ਆਈ ਤਾਜਾ ਵੱਡੀ ਖਬਰ
ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਬਹੁਤ ਸਾਰੇ ਪਰਵਾਰ ਜਾ ਕੇ ਵਸੇ ਹੋਏ ਹਨ ਅਤੇ ਉਨ੍ਹਾਂ ਦੇਸ਼ਾਂ ਵਿੱਚ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਭਾਰਤੀਆਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਸਫਲਤਾ ਹਾਸਲ ਕਰਦੇ ਹੋਏ ਬੁਲੰਦੀਆਂ ਨੂੰ ਛੂਹਿਆ ਗਿਆ ਹੈ। ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਵੱਲੋਂ ਪੁੱਟੇ ਗਏ ਸ਼ਲਾਘਾਯੋਗ ਕਦਮ ਤੇ ਚੱਲਦਿਆਂ ਹੋਇਆਂ ਜਿਥੇ ਭਾਰਤੀਆਂ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ ਅਜਿਹੇ ਲੋਕਾਂ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਵੀ ਅੱਗੇ ਵਧਣ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ। ਵਿਦੇਸ਼ਾਂ ਵਿਚ ਵਸਣ ਵਾਲੇ ਭਾਰਤੀ ਭਾਈਚਾਰੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਭਾਰਤੀ ਹੋਣ ਉਪਰ ਮਾਣ ਵੀ ਮਹਿਸੂਸ ਹੁੰਦਾ ਹੈ। ਕਿਉਂ ਕੇ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਸਾਰੇ ਬੱਚਿਆਂ ਵੱਲੋਂ ਪੜ੍ਹਾਈ ਦੇ ਖੇਤਰ ਵਿੱਚ ਵੀ ਉੱਚ ਮੰਜ਼ਿਲਾਂ ਨੂੰ ਹਾਸਲ ਕੀਤਾ ਗਿਆ ਹੈ। ਹੁਣ ਭਾਰਤੀ ਮੂਲ ਦੀ ਅਮਰੀਕੀ ਕੁੜੀ ਨੂੰ ਦੁਨੀਆਂ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਐਲਾਨਿਆ ਗਿਆ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 13 ਸਾਲਾਂ ਦੀ ਭਾਰਤੀ ਮੂਲ ਦੀ ਪੰਜਵੀਂ ਕਲਾਸ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਯਾਗਮ ਨੂੰ ਦੁਨੀਆਂ ਦੀ ਸਭ ਤੋਂ ਹੋਣਹਾਰ ਵਿਦਿਆਰਥਣ ਲਗਾਤਾਰ ਦੂਜੇ ਸਾਲ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ।
ਜਿੱਥੇ ਕਰਵਾਏ ਗਏ ਇਕ ਸਰਵੇ ਵਿਚ ਜਿਥੇ ਇਸ ਲੜਕੀ ਨੂੰ ਦੁਬਾਰਾ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਦੂਸਰੇ ਸਾਲ ਵੀ ਐਲਾਨਿਆ ਗਿਆ ਹੈ। ਪਿਛਲੇ ਸਾਲ ਵੀ ਉਸਨੂੰ ਦੁਨੀਆਂ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਐਲਾਨਿਆ ਗਿਆ ਸੀ। ਦੱਸ ਦਈਏ ਕਿ ਅਮਰੀਕਾ ਦੇ ਵਿਚ ਜਿੱਥੇ ਜੌਹਨ ਹੋਪਕਿੰਸ ਸੈਂਟਰ ਫਾਰ ਟੇਲੈਂਟਡ ਯੂਥ ਨੇ ਦੁਨੀਆਂ ਭਰ ਦੇ 76 ਦੇਸ਼ਾਂ ਦੇ ਕੁਲ 15 ਹਜ਼ਾਰ ਵਿਦਿਆਰਥੀਆਂ ਦੀ ਉੱਚ ਗਰੇਡ ਪੱਧਰ ਦੀ ਪ੍ਰੀਖਿਆ ਕਰਵਾਈ ਸੀ।
ਜਿਸ ਦੇ ਨਤੀਜਿਆਂ ਤੇ ਆਧਾਰ ਤੇ ਹੀ ਭਾਰਤੀ ਅਮਰੀਕੀ ਸਕੂਲ ਦੀ ਇਸ ਲੜਕੀ ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣ ਘੋਸ਼ਿਤ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਇਸ ਲੜਕੀ ਵੱਲੋਂ 90 ਫ਼ੀਸਦੀ ਅੰਕ ਹਾਸਲ ਕਰਦੀਆਂ ਹੋਈਆਂ ਇਸ ਸਾਲ ਵੀ ਆਪਣਾ ਅਹੁਦਾ ਬਰਕਰਾਰ ਰੱਖਿਆ ਗਿਆ ਹੈ। ਜਿਸ ਵੱਲੋਂ ਬੇਮਿਸਾਲ ਪ੍ਰਦਰਸ਼ਨ ਕੀਤਾ ਗਿਆ ਹੈ।
Previous Postਸੀਰੀਆ ਚ ਭੂਚਾਲ ਦੌਰਾਨ ਵਾਪਰਿਆ ਚਮਤਕਾਰ – ਮਲਬੇ ਹੇਠ ਦੱਬੀ ਔਰਤ ਨੇ ਮੌਤ ਤੋਂ ਪਹਿਲਾਂ ਦਿੱਤਾ ਬੱਚੇ ਨੂੰ ਜਨਮ
Next Postਪੰਜਾਬ ਚ ਇਥੇ ਵਿਆਹ ਚ ਮੇਕਅਪ ਸਹੀ ਨਹੀਂ ਕਰਨ ਤੇ ਕੀਤਾ ਅਜਿਹਾ ਕਾਂਡ, ਸੁਣ ਹਰੇਕ ਹੋਇਆ ਹੈਰਾਨ