿੱਥੇ ਕਿਸਾਨੀ ਸੰਘਰਸ਼ ਨੂੰ ਲੈ ਕੇ, ਅਤੇ ਕਈ ਪੰਜਾਬੀ ਗਾਇਕਾਂ ਨੂੰ ਲੈ ਕੇ ਅਜਿਹੇ ਵਿਵਾਦਤ ਬਿਆਨ ਦਿੱਤੇ ਗਏ ਸਨ ਜਿਸ ਕਾਰਨ ਪੰਜਾਬ ਦੇ ਲੋਕਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ।
ਹੁਣ ਮੋਦੀ ਭਗਤ ਕੰਗਣਾ ਰਣੌਤ ਨੂੰ ਭਾਰੀ ਪੈ ਸਕਦੀ ਹੈ ਇਹ ਗ਼ਲਤੀ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਜਿਥੇ ਫ਼ਿਲਮੀ ਅਦਾਕਾਰ ਕੰਗਨਾ ਰਣੌਤ ਨੂੰ ਪਦਮ ਸ਼੍ਰੀ ਨਾਲ ਰਾਸ਼ਟਰਪਤੀ ਵੱਲੋਂ ਸਨਮਾਨਤ ਕੀਤਾ ਗਿਆ ਸੀ। ਉਥੇ ਹੀ ਭੜਕਾਊ ਟਿੱਪਣੀ ਕਾਰਨ ਫਿਰ ਇੱਕ ਵਾਰ ਵਿਵਾਦਾਂ ਵਿੱਚ ਘਿਰ ਗਈ ਹੈ। ਜਿਸ ਕਾਰਨ ਭਾਜਪਾ ਦੇ ਵਿਧਾਇਕਾਂ ਵੱਲੋਂ ਵੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਭਾਜਪਾ ਦੇ ਪੀਲੀਭੀਤ ਤੋਂ ਐਮ ਪੀ ਵਰੁਣ ਗਾਂਧੀ ਵੱਲੋਂ ਵੀ ਟਵੀਟ ਕਰਕੇ ਕੰਗਣਾ ਦਾ ਵਿਰੋਧ ਕੀਤਾ ਗਿਆ ਹੈ। ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਮੁੰਬਈ ਪੁਲਿਸ ਕੋਲ ਕੰਗਨਾ ਰਣੌਤ ਖ਼ਿਲਾਫ਼ ਦੇਸ਼ ਵਿਰੋਧੀ ਅਤੇ ਭੜਕਾਊ ਟਿੱਪਣੀਆਂ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਬੀਤੇ ਦਿਨੀਂ ਹੀ ਕੰਗਨਾ ਰਣੌਤ ਵੱਲੋਂ ਨਵੇ ਚੈਨਲ ਨੂੰ ਅਜਿਹਾ ਬਿਆਨ ਦਿੱਤਾ ਹੈ, ਜਿਸ ਕਾਰਨ ਸਭ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੰਗਨਾ ਰਣੌਤ ਨੇ ਆਖਿਆ ਸੀ ਕਿ ਅਸਲ ਆਜ਼ਾਦੀ 2014 ਵਿੱਚ ਉਸ ਸਮੇਂ ਹੋਈ ਜਦੋਂ ਮੋਦੀ ਸਰਕਾਰ ਹੋਂਦ ਵਿਚ ਆਈ।
ਉਸ ਵੱਲੋਂ ਉਨਾਂ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕੀਤਾ ਗਿਆ ਹੈ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਆਪਣਾ ਖ਼ੂਨ ਵਹਾਇਆ ਹੈ। ਕਿਉਂਕਿ ਕੰਗਨਾ ਰਣੌਤ ਨੇ 1947 ਵਿੱਚ ਮਿਲੀ ਹੋਈ ਦੇਸ਼ ਦੀ ਆਜ਼ਾਦੀ ਨੂੰ ਭੀਖ ਆਖਿਆ ਹੈ। ਉਸ ਦਾ ਅਜਿਹਾ ਬਿਆਨ ਆਜ਼ਾਦੀ ਘੁਲਾਟੀਆਂ ਨਾਲ ਧੋਖਾ ਹੈ। ਜਿਨ੍ਹਾਂ ਆਪਣੀਆਂ ਜਾਨਾਂ ਅਜਾਦੀ ਲਈ ਕੁਰਬਾਨ ਕਰ ਦਿੱਤੀਆਂ। ਉਥੇ ਹੀ ਲੋਕਾਂ ਵੱਲੋਂ ਕੰਗਣਾ ਰਣੌਤ ਨੂੰ ਮਾਫੀ ਮੰਗਣ ਅਤੇ ਉਸ ਦਾ ਪਦਮ ਸ਼੍ਰੀ ਅਵਾਰਡ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
Previous Postਪੰਜਾਬ ਚ ਇਥੇ ਵਾਪਰੀ ਬੇਅਦਬੀ ਦੀ ਇਹ ਘਟਨਾ – ਭਾਰੀ ਪੁਲਸ ਫੋਰਸ ਮੌਕੇ ਤੇ ਪਹੁੰਚੀ
Next Postਇੰਡੀਆ ਚ 2348 ਮੁਸਾਫਿਰਾਂ ਨੂੰ ਲਿਜਾ ਰਹੀ ਰੇਲ ਗੱਡੀ ਨਾਲ ਵਾਪਰਿਆ ਇਹ ਹਾਦਸਾ ਪਈਆਂ ਭਾਜੜਾਂ – ਤਾਜਾ ਵੱਡੀ ਖਬਰ