ਆਈ ਤਾਜਾ ਵੱਡੀ ਖਬਰ
ਭਾਜਪਾ ਸਰਕਾਰ ਵੱਲੋਂ ਪਿਛਲੇ ਸਾਲ ਖੇਤੀ ਬਾੜੀ ਦੇ ਤਿੰਨ ਕਾਨੂੰਨ ਲਾਗੂ ਕੀਤੇ ਗਏ ਸਨ ਜਿਸ ਨੂੰ ਕਿਸਾਨਾਂ ਨੇ ਨਾਮਨਜ਼ੂਰ ਕਰ ਦਿੱਤਾ ਸੀ ਅਤੇ ਉਨ੍ਹਾਂ ਨੇ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਬਾਰੇ ਕਿਹਾ ਸੀ ਪਰ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹੀ ਵਜ੍ਹਾ ਹੈ ਕਿ ਪੰਜਾਬ ਦੇ ਕਿਸਾਨ ਭਾਜਪਾ ਸਰਕਾਰ ਤੇ ਕਾਫੀ ਭੜਕੇ ਹੋਏ ਹਨ ਅਤੇ ਹਰ ਰੋਜ਼ ਹੀ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਸਰਕਾਰ ਦੇ ਵਿਰੋਧ ਵਿਚ ਰੈਲੀਆਂ ਕੱਢ ਰਹੇ ਹਨ ਅਤੇ ਧਰਨੇ ਦੇ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ਤੇ ਵੀ ਪਿਛਲੇ 7 ਮਹੀਨਿਆਂ ਤੋਂ ਪੰਜਾਬ ਦੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਮੋਰਚਾ ਲਗਾਇਆ ਹੋਇਆ ਹੈ।
ਭਾਜਪਾ ਸਰਕਾਰ ਵੱਲੋਂ ਇਹ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ ਸਗੋਂ ਇਨ੍ਹਾਂ ਵਿੱਚ ਸੋਧ ਕਰਨ ਦੀਆਂ ਪੇਸ਼ਕਸ਼ਾਂ ਦੇ ਰਹੇ ਹਨ ਜਿਸ ਕਾਰਨ ਕਿਸਾਨ ਭਾਜਪਾ ਤੋਂ ਕਾਫੀ ਨਾਰਾਜ਼ ਹਨ। ਪੰਜਾਬ ਦੇ ਬਰਨਾਲਾ ਤੋਂ ਭਾਜਪਾ ਆਗੂ ਉੱਤੇ ਕਿਸਾਨਾਂ ਵੱਲੋਂ ਗੁੱਸਾ ਕੱਢੇ ਜਾਣ ਦੀ ਇਕ ਵੱਡੀ ਤਾਜਾ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਜਿਨ੍ਹਾਂ ਦੀ ਜੱਦੀ ਜਮੀਨ ਪਿੰਡ ਧਨੌਲਾ ਵਿੱਚ 2 ਹਿੱਸਿਆਂ ਵਿੱਚ ਪੈਂਦੀ ਹੈ, ਜਿਸ ਵਿੱਚ ਉਹਨਾਂ ਨੇ ਡੇਢ ਏਕੜ ਦੀ ਜ਼ਮੀਨ ਪਿੰਡ ਧਨੌਲਾ ਦੇ ਹੀ ਕਿਸੇ ਵਿਅਕਤੀ ਨੂੰ ਠੇਕੇ ਤੇ ਦਿੱਤੀ ਹੈ ਅਤੇ 5 ਏਕੜ ਦੀ ਜ਼ਮੀਨ ਖਾਲੀ ਪਈ ਹੈ।
ਠੇਕੇ ਤੇ ਦਿੱਤੀ ਗਈ ਡੇਢ ਏਕੜ ਦੀ ਜ਼ਮੀਨ ਵਿਚ ਉਸ ਵਿਅਕਤੀ ਨੇ ਝੋਨਾ ਲਗਾਇਆ ਹੋਇਆ ਸੀ ਪਰ ਭਾਜਪਾ ਤੋਂ ਨਾਰਾਜ਼ ਚੱਲ ਰਹੇ ਜਥੇਬੰਦੀਆਂ ਨੇ ਹਰਜੀਤ ਸਿੰਘ ਗਰੇਵਾਲ ਦੀ ਇਸ ਜ਼ਮੀਨ ਵਿੱਚ ਝੋਨੇ ਦੀ ਫ਼ਸਲ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਕਿਸਾਨ ਜਥੇਬੰਦੀ ਆਗੂਆਂ ਨੇ ਦੱਸਿਆ ਹੈ ਕਿ ਹਰਜੀਤ ਗਰੇਵਾਲ ਸ਼ੁਰੂ ਤੋਂ ਹੀ ਲਗਾਤਾਰ ਕਿਸਾਨਾਂ ਦੇ ਵਿਰੋਧ ਵਿੱਚ ਬੋਲ ਰਿਹਾ ਹੈ ਅਤੇ ਦਿੱਲੀ ਦੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣੇ ਕਿਸਾਨਾਂ ਨੂੰ ਕਿਸਾਨ ਮੰਨਣ ਤੋਂ ਇਨਕਾਰ ਕਰ ਰਿਹਾ ਹੈ।
ਇਹੀ ਕਾਰਨ ਹੈ ਕਿ ਕਿਸਾਨ ਹਰਜੀਤ ਸਿੰਘ ਤੋਂ ਖ਼ਫ਼ਾ ਹਨ ਅਤੇ ਉਨ੍ਹਾਂ ਨੇ ਧਨੌਲਾ ਪਿੰਡ ਦੇ ਕਿਸੇ ਵਿਅਕਤੀ ਨੂੰ ਉਸ ਦੀ ਜ਼ਮੀਨ ਠੇਕੇ ਤੇ ਲੈਣ ਤੋਂ ਮਨਾ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡੇਢ ਏਕੜ ਦੀ ਜ਼ਮੀਨ ਵਿਚ ਝੋਨਾ ਲਗਾ ਰਹੇ ਕਿਸਾਨ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਥੇ ਕੰਮ ਕਰ ਰਹੀਆਂ ਕਿਸਾਨ ਔਰਤਾਂ ਨੇ ਕਾਫੀ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਕਾਰਨ ਜਥੇਬੰਦੀਆਂ ਨੇ ਉਸ ਵਿਅਕਤੀ ਦਾ ਝੋਨਾ ਖਰਾਬ ਕੀਤਾ।
Home ਤਾਜਾ ਖ਼ਬਰਾਂ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤਾਂ ਚ ਅੱਕੇ ਹੋਏ ਕਿਸਾਨਾਂ ਨੇ ਕਰਤਾ ਇਹ ਕੰਮ – ਤਾਜਾ ਵੱਡੀ ਖਬਰ
Previous Postਪੰਜਾਬ ਚ ਬਿਜਲੀ ਸੰਕਟ ਦਾ ਕਰਕੇ 7 ਦਿਨਾਂ ਬਾਰੇ ਆਈ ਇਹ ਵੱਡੀ ਖਬਰ PSPCL ਵਲੋਂ
Next Postਪੰਜਾਬ ਚ ਇਸ. ਰੂਟ ਤੇ ਸਫ਼ਰ ਕਰਨ ਵਾਲੇ ਹੋ ਜਾਵੋ ਸਾਵਧਾਨ ਅਣਮਿੱਥੇ ਸਮੇਂ ਵਾਸਤੇ ਕਿਸਾਨਾਂ ਨੇ ਕਰਤਾ ਜਾਮ