ਆਈ ਤਾਜਾ ਵੱਡੀ ਖਬਰ
ਬਚਪਨ ਦੇ ਵਿੱਚ ਹਮੇਸ਼ਾ ਇਹ ਗੱਲ ਸੁਣਨ ਨੂੰ ਮਿਲਦੀ ਸੀ ਕਿ ਸਮੁੰਦਰ ਦੇ ਵਿੱਚ ਖਜ਼ਾਨਾ ਲੁਕਿਆ ਹੁੰਦਾ ਹੈ, ਅਜਿਹੀਆਂ ਬਹੁਤ ਸਾਰੀਆਂ ਮਨ ਘੜਤ ਕਹਾਣੀਆਂ ਸਾਨੂੰ ਸਾਡੀਆਂ ਨਾਨੀਆਂ ਤੇ ਦਾਦੀਆਂ ਦੀ ਜੁਬਾਨੀ ਬਚਪਨ ਚ ਸੁਣਨ ਨੂੰ ਮਿਲਦੀਆਂ ਸਨ l ਪਰ ਹੁਣ ਇੱਕ ਅਜਿਹਾ ਮਾਮਲਾ ਸਾਂਝਾ ਕਰਾਂਗੇ ਜਿਸ ਨੇ ਇਹ ਸਾਰਾ ਕੁਝ ਹਕੀਕਤ ਦੇ ਵਿੱਚ ਬਿਆਨ ਕਰ ਦਿੱਤਾ ਹੈ l ਦਰਅਸਲ ਇੱਕ ਮਛੇਰਾ ਜੋ ਮੱਛੀਆਂ ਫੜਨ ਦੇ ਲਈ ਸਮੁੰਦਰ ਕਿਨਾਰੇ ਗਿਆ ਸੀ, ਪਰ ਸਮੁੰਦਰ ਦੇ ਵਿੱਚ ਆਖਰਕਾਰ ਉਸਨੂੰ ਖਜ਼ਾਨਾ ਲੱਭ ਗਿਆ l ਇਸ ਨੂੰ ਸੁਣਨ ਤੋਂ ਬਾਅਦ ਤੁਸੀਂ ਸਾਰੇ ਹੈਰਾਨ ਹੋ ਜਾਵੋਗੇ l ਪ੍ਰਾਪਤ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਪਾਕਿਸਤਾਨ ਦੇ ਇੱਕ ਮਛੇਰੇ ਨੂੰ ਕਰੋੜਾਂ ਰੁਪਇਆ ਦਾ ਖਜ਼ਾਨਾ ਸਮੁੰਦਰ ਦੇ ਵਿੱਚੋਂ ਮਿਲਿਆ ਹੈ।
ਇਕ ਮਛੇਰੇ ਨੂੰ ਸਮੁੰਦਰ ਵਿੱਚੋਂ ਕਰੋੜਾਂ ਦਾ ਖਜ਼ਾਨਾ ਮਿਲ ਚੁੱਕਿਆ ਹੈ ਜਿਸ ਕਾਰਨ ਉਸਦੀ ਖੁਸ਼ੀ ਸੱਤਵੇਂ ਅਸਮਾਨ ਤੇ ਪਹੁੰਚ ਚੁੱਕੀ ਹੈ। ਇਸ ਮਛੇਰੇ ਨੇ ਕੋਈ ਸੋਨਾ ਤੇ ਚਾਂਦੀ ਦੀ ਖੋਜ ਨਹੀਂ ਕੀਤੀ, ਪਰ ਸਮੁੰਦਰ ਵਿੱਚੋਂ ਨਿਕਲੀਆਂ ਮੱਛੀਆਂ ਨੇ ਉਸਨੂੰ ਇੱਕ ਝਟਕੇ ਵਿੱਚ ਅਮੀਰ ਬਣਾ ਦਿੱਤਾ। ਕਿਉਂਕਿ ਇਹ ਮੱਛੀ ਲਗਜ਼ਰੀ ਮਰਸਡੀਜ਼ ਕਾਰ ਨਾਲੋਂ ਵੀ ਮਹਿੰਗੀ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਰਹਿਣ ਵਾਲਾ ਹਾਜੀ ਬਲੋਚ ਆਪਣੇ ਕੁਝ ਦੋਸਤਾਂ ਨਾਲ ਸਮੁੰਦਰ ‘ਚ ਮੱਛੀਆਂ ਫੜਨ ਗਿਆ ਤਾਂ, ਉਨ੍ਹਾਂ ਦੇ ਜਾਲ ‘ਚ ਕੋਈ ਅਜਿਹੀ ਚੀਜ਼ ਫਸ ਗਈ, ਜਿਸ ਨੇ ਪਲਕ ਝਪਕਦਿਆਂ ਹੀ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ।
ਹਾਜੀ ਨੇ ਮੱਛੀ ਦੀ ਇੱਕ ਅਜਿਹੀ ਪ੍ਰਜਾਤੀ ਫੜੀ, ਜਿਸਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਮੱਛੀ ਦੀ ਇੱਕ ਬਹੁਤ ਹੀ ਦੁਰਲੱਭ ਪ੍ਰਜਾਤੀ ਹੈ। ਹੈਦਰੀ ਨੇ 10 ਸੁਨਹਿਰੀ ਮੱਛੀਆਂ ਫੜੀਆਂ, ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿੱਚ ਸੋਵਾ ਵੀ ਕਿਹਾ ਜਾਂਦਾ ਹੈ, ਅਤੇ ਉਨ੍ਹਾਂ ਨੂੰ ਵੇਚਣ ਲਈ ਬਾਜ਼ਾਰ ਵਿੱਚ ਲੈ ਗਿਆ।
ਜਿਸ ਤੋਂ ਬਾਅਦ ਉਸ ਨੂੰ ਇਸ ਦੀ ਕੀਮਤ ਪਤਾ ਚੱਲੀ ਕਿ ਇਸ ਮੱਛੀ ਦੀ ਕੀਮਤ ਕਰੋੜਾਂ ਰੁਪਿਆ ਦੇ ਵਿੱਚ ਹੈ l ਇਸ ਮੱਛੀ ਦੇ ਇਨਾ ਜਿਆਦਾ ਮਹਿੰਗਾ ਹੋਣ ਦਾ ਕਾਰਨ ਇਹ ਹੈ ਕਿ ਇਸ ਮੱਛੀ ਤੋਂ ਮਨੁੱਖ ਦੇ ਸਰੀਰ ਨੂੰ ਲੱਗਣ ਵਾਲੇ ਭਿਆਨਕ ਰੋਗਾਂ ਦੇ ਖਾਤਮੇ ਦੇ ਲਈ ਕਈ ਪ੍ਰਕਾਰ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ l ਜਿਸ ਤੋਂ ਬਾਅਦ ਹੁਣ ਇਹ ਮਛੇਰਾ ਤੇ ਉਸਦਾ ਪਰਿਵਾਰ ਬਹੁਤ ਜਿਆਦਾ ਖੁਸ਼ ਨਜ਼ਰ ਆਉਂਦੇ ਪਏ ਹਨ l
Home ਤਾਜਾ ਖ਼ਬਰਾਂ ਮਛੇਰੇ ਨੂੰ ਸਮੁੰਦਰ ਚ ਲੱਭ ਗਿਆ ਖਜ਼ਾਨਾ, ਬਣ ਗਈ ਪੂਰੀ ਉਮਰ ਦੀ ਕਮਾਈ ਹਰੇਕ ਮੱਛੀ ਦੀ ਕੀਮਤ ਮਰਸੀਡੀਜ਼ ਤੋਂ ਵੀ ਵੱਧ
ਤਾਜਾ ਖ਼ਬਰਾਂ
ਮਛੇਰੇ ਨੂੰ ਸਮੁੰਦਰ ਚ ਲੱਭ ਗਿਆ ਖਜ਼ਾਨਾ, ਬਣ ਗਈ ਪੂਰੀ ਉਮਰ ਦੀ ਕਮਾਈ ਹਰੇਕ ਮੱਛੀ ਦੀ ਕੀਮਤ ਮਰਸੀਡੀਜ਼ ਤੋਂ ਵੀ ਵੱਧ
Previous Postਵਿਦੇਸ਼ ਚ ਰਹਿਣ ਵਾਲਾ ਭਾਰਤੀ ਵਿਅਕਤੀ ਰਾਤੋ ਰਾਤ ਬਣ ਗਿਆ ਕਰੋੜਪਤੀ , ਨਿਕਲੀ 45 ਕਰੋੜ ਰੁਪਏ ਦੀ ਲਾਟਰੀ
Next Postਤਾਜ ਮਹਿਲ ਦੇਖਦੇ ਹੀ ਪਿਤਾ ਨੂੰ ਅਚਾਨਕ ਪੈ ਗਿਆ ਦਿਲ ਦਾ ਦੌਰਾ , ਫੌਜੀ ਪੁੱਤ ਨੇ ਤੁਰੰਤ ਬਚਾਈ ਇਸ ਤਰਾਂ ਜਾਨ