ਆਈ ਤਾਜਾ ਵੱਡੀ ਖਬਰ
ਫ਼ਿਲਮੀ ਜਗਤ ਨਾਲ ਜੁੜੀ ਇੱਕ ਹੋਰ ਮੰਦਭਾਗੀ ਖ਼ਬਰ, ਅਚਾਨਕ ਮਸ਼ਹੂਰ ਗਾਇਕ ਦੀ ਵਿਗੜੀ ਸਿਹਤ ਨਾਲ ਵਾਪਰਿਆ ਦਰਦਨਾਕ ਹਾਦਸਾ। ਹਰ ਪਾਸੇ ਸੋਗ ਦੀ ਲਹਿਰ। ਦੱਸ ਦਈਏ ਕਿ ਇਹ ਦੁਖਦਾਈ ਖ਼ਬਰ ਛੱਤੀਸਗੜ੍ਹ ਤੋਂ ਸਾਹਮਣੇ ਆ ਰਹੀ ਹੈ। ਜਿਥੇ Voice of India ਨਾਲ ਪ੍ਰਸਿੱਧੀ ਖੱਟਣ ਵਾਲੇ ਮਸ਼ਹੂਰ ਗਾਇਕ ਮੁਹੰਮਦ ਜ਼ਾਕਿਰ ਹੁਸੈਨ ਦਾ ਦਿਹਾਂਤ ਹੋ ਗਿਆ। ਇਹ ਹਾਦਸਾ ਅਚਾਨਕ ਸਿਹਤ ਵਿਗੜ ਕਾਰਨ ਹੋਇਆ ਹੈ, ਹਲਾਂਕਿ ਉਸਨੂੰ ਇਲਾਜ ਲਈ ਨਜਦੀਕੀ ਹਸਪਤਾਲ ਵੀ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਜਾਣਕਾਰੀ ਦੇ ਮੁਤਾਬਿਕ ਗਾਇਕ ਜ਼ਾਕਿਰ ਹੁਸੈਨ ਦਾ ਦਿਹਾਂਤ ਬਿਲਾਸਪੁਰ ਵਿੱਚ ਹੋਇਆ ਹੈ। ਉਸ ਦਾ ਅੰਤਿਮ ਸੰਸਕਾਰ ਪੁਰਾਣੀ ਬਸਤੀ ਸਥਿਤ ਈਦਗਾਹ ਕਬਰਸਤਾਨ ‘ਚ ਕੀਤਾ ਜਾਵੇਗਾ। ਦੱਸ ਦਈਏ ਕਿ ਮੁਹੰਮਦ ਜ਼ਾਕਿਰ ਹੁਸੈਨ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਸੰਗੀਤ ਜਗਤ ਦੇ ਨਾਲ-ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ਦੱਸ ਦਈਏ ਕਿ ਆਪਣੀ ਆਵਾਜ਼ ਦੇ ਜਾਦੂ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਮੁਹੰਮਦ ਜ਼ਾਕਿਰ ਹੁਸੈਨ ਆਪਣੇ ਪਰਿਵਾਰ ਨਾਲ ਬਿਲਾਸਪੁਰ ਰਹਿ ਰਹੇ ਸੀ।
ਜਿਥੇ ਅਚਾਨਕ ਉਸ ਦੀ ਸਿਹਤ ਵਿਗੜ ਗਈ। ਜਾਣਕਾਰੀ ਮੁਤਾਬਕ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਉਸ ਦੇ ਪੁਰਾਣੇ ਘਰ ਵਾਰਡ-4 ਰਾਣੀ ਰੋਡ, ਧਨਵਰ ਪਾੜਾ ਵਿਖੇ ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕ ਪਹੁੰਚਣੇ ਸ਼ੁਰੂ ਹੋ ਗਏ। ਹੁਣ ਉਸ ਦੀ ਲਾਸ਼ ਬਿਲਾਸਪੁਰ ਤੋਂ ਕੋਰਬਾ ਲਿਆਂਦੀ ਗਈ। ਮੁਹੰਮਦ ਜ਼ਾਕਿਰ ਹੁਸੈਨ ਨੂੰ ਬਚਪਨ ਤੋਂ ਹੀ ਸੰਗੀਤ ਅਤੇ ਕਲਾ ਦੇ ਖੇਤਰ ਵਿੱਚ ਵਿਸ਼ੇਸ਼ ਰੁਚੀ ਸੀ। ਇਹੀ ਕਾਰਨ ਹੈ ਕਿ ਉਸਨੇ ਵੁਆਇਸ ਆਫ ਇੰਡੀਆ ਵਿੱਚ ਆਪਣਾ ਝੰਡਾ ਲਹਿਰਾਇਆ।
ਮੁਹੰਮਦ ਜ਼ਾਕਿਰ ਹੁਸੈਨ ਛੱਤੀਸਗੜ੍ਹ ਦੇ ਹਰ ਘਰ ਵਿੱਚ ਜਾਣਿਆ-ਪਛਾਣਿਆ ਚਹਿਰਾ ਸੀ। ਉਸ ਦੇ ਦਿਹਾਂਤ ਦੀ ਸੂਚਨਾ ਨਾਲ ਸੰਗੀਤ ਜਗਤ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ, ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
Previous Postਕੈਨੇਡਾ ਚ ਪੰਜਾਬੀ ਮੁੰਡੇ ਨੇ ਚਮਕਾਇਆ ਨਾਮ, ਕੀਤਾ ਇਹ ਮੁਕਾਮ ਹਾਸਿਲ
Next Postਪੰਜਾਬ : ਭੂਆ ਘਰੇ ਮੇਲਾ ਦੇਖਣ ਗਿਆ ਸੀ ਮੁੰਡਾ , ਪਰ ਹੋਗਿਆ ਵੱਡਾ ਕਾਂਡ ਮਿਲੀ ਦਰਦਨਾਕ ਮੌਤ