ਮਨ ਚ ਚਾਅ ਲੈ ਕੇ ਕਰਜਾ ਚੁੱਕ ਭੇਜੇ ਪੁੱਤ ਪਰਦੇਸ ਨੂੰ ਪਰ ਹੁਣ ਇਸ ਕਾਰਨ ਭੀਖ ਮੰਗਣ ਲਈ ਹੋਈ ਮਜਬੂਰ ਮਾਂ

ਆਈ ਤਾਜ਼ਾ ਵੱਡੀ ਖਬਰ 

ਸਿਆਣੇ ਵੀ ਆਖ਼ਰ ਸੱਚ ਹੀ ਕਹਿੰਦੇ ਹਨ ਕੇ ਪੁੱਤ ਕਪੁੱਤ ਹੋ ਸਕਦੇ ਹਨ ਮਾਪੇ ਕੁਮਾਪੇ ਨਹੀਂ ਹੁੰਦੇ। ਸਾਡੇ ਸਮਾਜ ਵਿਚ ਜਿਥੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਉਨ੍ਹਾਂ ਦੇ ਉੱਪਰ ਲਗਾ ਦਿੱਤੀ ਜਾਂਦੀ ਹੈ। ਉਥੇ ਹੀ ਆਪਣੇ ਬੱਚਿਆਂ ਦੀ ਖੁਸ਼ੀ ਨੂੰ ਦੇਖਦੇ ਹੋਏ ਮਾਪਿਆਂ ਵੱਲੋਂ ਹਰ ਇੱਕ ਉਹ ਫੈਸਲਾ ਲਿਆ ਜਾਂਦਾ ਹੈ ਜੋ ਉਹ ਨਹੀਂ ਲੈਣਾ ਚਾਹੁੰਦੇ। ਜਿੱਥੇ ਮਾਂ ਬਾਪ ਆਪਣੇ ਬੱਚੇ ਨੂੰ ਚਾਵਾਂ-ਲਾਡਾਂ ਨਾਲ ਪਾਲਦੇ ਹਨ ਅਤੇ ਵੱਡਾ ਕਰਦੇ ਹਨ ਅਤੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਸਹਾਰਾ ਬਣ ਸਕਣ। ਬਹੁਤ ਸਾਰੇ ਪੁੱਤਰਾਂ ਵੱਲੋਂ ਆਪਣੇ ਮਾਪਿਆਂ ਤੋਂ ਮੂੰਹ ਮੋੜ ਲਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਜਾਂਦਾ ਹੈ।

ਅਜਿਹੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਰਹੇ ਹਨ। ਹੁਣ ਮਨ ਵਿੱਚ ਚਾਅ ਲੈ ਕੇ ਕਰਜ਼ਾ ਚੁੱਕ ਵਿਦੇਸ਼ ਭੇਜੇ ਪੁੱਤਰਾਂ ਤੋਂ ਬਾਅਦ ਮਾਂ ਦਰ-ਦਰ ਭੀਖ ਮੰਗਣ ਲਈ ਮਜਬੂਰ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੁਰਦਾਸਪੁਰ ਅਧੀਨ ਆਉਣ ਵਾਲੇ ਪਿੰਡ ਚਾਵਾਂ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਮਾਂ ਪਿੰਡ ਵਿੱਚ ਦਰ ਦਰ ਠੋਕਰਾਂ ਖਾ ਰਹੀ ਹੈ ਅਤੇ ਲੋਕਾਂ ਤੋਂ ਮੰਗ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਉਥੇ ਹੀ ਕੁਝ ਸਮਾਜਿਕ ਸੰਸਥਾਵਾਂ ਵੱਲੋਂ ਉਸ ਦੀ ਮਦਦ ਕੀਤੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਮਾਂ ਐਲਿਸ ਨੇ ਦੱਸਿਆ ਹੈ ਕਿ ਉਸ ਨੇ ਅਤੇ ਉਸ ਦੇ ਪਤੀ ਵੱਲੋਂ ਕਰਜ਼ਾ ਲੈ ਕੇ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਜੋ ਸਭ ਵਿਆਹੇ ਗਏ ਹਨ। ਉਨ੍ਹਾਂ ਵੱਲੋਂ ਆਪਣੇ ਮਾਪਿਆਂ ਨੂੰ ਇਕ ਇਕ ਹਜ਼ਾਰ ਰੁਪਏ ਮਹੀਨਾ ਭੇਜਿਆ ਜਾਂਦਾ ਸੀ। ਜੋ ਕੁਝ ਸਮੇਂ ਤੋਂ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਉਸਦੇ ਪਤੀ ਵੱਲੋਂ ਮਿਹਨਤ ਮਜਦੂਰੀ ਕੀਤੀ ਜਾਂਦੀ ਸੀ ਅਤੇ ਉਹ ਕੰਮ ਕਰਨ ਲਈ ਜੰਮੂ-ਕਸ਼ਮੀਰ ਚਲਾ ਗਿਆ ਜਿੱਥੇ ਉਹ ਕੁਝ ਸਮਾਂ ਪਹਿਲਾਂ ਹੀ ਲਾਪਤਾ ਹੋ ਗਿਆ।

ਇਸ ਤੋਂ ਬਾਅਦ ਉਸ ਵੱਲੋਂ ਆਪਣੇ ਪੁੱਤਰਾਂ ਤੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਸੀ ਕਿ ਉਹ ਆ ਕੇ ਆਪਣੀ ਮਾਂ ਦਾ ਹਾਲ ਵੇਖ ਲੈਣ, ਪਰ ਕੋਈ ਵੀ ਨਹੀਂ ਆਇਆ। ਉਸ ਵੱਲੋਂ ਆਪਣੀ ਨੂੰਹ ਕੋਲੋਂ ਰੋਟੀ ਮੰਗੀ ਗਈ ਸੀ ਜਿਸ ਨੇ ਧੱਕੇ ਮਾਰ ਕੇ ਬਾਹਰ ਸੁੱਟ ਦਿੱਤਾ ਅਤੇ ਪੁੱਤਰ ਨੇ ਵੀ ਆਖ ਦਿੱਤਾ ਕਿ ਮੁੜ ਉਹਦੇ ਘਰ ਨਾ ਆਵੇ। ਬਜ਼ੁਰਗ ਔਰਤ ਵੱਲੋਂ ਪਿੰਡ ਦੇ ਲੋਕਾਂ ਦੀ ਮਦਦ ਨਾਲ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ। ਉੱਥੇ ਹੀ ਉਸਨੂੰ ਸਰਕਾਰ ਵੱਲੋਂ ਵੀ ਕੋਈ ਸਹਾਇਤਾ ਨਹੀਂ ਮਿਲ ਰਹੀ।