ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਕਿ ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਮੌਤ ਤੋਂ ਬਾਅਦ ਕੋਈ ਵੀ ਵਿਅਕਤੀ ਇਸ ਧਰਤੀ ਤੇ ਦੁਬਾਰਾ ਵਾਪਸ ਨਹੀਂ ਆ ਸਕਦਾ l ਹਰੇਕ ਵਿਅਕਤੀ ਨੂੰ ਉਸਦੀ ਮੌਤ ਤੋਂ ਬਾਅਦ ਵੱਖੋ ਵੱਖਰੇ ਧਰਮਾਂ ਮੁਤਾਬਕ ਦਫਨਾ ਦਿੱਤਾ ਜਾਂਦਾ ਹੈ ਜਾਂ ਅਗਨ ਭੇਦ ਕਰ ਦਿੱਤਾ ਜਾਂਦਾ ਹੈ l ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਮਰਿਆ ਹੋਇਆ ਵਿਅਕਤੀ ਦੁਬਾਰਾ ਜਿੰਦਾ ਹੋ ਸਕਦਾ ਤੇ ਉਸ ਵੱਲੋਂ ਸਵਰਗ ਤੇ ਨਰਕ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਤੇ ਉਸ ਉੱਪਰ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ …..! ਸੋਚ ਕੇ ਹੀ ਵਿਸ਼ਵਾਸ ਕਰਨਾ ਔਖਾ ਲੱਗ ਰਿਹਾ ਹੈ ਨਾ l ਪਰ ਅਸਲੀਅਤ ਦੇ ਵਿੱਚ ਅਜਿਹਾ ਹੋ ਚੁੱਕਿਆ ਹੈ l ਦਰਅਸਲ ਇੱਕ ਮਰੀ ਹੋਈ ਔਰਤ ਪੂਰੇ 11 ਮਿੰਟ ਵਿਚ ਸਵਰਗ ਪਹੁੰਚ ਗਈ ਤੇ 11 ਮਿੰਟਾਂ ਦੀ ਕਹਾਣੀ ਉਸ ਵੱਲੋਂ ਆਪਣੀ ਜੁਬਾਨੀ ਦੱਸੀ ਗਈ l ਦੱਸਦਿਆ ਕਿ ਇੱਕ ਔਰਤ ਨੇ ਆਪਣੇ ਇਸ ਅਜੀਬ ਦਾਅਵੇ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ, ਜਿਸ ਉੱਪਰ ਹਰ ਕਿਸੇ ਦੇ ਵੱਲੋਂ ਹੈਰਾਨਗੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਔਰਤ ਨੇ ਦੱਸਿਆ ਕਿ ਉਹ ਮੌਤ ਦੇ ਮੂੰਹ ‘ਚੋਂ ਬਾਹਰ ਆ ਗਈ ਸੀ। ਉਹ 11 ਮਿੰਟ ਤੱਕ ਡਾਕਟਰੀ ਤੌਰ ‘ਤੇ ਮਰੀ ਰਹੀ ਤੇ ਫਿਰ ਅਚਾਨਕ ਉਸ ਦਾ ਸਾਹ ਵਾਪਸ ਆ ਗਿਆ, ਪਰ ਇਸ ਸਮੇਂ ਦੌਰਾਨ ਔਰਤ ਨੇ ਜੋ ਵੀ ਅਨੁਭਵ ਕੀਤਾ ਉਹ ਸੱਚਮੁੱਚ ਹੈਰਾਨੀਜਨਕ ਹੈ। ਹਾਲਾਂਕਿ ਉਸਦੇ ਇਸ ਅਨੁਭਵ ਤੋਂ ਬਾਅਦ ਬਹੁਤ ਸਾਰੇ ਲੋਕ ਉਸ ਉੱਪਰ ਵਿਸ਼ਵਾਸ ਨਹੀਂ ਕਰਦੇ ਪਏ ਹਨ ਤੇ ਆਖਦੇ ਪਏ ਹਨ ਕਿ ਇਹ ਔਰਤ ਝੂਠ ਬੋਲਦੀ ਪਈ ਹੈ। ਪਰ ਇਸ ਔਰਤ ਦੇ ਵੱਲੋਂ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ। ਕੰਸਾਸ ਦੀ ਸ਼ਾਰਲੋਟ ਹੋਮਜ਼ ਨਾਮਕ ਔਰਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ 2019 ਵਿੱਚ 68 ਸਾਲ ਦੀ ਉਮਰ ਵਿੱਚ ਅਚਾਨਕ ਹਾਈ ਬੀਪੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ। ਪਰ ਉੱਥੇ ਉਸ ਦੀ ਹਾਲਤ ਤੇਜ਼ੀ ਨਾਲ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਸ਼ਾਰਲੋਟ ਨੇ ਫਿਰ ਦਾਅਵਾ ਕੀਤਾ ਕਿ ਉਹ 11 ਮਿੰਟ ਲਈ ਸਵਰਗ ਪਹੁੰਚ ਗਈ ਸੀ, ਜਿੱਥੇ ਉਹ ਦੇਵ ਦੂਤਾਂ ਅਤੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਮਿਲੀ। ਇੰਨਾ ਹੀ ਨਹੀਂ ਉਸ ਨੇ ਨਰਕ ਦੀ ਝਲਕ ਦੇਖਣ ਦਾ ਦਾਅਵਾ ਵੀ ਕੀਤਾ ਸੀ l ਉਸ ਵੱਲੋਂ ਦਾਅਵਾ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਮੈਂ ਕੁਝ ਦੂਰੀ ‘ਤੇ ਖੜ੍ਹੀ ਹੋ ਕੇ ਆਪਣੇ ਸਰੀਰ ਨੂੰ ਦੇਖ ਰਹੀ ਸੀ। ਚਾਰੇ ਪਾਸੇ ਨਰਸਾਂ ਮੌਜੂਦ ਸਨ ਅਤੇ ਡਾਕਟਰ ਮੈਨੂੰ ਮੁੜ ਜ਼ਿੰਦਾ ਕਰਨ ਲਈ CPR ਦੇ ਰਹੇ ਸਨ। ਇਸ ਤੋਂ ਬਾਅਦ ਅਚਾਨਕ ਇੱਕ ਚਮਕਦਾਰ ਰੌਸ਼ਨੀ ਦਿਖਾਈ ਦਿੱਤੀ ਅਤੇ ਸੁਰੀਲਾ ਸੰਗੀਤ ਵੱਜਣਾ ਸ਼ੁਰੂ ਹੋ ਗਿਆ। ਫਿਰ ਮੈਂ ਸਭ ਤੋਂ ਖੁਸ਼ਬੂਦਾਰ ਫੁੱਲਾਂ ਦੀ ਮਹਿਕ ਮਹਿਸੂਸ ਕੀਤੀ। ਸ਼ਾਰਲੋਟ ਨੇ ਕਿਹਾ, ਜਦੋਂ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਮੈਂ ਦੇਖਿਆ ਕਿ ਮੈਂ ਸਵਰਗ ਵਿੱਚ ਸੀ। ਦੂਜੇ ਪਾਸੇ ਉਸਦੀ 11 ਮਿੰਟ ਦੀ ਯਾਤਰਾ ਵਿੱਚ ਨਰਕ ਦੀ ਇੱਕ ਭਿਆਨਕ ਝਲਕ ਵੀ ਸ਼ਾਮਲ ਸੀ। ਸ਼ਾਰਲੋਟ ਨੇ ਡਰਾਉਣੀਆਂ ਥਾਵਾਂ ਤੇ ਆਵਾਜ਼ਾਂ ਦਾ ਵਰਣਨ ਕੀਤਾ, ਜਿਸ ਵਿੱਚ ਦੂਰੋਂ ਆਉਣ ਵਾਲੀ ਬਦਬੂ ਅਤੇ ਚੀਕਾਂ ਵੀ ਸ਼ਾਮਲ ਸਨ। ਉਸ ਨੇ ਕਿਹਾ, ਸਵਰਗ ਦੀ ਸੁੰਦਰਤਾ ਤੋਂ ਬਾਅਦ, ਨਰਕ ਦੀ ਝਲਕ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਸੀ। ਉਸ ਵਲੋਂ ਦਾਅਵਾ ਕੀਤਾ ਗਿਆ ਕਿ ਉਸ ਤੋਂ ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆਈ ਤੇ ਉਹ ਬਿਸਤਰ ਤੇ ਲੇਟੀ ਹੋਈ ਸੀ, ਹਸਪਤਾਲ ਦੇ ਵਿੱਚ ਉਹ ਦਾਖਲ ਸੀ ਤੇ ਪੂਰੇ ਦੋ ਹਫਤੇ ਬਾਅਦ ਉਸਨੂੰ ਛੁੱਟੀ ਮਿਲ ਗਈ l ਪਰ ਉਸ ਵੱਲੋਂ ਆਪਣੇ ਇਸ ਅਨੁਭਵ ਨੂੰ ਹੁਣ ਸਾਂਝਾ ਕੀਤਾ ਗਿਆ।
Previous Postਪੰਜਾਬ ਚ ਇਥੇ ਕੱਲ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
Next Postਪੰਜਾਬੀ ਫਿਲਮ ਇੰਡਸਟਰੀ ਨੂੰ ਲਗਿਆ ਵੱਡਾ ਝਟਕਾ , ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ