ਤਾਜਾ ਵੱਡੀ ਖਬਰ
ਆਏ ਦਿਨ ਹੀ ਫ਼ਿਲਮੀ ਕਲਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ। ਜਿੱਥੇ ਹੁਣ ਕਿਸਾਨੀ ਸੰਘਰਸ਼ ਨੂੰ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ। ਉਥੇ ਹੀ ਭਾਰਤ ਦੇ ਕੁਝ ਅਦਾਕਾਰਾ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਭਾਰਤ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਕਿਸਾਨੀ ਸੰਘਰਸ਼ ਨੂੰ ਪਹਿਲੇ ਦਿਨ ਤੋਂ ਸਮਰਥਨ ਦਿੱਤਾ ਜਾ ਰਿਹਾ ਹੈ।
ਹਿੰਦੀ ਫ਼ਿਲਮ ਜਗਤ ਦੇ ਉਹਨਾਂ ਕਲਾਕਾਰਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪੰਜਾਬੀ ਹੋਣ ਦੇ ਨਾਤੇ ਇਸ ਕਿਸਾਨੀ ਸੰਘਰਸ਼ ਵਿੱਚ ਹਮਾਇਤ ਨਹੀਂ ਕੀਤੀ। ਹੁਣ ਮਸ਼ਹੂਰ ਅਦਾਕਾਰ ਸੰਨੀ ਦਿਓਲ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜੋ ਕਿਸੇ ਨਾ ਕਿਸੇ ਘ-ਟ-ਨਾ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦਾ ਪਹਿਲਾਂ ਹੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਉਹ ਹੁਣ ਆਪਣੇ ਸੰਪੱਤੀ ਦੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਹਨ।
ਜਿਸ ਸਮੇਂ ਉਨ੍ਹਾਂ ਵੱਲੋਂ 2019 ਵਿੱਚ ਗੁਰਦਾਸਪੁਰ ਤੋਂ ਚੋਣ ਜਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਵੱਲੋਂ ਆਪਣੀ ਜਾਇਦਾਦ ਦੇ ਦਿੱਤੇ ਗਏ ਵੇਰਵੇ ਦੇ ਅਨੁਸਾਰ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਪੂਜਾ ਤੋਂ 51 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਢਾਈ ਕਰੋੜ ਰੁਪਏ ਦਾ ਸਰਕਾਰੀ ਕਰਜਾ ਅਤੇ 1 ਕਰੋੜ 7 ਲੱਖ ਰੁਪਏ ਦਾ ਜੀਐਸਟੀ ਦਾ ਬਕਾਇਆ ਵੀ ਹੈ। ਉਨ੍ਹਾਂ ਵੱਲੋਂ ਉਸ ਸਮੇਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਦੇ ਕੋਲ 83 ਕਰੋੜ ਰੁਪਏ ਦੀ ਸੰਪਤੀ ਹੈ। ਜਿਸ ਵਿੱਚ 60 ਕਰੋੜ ਦੀ ਅਚੱਲ ਜਾਇਦਾਦ ਅਤੇ 21 ਕਰੋੜ ਦੀ ਅਚੱਲ ਜਾਇਦਾਦ ਸ਼ਾਮਲ ਹੈ।
ਉਨ੍ਹਾਂ ਨੇ ਬੈਂਕ ਖਾਤੇ ਦੀ ਜਾਣਕਾਰੀ ਵੀ ਦਿੱਤੀ ਸੀ ਜਿਸ ਵਿੱਚ 9 ਲੱਖ ਰੁਪਏ ਹੈ ਅਤੇ ਕੋਲ ਵੀ 26 ਲੱਖ ਰੁਪਏ ਨਗਦ ਦੱਸੇ ਗਏ ਸਨ। ਪਤਨੀ ਦੀ ਜਾਇਦਾਦ ਵੀ 6 ਕਰੋੜ ਦੱਸੀ ਗਈ ਸੀ। ਜਿਸ ਵਿਚ 19 ਲੱਖ ਬੈਂਕ ਵਿਚ 19 ਲੱਖ ਨਗਦ, 1.69 ਕਰੋੜ ਦੀਆਂ ਕਾਰਾਂ, 1.56 ਕਰੋੜ ਦੇ ਗਹਿਣੇ,21 ਕਰੋੜ ਦੀ ਜ਼ਮੀਨ ਵੀ ਸ਼ਾਮਲ ਹੈ। ਉਨ੍ਹਾਂ ਵੱਲੋਂ ਆਪਣੀ ਪਤਨੀ ਦਾ ਕਰੀਬ 53 ਕਰੋੜ ਰੁਪਏ ਦਾ ਬਕਾਇਆ ਹੈ ਅਤੇ ਇਸ ਦੇ ਨਾਲ ਹੀ ਇਕ ਕਰੋੜ ਰੁਪਏ ਦਾ ਜੀਐਸਟੀ ਬਕਾਇਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ
Next Postਹੁਣੇ ਹੁਣੇ ਰਾਤ ਨੂੰ ਪੰਜਾਬ ਚ ਇਥੇ ਲੱਗ ਗਈ ਭਿਆਨਕ ਅੱਗ ਮਚੀ ਹਾਹਾਕਾਰ