ਭਰ ਜਵਾਨੀ ਚ ਨੌਜਵਾਨ ਨੂੰ ਏਦਾਂ ਮਿਲੀ ਮੌਤ, ਦੇਖ ਨਿਕਲੀਆਂ ਸਭ ਦੀਆਂ ਧਾਹਾਂ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਐਸੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ , ਜਿਸ ਤੇ ਕਈ ਵਾਰ ਵਿਸ਼ਵਾਸ ਨਹੀਂ ਹੁੰਦਾ। ਪੰਜਾਬ ਦੇ ਵਿੱਚ ਜਿੱਥੇ covid 19 ਨਾਲ ਮੌਤਾਂ ਦੀ ਖ਼ਬਰ ਮਿਲਦੀ ਰਹੀ ਹੈ। ਉੱਥੇ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਬਹੁਤ ਸਾਰੇ ਕਿਸਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਲਗਾਤਾਰ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਹਜ਼ਾਰਾਂ ਦੀ ਸੜਕ ਹਾਦਸਿਆਂ ਦੇ ਵਿੱਚ, ਜਾ ਬਹੁਤ ਸਾਰੇ ਵਿਆਹਾਂ ਤੇ ਹੋਏ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾਣ ਦੀਆਂ ਖ਼ਬਰਾਂ ਆਏ ਦਿਨ ਸੁਣਨ ਨੂੰ ਮਿਲ ਰਹੀਆਂ ਹਨ।

ਇਸ ਸਾਲ ਸ਼ੁਰੂ ਹੋਇਆ ਇਹ ਮੌਤਾਂ ਦਾ ਸਿਲ ਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ। ਆਏ ਦਿਨ ਹੀ ਦਿਲ ਨੂੰ ਹ-ਲੂ-ਣਾ ਦੇਣ ਵਾਲੀ ਦੁਖਦਾਈ ਖਬਰ ਸਾਹਮਣੇ ਆ ਜਾਂਦੀ ਹੈ।ਨਿੱਤ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਨੇ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਹੁਣ ਭਰ ਜਵਾਨੀ ਵਿੱਚ ਨੌਜਵਾਨ ਨੂੰ ਮਿਲੀ ਮੌਤ ਨੂੰ ਦੇਖ ਕੇ ਸੋਗ ਦੀ ਲਹਿਰ ਛਾ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਘਟਨਾ ਰਾਮਾਂ ਮੰਡੀ ਦੀ ਹੈ ਜਿੱਥੇ ਇੱਕ ਪਿੰਡ ਤਰਖਾਣ ਵਾਲਾ ਨੇੜੇ ਖੜੀ ਇੱਕ ਟਰਾਲੀ ਵਿਚ ਮੋਟਰ ਸਾਈਕਲ ਆ ਕੇ ਟਕਰਾ ਗਿਆ। ਇਹ ਘਟਨਾ ਉਸ ਸਮੇਂ ਘਟੀ ਜਦੋਂ ਪਿੰਡ ਸੇਖੂ ਦੇ ਜੋਗਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਆਪਣੇ ਭਾਣਜੇ ਜਗਦੀਪ ਸਿੰਘ ਅਤੇ ਭਤੀਜੇ ਬਲਜੀਤ ਸਿੰਘ ਨਾਲ ਮੋਟਰ ਸਾਈਕਲ ਤੇ ਡਿਊਟੀ ਲਈ ਰਿਫਾਇਨਰੀ ਵਿੱਚ ਜਾ ਰਹੇ ਸਨ। ਜਦੋਂ ਇਨ੍ਹਾਂ ਦਾ ਮੋਟਰ ਸਾਈਕਲ ਪਿੰਡ ਤਰਖਾਣਵਾਲਾ ਨੇੜੇ ਪਹੁੰਚਿਆ ਤਾਂ ਸੜਕ ਤੇ ਖੜ੍ਹੀ ਇਕ ਟਰਾਲੀ ਨਾਲ ਟਕਰਾ ਗਿਆ।

ਇਹ ਹਾਦਸਾ ਇੰਨਾ ਭਿ-ਆ-ਨ-ਕ ਸੀ ਕਿ ਮੋਟਰ ਸਾਈਕਲ ਸਵਾਰ ਜੋਗਿੰਦਰ ਸਿੰਘ ਦੇ ਭਤੀਜੇ ਬਲਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿਚ ਜੋਗਿੰਦਰ ਸਿੰਘ ਅਤੇ ਉਸ ਦਾ ਭਾਣਜਾ ਜਗਦੀਪ ਸਿੰਘ ਗੰਭੀਰ ਜ਼ਖਮੀ ਹੋ ਗਏ ਹਨ। ਇਸ ਘਟਨਾ ਬਾਰੇ ਜਾਣਕਾਰੀ ਜੋਗਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ। ਜਿਸ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਟਰਾਲੀ ਮਾਲਕ ਵਿਰੁੱਧ ਧਾਰਾ 304 ਏ,283,337,338 ਆਈ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਾਲ ਦੇ ਵਿੱਚ ਸ਼ੁਰੂ ਹੋਇਆ ਇਹ ਮੌਤਾਂ ਦਾ ਸਿਲਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ।