ਆਈ ਤਾਜਾ ਵੱਡੀ ਖਬਰ
ਬੇਸ਼ੱਕ ਅੱਜਕੱਲ ਦੇ ਸਮੇਂ ਦੇ ਵਿੱਚ ਮਨੁੱਖ ਨੇ ਚੰਨ ਤੱਕ ਪਹੁੰਚ ਕਰ ਲਈ ਹੈ, ਪਰ ਦੂਜੇ ਪਾਸੇ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਹਾਲੇ ਵੀ ਵਹਿਮਾਂ ਭਰਮਾਂ ਦੇ ਵਿੱਚ ਅਟਕੇ ਹੋਏ ਹਨ। ਇਹਨਾਂ ਵਹਿਮ ਭਰਮਾਂ ਦੇ ਚਲਦੇ ਬਹੁਤ ਸਾਰੇ ਲੋਕ ਟੂਣੇ ਟੋਟਕਿਆਂ ਦੇ ਵਿੱਚ ਵੀ ਯਕੀਨ ਕਰਦੇ ਹਨ l ਜਿਸ ਕਾਰਨ ਇਸ ਦਾ ਨਤੀਜਾ ਕਾਫੀ ਭੈੜਾ ਨਿਕਲਦਾ ਹੈ। ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮੀਹ ਪਵਾਉਣ ਦੇ ਟੋਟਕੇ ਨੇ ਚਾਰ ਬੱਚਿਆਂ ਦੀ ਜਾਨ ਲੈ ਲਈ l ਜਿਸ ਨੂੰ ਸੁਣਣ ਤੋਂ ਬਾਅਦ ਸਾਰੇ ਲੋਕ ਹੈਰਾਨੀ ਦਾ ਪ੍ਰਗਟਾਵਾ ਕਰਦੇ ਪਏ ਹਨ। ਮਾਮਲਾ ਭਾਰਤ ਦੇਸ਼ ਦੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ, ਜਿੱਥੇ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਡੂਮਰ ਪਿੰਡ ‘ਚ ਮੀਂਹ ਕਰਵਾਉਣ ਲਈ ਟੋਟਕੇ ਨੇ 4 ਮਾਸੂਮ ਬੱਚੀਆਂ ਦੀ ਜਾਨ ਲੈ ਲਈ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਟੋਟਕਾ ਕਿਉਂ ਤੇ ਕਿਸ ਵਾਸਤੇ ਕੀਤਾ ਗਿਆ ਸੀ। ਦਰਅਸਲ ਇਸ ਪਿੰਡ ‘ਚ ਐਤਵਾਰ ਨੂੰ ਮੀਂਹ ਲਈ ਟੋਟਕਾ ਕੀਤਾ ਗਿਆ, ਇਸ ਦੌਰਾਨ ਡੱਡੂਆਂ ਦਾ ਵਿਆਹ ਕਰਵਾਇਆ ਗਿਆ। ਬਾਅਦ ਵਿਚ ਬੱਚਿਆਂ ਤਾਲਾਬ ਚ ਨਹਾਉਣ ਪਹੁੰਚੀਆਂ। ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਤੇ ਮਿੱਟੀ ਧਸਣ ਨਾਲ 4 ਬੱਚੀਆਂ ਦੀ ਪਾਣੀ ‘ਚ ਡੁੱਬਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਆਲੇ ਦੁਆਲੇ ਚੀਕ ਚਿਹਾੜਾ ਪੈ ਗਿਆ l ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚ 2 ਸਕੀਆਂ ਭੈਣਾਂ ਤੇ ਇਕ ਚਾਚੇ ਦੀ ਕੁੜੀ ਸ਼ਾਮਲ ਹੈ। ਚੌਥੀ ਕੁੜੀ ਇਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਸੀ। ਇਹ ਸਾਰੀਆਂ ਬੱਚੀਆਂ ਨਹਾਉਣ ਦੇ ਲਈ ਤਲਾਬ ਵਿੱਚ ਗਈਆਂ ਸਨ ਤੇ ਅਚਾਨਕ ਉੱਥੇ ਮਿੱਟੀ ਧਸ ਗਈ ਜਿਸ ਕਾਰਨ ਸਾਰੀਆਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀਆਂ ਦੇ ਨਾਂ ਮਾਇਆ (9), ਰਾਜੇਸ਼ਵਰੀ (12), ਪਿੰਸੋ (12) ਤੇ ਰਾਗਨੀ ਹਨੁੰਮਤ (12) ਹਨ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਲੋਕਾਂ ਦੀ ਮਾਨਸਿਕਤਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਪਏ ਹਨ ਕਿ ਆਖਰ ਜਿੱਥੇ ਦੇਸ਼ ਦੇ ਵਿੱਚ ਤਰੱਕੀ ਦੀਆਂ ਗੱਲਾਂ ਹੁੰਦੀਆਂ ਪਈਆਂ ਹਨ, ਪਰ ਦੂਜੇ ਪਾਸੇ ਕਈ ਲੋਕ ਵਹਿਮਾ ਭਰਮਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਧਸੇ ਹੋਏ ਸਨ ਕਿ ਜਿਸ ਦਾ ਖਮਿਆਜ਼ਾ ਹੋਰਾ ਲੋਕਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ।
Previous Postਫਿਲਮ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ , ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ
Next Postਜੇਲ ਚ ਬੰਦ ਰਾਮ ਰਹੀਮ ਲਈ ਹੁਣ ਸੁਪਰੀਮ ਕੋਰਟ ਚੋਂ ਆਈ ਵੱਡੀ ਮਾੜੀ ਖਬਰ