ਆਈ ਤਾਜਾ ਵੱਡੀ ਖਬਰ
ਹਮੇਸ਼ਾ ਰੇਸ਼ਮੀਆ ਜਿਸ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਚੰਗਾ ਨਾਮ ਕਮਾਇਆ, ਉਨਾਂ ਦੇ ਗੀਤਾਂ ਨੂੰ ਲੋਕ ਅੱਜ ਵੀ ਬੜੇ ਚਾਵਾਂ ਦੇ ਨਾਲ ਸੁਣਦੇ ਹਨ l ਉਨਾਂ ਦਾ ਇੱਕ ਇੱਕ ਗੀਤ ਲੋਕਾਂ ਦੀ ਜੁਬਾਨੀ ਚੜਿਆ ਹੋਇਆ ਹੈ। ਇਸੇ ਵਿਚਾਲੇ ਇਸ ਮਸ਼ਹੂਰ ਗਾਇਕ ਰਮੇਸ਼ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਦੀ ਮੌਤ ਹੋ ਚੁੱਕੀ ਹੈ l ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ l ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਲੇਬੈਕ ਸਿੰਗਰ ਤੇ ਮਿਊਜ਼ਿਕ ਕੰਪੋਜ਼ਰ ਹਿਮੇਸ਼ ਰੇਸ਼ਮੀਆ ਦੇ ਪਿਤਾ ਤੇ ਮਸ਼ਹੂਰ ਸੰਗੀਤ ਨਿਰਦੇਸ਼ਕ ਵਿਪਿਨ ਰੇਸ਼ਮੀਆ ਦਾ ਅੱਜ ਦੇਹਾਂਤ ਹੋ ਗਿਆ l 87 ਸਾਲ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦਿੰਦੇ ਅਲਵਿਦਾ ਆਖ ਗਏ l ਸੰਗੀਤ ਨਿਰਦੇਸ਼ਕ ਅਤੇ ਨਿਰਮਾਤਾ ਨੇ 18 ਸਤੰਬਰ ਰਾਤ 8:30 ਵਜੇ ਆਖਰੀ ਸਾਹ ਲਏ, ਉਨਾਂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪਰਿਵਾਰ ਇਸ ਵੇਲੇ ਸਦਮੇ ਦੇ ਵਿੱਚ ਹੈ l ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ । ਕਥਿਤ ਤੌਰ ‘ਤੇ ਸਾਹ ਲੈਣ ‘ਚ ਤਕਲੀਫ਼ ਤੇ ਉਮਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਤੋਂ ਪੀੜਤ ਸਨ। ਜਿਸ ਕਾਰਨ ਪਰਿਵਾਰ ਉਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਦੇ ਵਿੱਚ ਸੀ l ਇਸੇ ਵਿਚਾਲੇ ਹੁਣ ਉਹਨਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਮਿਊਜਿਕ ਇੰਡਸਟਰੀ ਦੇ ਵੱਲੋਂ ਉਹਨਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਸੋ ਰਿਹਾ ਹੈ l ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਵੱਖੋ ਵੱਖਰੀਆਂ ਸ਼ਖਸ਼ੀਅਤਾਂ ਦੇ ਵੱਲੋਂ ਹਮੇਸ਼ ਰਸ਼ਮੀਆ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਔਖੀ ਘੜੀ ਦੇ ਵਿੱਚ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ l ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l
Previous Postਪੰਜਾਬ ਚ ਕੱਲ ਇਥੇ ਇਥੇ ਬਿਜਲੀ ਏਨੇ ਤੋਂ ਏਨੇ ਵੱਜੇ ਤੱਕ ਰਹੇਗੀ ਬੰਦ
Next Postਹੁਣੇ ਹੁਣੇ ਪੰਜਾਬ ਦੇ ਇਹਨਾਂ ਜਿਲਿਆਂ ਚ ਮੀਂਹ ਦਾ ਜਾਰੀ ਹੋਇਆ ਅਲਰਟ