ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਕੱਲ੍ਹ 26 ਜਨਵਰੀ ਦੇ ਮੌਕੇ ਤੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਗਈ ਹੈ। ਕਿਸਾਨ ਆਗੂਆਂ ਵੱਲੋਂ ਪਹਿਲਾਂ ਹੀ ਸਭ ਕਿਸਾਨਾਂ ਨੂੰ ਸ਼ਾਂਤ ਮਈ ਢੰਗ ਨਾਲ ਟਰੈਕਟਰ ਮਾਰਚ ਕਰਨ ਲਈ ਆਖਿਆ ਗਿਆ ਸੀ। ਕਿਸਾਨ ਕੱਲ ਸਮੇਂ ਤੋਂ ਪਹਿਲਾਂ ਹੀ ਟਰੈਕਟਰ ਪਰੇਡ ਸ਼ੁਰੂ ਕਰ ਚੁੱਕੇ ਸਨ। ਇਸ ਟਰੈਕਟਰ ਪਰੇਡ ਵਿੱਚ ਬਾਰ ਬਾਰ ਕਿਸਾਨ ਆਗੂਆਂ ਵੱਲੋਂ ਲੋਕਾਂ ਨੂੰ ਸ਼ਾਂਤ ਮਈ ਢੰਗ ਨਾਲ ਇਹ ਮਾਰਚ ਬਰਕਰਾਰ ਰੱਖਣ ਦੀ ਅਪੀਲ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਕਈ ਜਗ੍ਹਾ ਤੇ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਗਿਆ ਜਿਸ ਦੌਰਾਨ ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਕਾਰ। ਝ-ੜ-ਪਾਂ। ਹੋਈਆਂ ਹਨ।
ਕੁਝ ਨੇ ਦਿੱਲੀ ਦੇ ਲਾਲ ਕਿਲ੍ਹੇ ਉਪਰ ਕੇਸਰੀ ਝੰਡਾ ਲਹਿਰਾ ਦਿੱਤਾ। ਹੁਣ ਮਸ਼ਹੂਰ ਐਕਟਰ ਅਤੇ ਸਾਂਸਦ ਸੰਨੀ ਦਿਓਲ ਵੱਲੋਂ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸਨੀ ਦਿਓਲ ਪਹਿਲਾਂ ਵੀ ਕਈ ਵਾਰ ਚਰਚਾ ਵਿਚ ਰਹਿ ਚੁੱਕੇ ਹਨ। ਕੱਲ੍ਹ ਲਾਲ ਕਿਲੇ ਤੇ ਹੋਈ ਘਟਨਾ ਬਾਰੇ ਸੰਨੀ ਦਿਓਲ ਵੱਲੋਂ ਵੀ ਆਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਦੀਪ ਸਿੱਧੂ ਬਾਰੇ ਚਰਚਾ ਕੀਤੀ ਹੈ।
ਦੀਪ ਸਿੱਧੂ ਉਹ ਇਨਸਾਨ ਹੈ ਜਿਸ ਨੇ ਸੰਨੀ ਦਿਓਲ਼ ਦੀਆ ਗੁਰਦਾਸਪੁਰ ਤੋਂ ਚੋਣਾਂ ਸਮੇਂ ਬਹੁਤ ਮਦਦ ਕੀਤੀ ਹੈ। ਜਿਸ ਨੇ ਪੰਜਾਬ ਵਿੱਚ ਹੋਈਆ ਉਨ੍ਹਾਂ ਦੀਆਂ ਚੋਣਾਂ ਦਾ ਲੇਖਾ ਜੋਖਾ ਦੇਖਿਆ ਹੈ। ਲਾਲ ਕਿਲੇ ਦੀ ਘਟਨਾ ਨੂੰ ਲੈ ਕੇ ਸੰਨੀ ਦਿਓਲ ਨੇ ਦੀਪ ਸਿੱਧੂ ਨਾਲ ਕਿਸੇ ਵੀ ਸਬੰਧ ਤੋਂ ਇਨਕਾਰ ਕਰ ਦਿੱਤਾ ਹੈ।, ਉਨ੍ਹਾਂ ਕਿਹਾ ਮੇਰੇ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ ਹੈ। ਇਸ ਗੱਲ ਦੀ ਪੁਸ਼ਟੀ ਸੰਨੀ ਦਿਓਲ ਵੱਲੋਂ ਪਹਿਲਾਂ ਹੀ 6 ਦਸੰਬਰ ਨੂੰ ਕੀਤੀ ਗਈ ਸੀ। ਟਵੀਟਰ ਰਾਹੀਂ ਉਨ੍ਹਾਂ ਨੇ ਦੱਸਿਆ ਹੈ
ਕਿ ਜੋ ਕੱਲ੍ਹ ਲਾਲ ਕਿਲੇ ਚ ਹੋਇਆ, ਉਹ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ। ਉਨਾਂ ਕਿਹਾ ਕਿ ਚੋਣਾਂ ਸਮੇਂ ਦੀਪ ਸਿੱਧੂ ਜ਼ਰੂਰ ਮੇਰੇ ਨਾਲ ਸੀ ਪਰ ਪਿਛਲੇ ਲੰਮੇ ਸਮੇਂ ਤੋ ਸਾਡਾ ਕੋਈ ਵੀ ਸੰਬੰਧ ਨਹੀਂ ਹੈ ਇਸ ਲਈ ਉਹ ਜੋ ਕੁਝ ਵੀ ਕਰ ਰਿਹਾ ਹੈ ਖੁਦ ਆਪਣੀ ਇੱਛਾ ਅਨੁਸਾਰ ਕਰ ਰਿਹਾ ਹੈ। ਸੰਨੀ ਦਿਓਲ ਨੇ ਆਖਿਆ ਕਿ ਮੈਂ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ, ਉਨ੍ਹਾਂ ਸਰਕਾਰ ਦੀ ਗੱਲ ਕਰਦਿਆਂ ਆਖਿਆ ਕਿ ਭਾਜਪਾ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿਤ ਵਿੱਚ ਸੋਚ ਰਹੀ ਹੈ।
Previous Postਟਰੈਕਟਰ ਪਰੇਡ ਤੋਂ ਵਾਪਿਸ ਆ ਰਹੇ ਕਿਸਾਨਾਂ ਨਾਲ ਵਾਪਰਿਆ ਭਾਣਾ-ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ
Next Postਅੰਤਰਾਸਟਰੀ ਫਲਾਈਟਾਂ ਬਾਰੇ ਆਈ ਵੱਡੀ ਖਬਰ – ਹੋਇਆ ਇਹ ਵੱਡਾ ਐਲਾਨ