ਆਈ ਤਾਜਾ ਵੱਡੀ ਖਬਰ
ਦੇਸ਼ ਦੀਆਂ ਅਜਿਹੀਆਂ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਹਨ। ਜਿਨ੍ਹਾਂ ਨੂੰ ਰਾਜਾ, ਮਹਾਰਾਜਾ ਅਤੇ ਮੁਗਲ ਸ਼ਾਸਕਾਂ ਵੱਲੋਂ ਬੜੀ ਹੀ ਸ਼ਿਦਤ ਨਾਲ ਬਣਾਇਆ ਗਿਆ ਸੀ। ਮੁਗਲ ਸਾਮਰਾਜ ਦੁਆਰਾ ਉਸਾਰੀਆਂ ਗਈਆਂ ਇਹ ਇਮਾਰਤਾਂ ਜਿੱਥੇ ਆਪਣੇ ਆਪ ਵਿੱਚ ਇੱਕ ਅਦਭੁਤ ਰਿਕਾਰਡ ਦਰਜ ਕਰਦੀਆਂ ਹਨ। ਉੱਥੇ ਹੀ ਪੁਰਾਣੇ ਸਮੇਂ ਵਿੱਚ ਬਣਾਈਆਂ ਗਈਆਂ ਇਮਾਰਤਾਂ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਿਆ। ਦੇਸ਼ ਵਿੱਚ ਇਹ ਇਮਾਰਤਾਂ ਅੱਜ ਵੀ ਮੌਜੂਦ ਹਨ। ਦੇਸ਼ ਵਿੱਚ ਜਿੱਥੇ ਬਹੁਤ ਸਾਰੇ ਅੰਗਰੇਜ਼ਾਂ ਵੱਲੋਂ ਕਈ ਤਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਉਥੇ ਹੀ ਉਨ੍ਹਾਂ ਤੋਂ ਪਹਿਲਾਂ ਮੁਗਲ ਸਾਮਰਾਜ ਵੱਲੋਂ ਵੀ ਅਜਿਹੀਆਂ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ ਜਿਨ੍ਹਾਂ ਉਪਰ ਬ੍ਰਿਟਿਸ਼ ਕੰਪਨੀ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ। ਉੱਥੇ ਹੀ ਇਸ ਤਰਾਂ ਦੇ ਇਤਿਹਾਸ ਨਾਲ ਜੁੜੇ ਹੋਏ ਬਹੁਤ ਸਾਰੇ ਖੁਲਾਸੇ ਹੁੰਦੇ ਹਨ।
ਹੁਣ ਮਸ਼ਹੂਰ ਲਾਲ ਕਿਲ੍ਹੇ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦਾ ਲਾਲ ਕਿਲਾ ਜਿਸ ਨੂੰ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਦੀ ਦੇਖ-ਰੇਖ ਇੱਕ ਕੰਪਨੀ ਵੱਲੋਂ ਕੀਤੀ ਜਾ ਰਹੀ ਹੈ। ਜਿਸ ਕੰਪਨੀ ਨੂੰ ਸਰਕਾਰ ਵੱਲੋਂ ਇਹ ਇਮਾਰਤ ਠੇਕੇ ਉਪਰ ਦਿੱਤੀ ਗਈ ਹੈ। ਉੱਥੇ ਹੀ ਇਸ ਲਾਲ ਕਿਲੇ ਦੀ ਇਮਾਰਤ ਤੇ 26 ਜਨਵਰੀ ਅਤੇ 15 ਅਗਸਤ ਨੂੰ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ। ਇਸ ਇਮਾਰਤ ਨੂੰ ਲੈ ਕੇ ਹੁਣ ਇਕ ਔਰਤ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ ਜਿਥੇ ਮੁਗਲ ਸਾਮਰਾਜ ਦੀ ਆਖਰੀ ਵਾਰਸ ਹੈ ਉੱਥੇ ਹੀ ਲਾਲ ਕਿਲ੍ਹੇ ਉਪਰ ਉਸ ਦਾ ਅਧਿਕਾਰ ਹੈ।
ਇਹ ਔਰਤ ਜਿਥੇ ਇਸ ਸਮੇਂ ਮਾਮੂਲੀ ਪੈਨਸ਼ਨ ਤੇ ਗੁਜ਼ਾਰਾ ਕਰ ਰਹੀ ਹੈ ਅਤੇ ਕਲਕੱਤਾ ਦੇ ਬਾਹਰਵਾਰ ਇੱਕ ਦੋ ਕਮਰਿਆਂ ਵਾਲੇ ਘਰ ਵਿੱਚ ਰਹਿ ਰਹੀ ਹੈ। ਜਿਸ ਨੇ ਦੱਸਿਆ ਕਿ ਉਸ ਦੇ ਦਾਦਾ ਸੁਹਰਾ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ 2 ਦੇ ਪੋਤਰੇ ਮਿਰਜ਼ਾ ਮੁਹੰਮਦ ਬੇਦਾਰ ਬਖ਼ਤ ਦੀ ਪਤਨੀ ਹੈ। ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਲਾਲ ਕਿਲ੍ਹੇ ਉਪਰ ਬ੍ਰਿਟਿਸ਼ ਇੰਡੀਆ ਕੰਪਨੀ ਵੱਲੋਂ 1857 ਵਿਚ ਕਬਜ਼ਾ ਕਰ ਲਿਆ ਗਿਆ ਸੀ।
ਜਿੱਥੇ ਉਸ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਉੱਥੇ ਹੀ ਹਾਈਕੋਰਟ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਆਖਿਆ ਗਿਆ ਸੀ ਕਿ ਇਹ ਹੱਕ ਲੈਣ ਲਈ 150 ਸਾਲ ਤੋਂ ਵਧੇਰੇ ਸਮੇਂ ਦੀ ਦੇਰੀ ਕਿਉਂ ਕੀਤੀ ਗਈ ਹੈ। ਅਦਾਲਤ ਵੱਲੋਂ ਇਸ ਨੂੰ ਖਾਰਜ ਕਰਨ ਦਾ ਕਾਰਨ ਬੇਲੋੜੀ ਦੇਰੀ ਦੱਸੀ ਗਈ ਹੈ। ਅਤੇ ਆਖਿਆ ਗਿਆ ਹੈ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਕਿਉਂ ਇਸ ਤਰ੍ਹਾਂ ਦਾ ਕੋਈ ਦਾਅਵਾ ਨਹੀਂ ਕੀਤਾ ਗਿਆ।
Previous Postਅੰਤਰਾਸ਼ਟਰੀ ਯਾਤਰੀਆਂ ਲਈ ਆਈ ਮਾੜੀ ਖਬਰ – ਇਥੇ ਇਸ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਤੇ ਲੱਗ ਗਈ ਪਾਬੰਦੀ
Next Postਮਸ਼ਹੂਰ ਅਦਾਕਾਰਾ ਨੇ ਇਸ ਕਾਰਨ ਹਵਾਈ ਜਹਾਜ ਚ 80 ਸਾਲਾਂ ਬਜ਼ੁਰਗ ਦੇ ਮਾਰੇ ਥੱਪੜ , ਕਾਰਨ ਜਾਣ ਸਭ ਰਹਿ ਗਏ ਹੈਰਾਨ