ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਜਿਥੇ ਪੰਜਾਬ ਦੀ ਸਿਆਸਤ ਅਗਲੇ ਸਾਲ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਗਰਮਾਈ ਹੋਈ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ। ਉਥੇ ਹੀ ਸੂਬੇ ਦੀ ਸਰਕਾਰ ਵੱਲੋਂ ਵੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵੋਟਾਂ ਲਈ ਭਰਮਾਇਆ ਜਾ ਸਕੇ, ਉਥੇ ਹੀ ਸੂਬਾ ਸਰਕਾਰ ਵੱਲੋਂ ਇੱਕ ਲੱਖ ਨੌਜਵਾਨਾਂ ਨੂੰ ਮੌਕਾ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ ਜਿਸ ਨੂੰ ਸਰਕਾਰ ਵੱਲੋਂ ਹੌਲੀ-ਹੌਲੀ ਪੂਰੇ ਕੀਤਾ ਜਾ ਰਿਹਾ ਹੈ।
ਉੱਥੇ ਹੀ ਪੰਜਾਬ ਵਿੱਚ ਵੱਖ ਵੱਖ ਮਹਿਕਮਿਆਂ ਵਿਚ ਠੇਕੇ ਤੇ ਤੈਨਾਤ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਜਿਸਦੇ ਚਲਦੇ ਹੋਏ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਏਥੇ ਮੁੰਡੇ ਨੂੰ ਘੇਰ ਕੇ ਇਨ੍ਹਾਂ ਲੋਕਾਂ ਵੱਲੋਂ ਚੂੜੀਆਂ ਅਤੇ ਚੁੰਨੀ ਪਹਿਨਾਈ ਗਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਬੱਸ ਅੱਡੇ ਤੋਂ ਸਾਹਮਣੇ ਆਈ ਹੈ। ਜਿੱਥੇ ਪੰਜਾਬ ਵਿੱਚ ਪੀਆਰਟੀਸੀ,ਪਨਬੱਸ ਅਤੇ ਪੰਜਾਬ ਰੋਡਵੇਜ਼ ਦੇ ਠੇਕੇ ਤੇ ਤੈਨਾਤ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਪੱਕੇ ਕੀਤੇ ਜਾਣ ਲਈ ਪਿਛਲੇ 9 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਕੀਤੀ ਗਈ ਹੜਤਾਲ ਅਜੇ ਵੀ ਜਾਰੀ ਹੈ।
ਜਿੱਥੇ ਸਾਰੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਹੀ ਫ਼ਰੀਦਕੋਟ ਡਿੱਪੂ ਦੀ ਇਕ ਪੀਆਰਟੀਸੀ ਦੀ ਬੱਸ ਜਦੋਂ ਮੋਗਾ ਦੇ ਬੱਸ ਅੱਡੇ ਉਪਰ ਪਹੁੰਚੀ ਤਾਂ ਬੱਸ ਵਿੱਚ ਮੌਜੂਦ ਕੰਡਕਟਰ ਉਪਰ ਇਨ੍ਹਾਂ ਲੋਕਾਂ ਦਾ ਗੁੱਸਾ ਫੁੱਟ ਪਿਆ। ਹੜਤਾਲ ਕਰ ਰਹੇ ਮੁਲਾਜ਼ਮਾਂ ਵੱਲੋਂ ਉਸ ਕੰਡਕਟਰ ਨੌਜਵਾਨ ਨੂੰ ਗ਼ੱਦਾਰ ਆਖਿਆ ਗਿਆ। ਅਤੇ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਕਰ ਰਹੇ ਕਰਮਚਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ। ਅਗਰ ਸਰਕਾਰ ਮੰਗਾ ਮੰਨਦੀ ਹੈ ਤਾਂ ਠੇਕੇ ਤੇ ਤੈਨਾਤ ਸਾਰੇ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਹੋਵੇਗਾ।
ਉਥੇ ਹੀ ਇਸ ਕੰਡਕਟਰ ਵੱਲੋਂ ਜੂਨੀਅਰ ਨਾਲੋਂ ਟੁੱਟ ਕੇ ਕੰਮ ਕਰਦੇ ਹੋਏ ਬਗਾਵਤ ਕੀਤੀ ਗਈ ਹੈ। ਜਿਸ ਤੋਂ ਗੁੱਸੇ ਵਿੱਚ ਆਏ ਲੋਕਾਂ ਵੱਲੋਂ ਇਸ ਕੰਡਕਟਰ ਨੂੰ ਗਦਾਰ ਲੋਕ ਮੁਰਦਾਬਾਦ ਦੇ ਨਾਅਰੇ ਲਗਾ ਕੇ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਇਸ ਨੌਜਵਾਨ ਨੂੰ ਪ੍ਰਦਰਸ਼ਨ ਕਰਨ ਵਾਲੇ ਕਰਮਚਾਰੀਆਂ ਵੱਲੋਂ ਚੂੜੀਆਂ ਪਹਿਨਾਈਆਂ ਗਈਆਂ ਅਤੇ ਉਸ ਉਪਰ ਚੁੰਨੀ ਵੀ ਦਿੱਤੀ ਗਈ। ਉੱਥੇ ਹੀ ਕਰਮਚਾਰੀਆਂ ਵੱਲੋਂ ਕੀਤੇ ਗਏ ਇਸ ਵਿਵਹਾਰ ਨੂੰ ਲੈ ਕੇ ਵੀ ਕਈ ਤਰਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
Home ਤਾਜਾ ਖ਼ਬਰਾਂ ਮੁੰਡੇ ਨੂੰ ਘੇਰ ਕੇ ਇਸ ਕਾਰਨ ਇਹਨਾਂ ਲੋਕਾਂ ਨੇ ਚੂੜੀਆਂ ਤੇ ਚੁੰਨੀ ਪਹਿਨਾਈ – ਸਾਰੇ ਪੰਜਾਬ ਚ ਹੋ ਗਈ ਚਰਚਾ
Previous Postਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਸਵਾਰੀਆਂ ਨਾਲ ਭਰੀ ਬੱਸ ਅਤੇ ਟਰੱਕ ਚ ਹੋਈ ਖੌਫਨਾਕ ਟੱਕਰ – ਮਚੀ ਹਾਹਾਕਾਰ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਪ੍ਰੀਵਾਰ ਤੇ ਟੁਟਿਆ ਦੁੱਖਾਂ ਦਾ ਇਹ ਪਹਾੜ ਸਾਰੇ ਪਿੰਡ ਚ ਪਿਆ ਸੋਗ