ਆਈ ਤਾਜਾ ਵੱਡੀ ਖਬਰ
ਜਿਸ ਤਰੀਕੇ ਦੇ ਨਾਲ ਮੌਸਮ ਵਿੱਚ ਤਬਦੀਲੀ ਹੋ ਰਹੀ ਹੈ, ਲੋਕ ਘੁੰਮਣ ਫਿਰਨ ਦੇ ਲਈ ਇੱਕ ਥਾਂ ਤੋਂ ਦੂਜੇ ਥਾਂ ਜਾ ਰਹੇ ਹਨ। ਇਹਨਾਂ ਦਿਨੀ ਜ਼ਿਆਦਾਤਰ ਲੋਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਪਸੰਦ ਕਰਦੇ ਹਨ l ਇਸੇ ਵਿਚਾਲੇ ਹੁਣ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ l ਦਰਅਸਲ ਮਾਤਾ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਹੁਣ ਇੱਕ ਅਜਿਹੀ ਸਹੂਲਤ ਮਿਲਣ ਜਾ ਰਹੀ, ਜਿਸ ਕਾਰਨ ਉਨਾਂ ਨੂੰ ਇਸ ਦਾ ਬਹੁਤ ਜਿਆਦਾ ਲਾਭ ਮਿਲੇਗਾ l ਦੱਸਦਿਆ ਕਿ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਵਧ ਰਹੀ ਗਿਣਤੀ ਕਾਰਨ ਹੁਣ ਰੇਲਵੇ ਵਿਭਾਗ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ l
ਜਿਸ ਤਹਿਤ ਹੁਣ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਾਰੀਆਂ ਟਰੇਨਾਂ ਲੁਧਿਆਣਾ ਵਿਖੇ ਅੱਪ ਤੇ ਡਾਊਨ ਦਿਸ਼ਾ ‘ਚ ਰੁਕਣਗੀਆਂ, ਜਿਸ ਨਾਲ ਲੁਧਿਆਣਾ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।
ਜ਼ਿਕਰਯੋਗ ਹੈ ਕਿ ਇਸ ਸਮੇਂ ਬਿਹਾਰ ਤੇ ਯੂ.ਪੀ. ਵੱਲ ਜਾਣ ਵਾਲੀਆਂ ਟਰੇਨਾਂ ‘ਚ 100-100 ਤੋਂ ਵੱਧ ਵੇਟਿੰਗ ਚੱਲ ਰਹੀ , ਜਦਕਿ ਕਈ ਟਰੇਨਾਂ ‘ਚ ਜਗ੍ਹਾ ਨਾ ਹੋਣ ਦੀ ਸਥਿਤੀ ਬਣੀ ਹੋਈ । ਸਥਿਤੀ ਅਜਿਹੀ ਬਣ ਚੁੱਕੀ ਕਿ ਬਿਹਾਰ ਅਤੇ ਯੂ.ਪੀ. ਲੁਧਿਆਣਾ ਤੋਂ ਜਾਣ ਵਾਲੇ ਯਾਤਰੀਆਂ ਨੇ ਵੀ ਅੰਮ੍ਰਿਤਸਰ, ਜਲੰਧਰ, ਫਗਵਾੜਾ, ਪਠਾਨਕੋਟ ਅਤੇ ਜੰਮੂ ਰੇਲਵੇ ਸਟੇਸ਼ਨਾਂ ਤੋਂ ਆਪਣੀ ਬੁਕਿੰਗ ਕਰਵਾ ਲਈ ਤੇ ਬੋਰਡਿੰਗ ਸਟੇਸ਼ਨ ਨੂੰ ਲੁਧਿਆਣਾ ਹੀ ਰੱਖਿਆ ।
ਟਰੇਨਾਂ ‘ਚ ਵਧਦੀ ਭੀੜ ਨੂੰ ਦੇਖਦਿਆਂ ਵਿਭਾਗ ਵੱਲੋਂ 6 ਹੋਰ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਹੜੀਆ 18 ਮਾਰਚ ਤੋਂ 1 ਅਪ੍ਰੈਲ ਤੱਕ ਚੱਲਣਗੀਆਂ। ਸੋ ਇਹਨਾਂ ਦੀ ਵੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਦੇ ਲਈ ਜਾਂਦੇ ਹਨ ਤੇ ਇਸੇ ਵਿਚਾਲੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਇਹ ਅਹਿਮ ਫੈਸਲਾ ਲੈ ਕੇ ਸ਼ਰਧਾਲੂਆਂ ਨੂੰ ਕਾਫੀ ਚੰਗੀ ਸਹੂਲਤ ਪ੍ਰਧਾਨ ਕੀਤੀ ਜਾ ਰਹੀ ਹੈ।
ਤਾਜਾ ਖ਼ਬਰਾਂਰਾਸ਼ਟਰੀ
ਮਾਤਾ ਵੈਸ਼ਨੂੰ ਦੇਵੀ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਅਹਿਮ ਖਬਰ , ਹੁਣ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ
Previous Post4 ਮਹੀਨੇ ਦਾ ਬੱਚਾ ਬਣਿਆ ਏਨੇ ਅਰਬਾਂ ਦਾ ਮਾਲਕ , ਦਾਦੇ ਨੇ ਦੇ ਦਿੱਤਾ ਤੋਹਫੇ ਵਿਚ ਅਜਿਹਾ
Next Postਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ , ਵਪਾਰੀ ਨੇ ਨੌਕਰਾਣੀ ਦੇ ਖਾਤੇ ਚੋਂ ਉਡਾਏ 52 ਕਰੋੜ ਰੁਪਏ