ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਅੱਜ ਕੱਲ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਉੱਥੇ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਉਥੇ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋ ਜਾਂਦਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਜਿੱਥੇ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੰਦੀਆਂ ਹਨ। ਜਿੱਥੇ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਕਈ ਪਰਿਵਾਰਾਂ ਦੇ ਚਿਰਾਗ ਹਮੇਸ਼ਾਂ ਲਈ ਬੁਝ ਜਾਂਦੇ ਹਨ ਅਤੇ ਉਨ੍ਹਾਂ ਉਪਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਮਾਪਿਆਂ ਦੇ ਇਕਲੋਤੇ ਪੁਤਰ ਦੀ ਹੋਈ ਹੋਲੇ ਮਹੱਲੇ ਤੇ ਇਸ ਤਰ੍ਹਾਂ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੇ ਦਿਨੀਂ ਆਨੰਦਪੁਰ ਸਾਹਿਬ ਵਿਖੇ ਹੋ ਰਹੇ ਹੋਲੇ ਮਹੱਲੇ ਦੇ ਸਮਾਗਮਾਂ ਵਿਚ ਪੰਜਾਬ ਦੇ ਵੱਖ ਵੱਖ ਜਗਾ ਤੋਂ ਲੋਕਾਂ ਵੱਲੋਂ ਪਹੁੰਚ ਕੀਤੀ ਗਈ ਸੀ। ਜਿੱਥੇ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਹੋਲੇ ਮਹੱਲੇ ਦੇ ਪ੍ਰੋਗਰਾਮਾਂ ਦਾ ਆਨੰਦ ਮਾਣਿਆ ਅਤੇ ਗੁਰਬਾਣੀ ਨਾਲ ਜੁੜੇ, ਉੱਥੇ ਹੀ ਬਹੁਤ ਸਾਰੇ ਲੋਕ ਹਾਦਸਿਆਂ ਦੇ ਸ਼ਿਕਾਰ ਵੀ ਹੋਏ। ਪਿੰਡ ਚੀਮਾ ਖੁਰਦ ਤੋਂ ਜਿੱਥੇ ਕੁਝ ਲੋਕ ਆਨੰਦਪੁਰ ਸਾਹਿਬ ਹੋਲਾ ਮਹੱਲਾ ਵੇਖਣ ਲਈ ਗਏ ਹੋਏ ਸਨ।
ਉਥੇ ਹੀ ਵਾਪਸ ਪਰਤਦੇ ਸਮੇਂ ਪਿੰਡ ਦਾ ਇਕ ਨੌਜਵਾਨ ਜਗਦੀਪ ਟਰੈਕਟਰ ਦੇ ਮਗਰਾਟ ਉਪਰ ਬੈਠਾ ਹੋਇਆ ਸੀ। ਰਸਤੇ ਵਿੱਚ ਅਚਾਨਕ ਹੀ ਫਤਿਹਾਬਾਦ ਵਾਲੇ ਪੁਲ ਕੋਲ ਇਕ ਖੱਡ ਵਿੱਚ ਅਚਾਨਕ ਟਰੈਕਟਰ ਡਿੱਗਣ ਕਾਰਨ ਜਸਦੀਪ ਉਸ ਦੇ ਹੇਠਾਂ ਆ ਗਿਆ। ਜੋ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਨਜ਼ਦੀਕ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਹ ਨੌਜਵਾਨ ਉਥੇ ਜੇਰੇ-ਇਲਾਜ ਸੀ ਉਥੇ ਹੀ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਨੌਜਵਾਨ ਨੂੰ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਅਮਰਕੋਟ ਵਿੱਚ ਖਾਲਸਾ ਫੋਟੋ ਸਟੇਟ ਤੇ ਕੰਮ ਕਰਦਾ ਸੀ। ਇਸ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
Previous Postਮਾਂ ਨੂੰ ਅੱਖਾਂ ਸਾਹਮਣੇ ਮਰਦਾ ਦੇਖ ਪੁੱਤ ਬੋਲਿਆ ਮੈਂ ਬਦਲਾ ਲਵਾਂਗਾ – ਵਾਰਦਾਤ ਦਾ ਮੰਜਰ ਦੇਖ ਕੰਬੀ ਲੋਕਾਂ ਦੀ ਰੂਹ
Next Postਅਚਾਨਕ ਆਮ ਆਦਮੀ ਪਾਰਟੀ ਨੇ ਕੀਤਾ ਇਹ ਵੱਡਾ ਬਦਲਾਵ – ਆ ਰਹੀ ਤਾਜਾ ਵੱਡੀ ਖਬਰ