ਮਸ਼ਹੂਰ ਗਾਇਕ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਹੋਈ ਮੌਤ , ਪਹਿਲਾਂ ਕੀਤੀ ਸੀ ਪ੍ਰੇਮਿਕਾ ਦੀ ਫੋਟੋ ਸਾਂਝੀ

ਆਈ ਤਾਜਾ ਵੱਡੀ ਖਬਰ

ਇੱਕ ਗਾਇਕ ਆਪਣੀ ਗਾਇਕੀ ਦੇ ਨਾਲ ਜਿੱਥੇ ਲੋਕਾਂ ਦਾ ਮਨੋਰੰਜਨ ਕਰਦਾ ਹੈ, ਉੱਥੇ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਵੀ ਬਣਾਉਂਦਾ ਹੈ। ਪਰ ਅਸਲ ਗਾਇਕ ਉਹ ਹੁੰਦਾ ਹੈ, ਜਿਹੜਾ ਮਨੋਰੰਜਨ ਦੇ ਨਾਲ ਨਾਲ ਲੋਕਾਂ ਦੀ ਰੂਹ ਨੂੰ ਵੀ ਸਕੂਨ ਦਿੰਦਾ ਹੈ l ਗਾਇਕੀ ਦੀ ਕਲਾ ਪਰਮਾਤਮਾ ਕਿਸੇ ਕਿਸੇ ਮਨੁੱਖ ਨੂੰ ਬਖਸ਼ਦਾ ਹੈ l ਪਰ ਜਿਹੜਾ ਗਾਇਕ ਆਪਣੀ ਇਸ ਕਲਾ ਨੂੰ ਸਖਤ ਮਿਹਨਤ ਨਾਲ ਨਿਖ਼ਰਾਦਾ ਹੈ, ਉਸ ਦੀ ਦੁਨੀਆਂ ਦੇ ਵਿੱਚ ਚੜਤ ਹੋ ਜਾਂਦੀ ਹੈਂ l ਅਜਿਹੇ ਬਹੁਤ ਸਾਰੇ ਕਲਾਕਾਰ ਹਨ, ਜਿਨ੍ਹਾਂ ਨੇ ਮਿਊਜਿਕ ਇੰਡਸਟਰੀ ਦੇ ਵਿੱਚ ਆਪਣੀ ਇਸੇ ਮਿਹਨਤ ਤੇ ਆਵਾਜ਼ ਦੇ ਨਾਲ ਇੱਕ ਵੱਖਰੀ ਥਾਂ ਸਥਾਪਿਤ ਕੀਤੀ ਹੈ ਤੇ ਇਸੇ ਵਿਚਾਲੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਹਮਣੇ ਆਈ ਕਿ ਮਸ਼ਹੂਰ ਗਾਇਕ ਦੀ ਬਾਲਕਨੀ ਵਿੱਚੋਂ ਡਿੱਗਣ ਕਾਰਨ ਮੌਤ ਹੋ ਗਈ l ਜਿਸ ਕਾਰਨ ਇੰਡਸਟਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈਂ l ਗਾਇਕ ਨਾਲ ਵਾਪਰੇ ਇਸ ਹਾਦਸੇ ਤੋਂ ਪਹਿਲਾਂ ਗਾਇਕ ਨੇ ਆਪਣੀ ਪ੍ਰੇਮਿਕਾ ਦੀ ਤਸਵੀਰ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਸੀ l ਦੱਸ ਦਈਏ ਕੀ ਪੌਪ ਬੈਂਡ ਵਨ ਡਾਇਰੈਕਸ਼ਨ ਦੇ ਸਾਬਕਾ ਮੈਂਬਰ ਅਤੇ ਗਾਇਕ ਲਿਆਮ ਪੇਨ ਨੇ 31 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨਾਂ ਦੇ ਪ੍ਰਸ਼ੰਸਕਾ ਦੇ ਲਈ ਇਹ ਬੇਹਦ ਹੀ ਬੁਰੀ ਖਬਰ ਹੈ l ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਹਨ, ਹਰ ਕਿਸੇ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਬਿਊਨਸ ਆਇਰਸ ਦੇ ਇਕ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਨਾਲ ਲਿਆਮ ਪੇਨ ਦੀ ਮੌਤ ਹੋ ਗਈ। ਪੁਲਸ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਪਲੇਰਮੋ ‘ਚ ਕੋਸਟਾ ਰੀਕਾ ਸਟਰੀਟ ‘ਤੇ ਇੱਕ ਹੋਟਲ ਵਿੱਚ ਵਾਪਰਿਆ। ਉਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪੁੱਜੀ l ਦੱਸਿਆ ਜਾ ਰਿਹਾ ਹੈ ਕਿ ਇਸ ਉਸ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪ੍ਰੇਮਿਕਾ ਕੇਟ ਕੈਸੀਡੀ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।