ਮਸ਼ਹੂਰ ਬੋਲੀਵੁਡ ਐਕਟਰ ਅਤੇ ਸਮਾਜ ਸੇਵਕ ਸੋਨੂੰ ਸੂਦ ਤੇ ਹੋਇਆ ਇਸ ਕਾਰਨ ਕੇਸ ਦਰਜ

ਆਈ ਤਾਜਾ ਵੱਡੀ ਖਬਰ

ਜਦੋਂ ਕੋਰੋਨਾ ਕਾਲ ਦਾ ਭਿਆਨਕ ਦੌਰ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਹਰ ਇੱਕ ਨੂੰ ਆਪਣੀ ਜਾਨ ਦੇ ਲਾਲੇ ਪੈ ਗਏ ਸਨ। ਉਸ ਸਮੇਂ ਕਿਸੇ ਵੀ ਇਨਸਾਨ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਕਿਉਂਕਿ ਇਹੋ ਜਿਹੀ ਨਾਮੁਰਾਦ ਬਿਮਾਰੀ ਦਾ ਸਾਹਮਣਾ ਮਾਨਵ ਜਾਤੀ ਨੇ ਕਦੇ ਨਹੀਂ ਸੀ ਕੀਤਾ। ਅਜਿਹੇ ਸਮੇਂ ਦੇ ਵਿਚ ਸਰਕਾਰਾਂ ਨੂੰ ਇਸ ਦਾ ਇੱਕੋ ਇੱਕ ਹੱਲ ਲਾਕਡਾਊਨ ਨਜ਼ਰ ਆਇਆ ਜਿਸ ਨੂੰ ਸਰਕਾਰ ਦੇ ਫੌਰੀ ਆਦੇਸ਼ਾਂ ਅਨੁਸਾਰ ਲਾਗੂ ਕਰ ਦਿੱਤਾ ਗਿਆ। ਅਜਿਹੇ ਸਮੇਂ ਵਿੱਚ ਪ੍ਰਵਾਸੀ ਮਜ਼ਦੂਰ ਅਤੇ ਵਿਦਿਆਰਥੀ ਆਪਣੇ ਘਰਾਂ ਤੋਂ ਦੂਰ ਬੰਦ ਹੋ ਗਏ

ਜਿਨ੍ਹਾਂ ਨੂੰ ਇਸ ਮੁ-ਸ਼-ਕ-ਲ ਘੜੀ ਦੇ ਵਿਚ ਮਸੀਹਾ ਬਣ ਬਾਲੀਵੁੱਡ ਦੇ ਅਭਿਨੇਤਾ ਸੋਨੂੰ ਸੂਦ ਨੇ ਆਪੋ ਆਪਣੇ ਘਰ ਤੱਕ ਪਹੁੰਚਾਇਆ। ਉਸ ਸਮੇਂ ਤੋਂ ਸੋਨੂੰ ਸੂਦ ਪੂਰੇ ਵਿਸ਼ਵ ਭਰ ਦੇ ਵਿੱਚ ਸਾਰਿਆਂ ਦਾ ਚਹੇਤਾ ਬਣ ਚੁੱਕਾ ਹੈ। ਪਰ ਇਸ ਸਮੇਂ ਸੋਨੂੰ ਸੂਦ ਖ਼ਿਲਾਫ਼ ਬ੍ਰੀਹਾਨਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਅਧੀਨ ਬੀਐਮਸੀ ਨੇ ਇਹ ਦੋਸ਼ ਲਗਾਇਆ ਹੈ ਕਿ ਸੋਨੂ ਸੂਦ ਨੇ ਬਿਨ੍ਹਾਂ ਕਿਸੇ ਇਜ਼ਾਜਤ ਦੇ ਇੱਕ 6 ਮੰਜ਼ਿਲਾ ਇਮਾਰਤ ਨੂੰ ਇੱਕ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ

ਅਤੇ ਉਨ੍ਹਾਂ ਕਿਹਾ ਕਿ ਇਸ ਹਰਕਤ ਲਈ ਸੋਨੂੰ ਸੂਦ ਖਿਲਾਫ ਮਹਾਰਾਸ਼ਟਰ ਰੀਜ਼ਨ ਐਂਡ ਟਾਊਨ ਪਲਾਨਿੰਗ ਐਕਟ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੋਨੂੰ ਸੂਦ ਦੇ ਖਿਲਾਫ਼ ਬੀਐਮਸੀ ਨੇ 4 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿਚ ਉਸਨੇ ਕਿਹਾ ਸੀ ਕਿ ਸੋਨੂੰ ਸੂਦ ਨੇ ਏਬੀ ਨਾਇਰ ਰੋਡ ਉਪਰ ਬਣੀ ਸ਼ਕਤੀ ਸਾਗਰ ਬਿਲਡਿੰਗ ਨੂੰ ਬਿਨਾਂ ਇਜਾਜ਼ਤ ਦੇ ਤਬਦੀਲੀਆਂ ਕਰਵਾ ਰਿਹਾਇਸ਼ੀ ਬਿਲਡਿੰਗ ਤੋਂ ਹੋਟਲ ਬਣਾ ਦਿੱਤਾ ਹੈ। ਉਧਰ ਦੂਜੇ ਪਾਸੇ ਸੋਨੂ ਸੂਦ ਦਾ ਕਹਿਣਾ ਹੈ ਕਿ ਉਹ ਇਸ ਕੰਮ ਵਾਸਤੇ ਪਹਿਲਾਂ ਹੀ ਇਜਾਜ਼ਤ ਲੈ ਚੁੱਕਾ ਹੈ।

ਬੀਐਮਸੀ ਆਖ ਰਹੀ ਹੈ ਕਿ ਸੋਨੂੰ ਸੂਦ ਨੇ ਮਹਾਰਾਸ਼ਟਰ ਖੇਤਰ ਅਤੇ ਟਾਊਨ ਪਲਾਨਿੰਗ ਐਕਟ ਦੀ ਧਾਰਾ 7 ਦੀ ਉਲੰਘਣਾ ਕੀਤੀ ਹੈ ਜੋ ਇੱਕ ਸਜ਼ਾ ਯੋਗ ਅਪਰਾਧ ਹੈ ਅਤੇ ਇਸ ਸੰਬੰਧੀ ਬੀਐਮਸੀ ਵੱਲੋਂ ਸੋਨੂ ਸੂਦ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਦੇ ਖਿਲਾਫ ਸੋਨੂੰ ਸੂਦ ਨੇ ਮੁੰਬਈ ਸਿਵਲ ਹਾਈਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਸੀ ਜਿਸ ਨੂੰ ਅੰਤਿਮ ਰਾਹਤ ਨਹੀਂ ਮਿਲੀ। ਪਰ ਅਦਾਲਤ ਨੇ ਸੋਨੂੰ ਸੂਦ ਨੂੰ ਤਿੰਨ ਮਹੀਨੇ ਦਾ ਸਮਾਂ ਹਾਈਕੋਰਟ ਵਿੱਚ ਅਪੀਲ ਕਰਨ ਵਾਸਤੇ ਦਿੱਤਾ ਸੀ ਜੋ ਹੁਣ ਬੀਤ ਚੁੱਕਾ ਹੈ। ਜਿਸ ਕਾਰਨ ਬੀਐਮਸੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ।