ਬੋਲੀਵੁਡ ਦੇ ਮਸ਼ਹੂਰ ਐਕਟਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਹਾਲਤ ਨਾਜ਼ੁਕ

ਟੀਵੀ ਸੀਰੀਅਲ ਦੀ ਦੁਨੀਆਂ ਵਿੱਚ ਬਹੁਤ ਸਾਰੇ ਸਿਤਾਰੇ ਆਪਣੇ ਟੈਲੈਂਟ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਪਰ ਬੀਤੀ ਕੁਝ ਸਮੇ ਤੋ ਇੰਡਸਟਰੀ ਨਾਲ ਜੁੜੀ ਹੋਈ ਬੇਹਦ ਹੀ ਬੁਰੀ ਖਬਰ ਸਾਹਮਣੇ ਆਉਂਦੀ ਪਈ ਹੈ , ਜਿਸ ਨਾਲ ਇੰਡਸਟਰੀ ਨੂੰ ਵੱਡਾ ਘਾਟਾ ਪੈ ਰਿਹਾ ਹੈ । ਤਾਜ਼ਾ ਘਟਨਾ ਤੁਹਾਡੇ ਨਾਲ ਸਾਂਝੀ ਕਰਾਗੇ, ਜਿੱਥੇ ਬਾਲੀਵੁਡ ਦੇ ਮਸ਼ਹੂਰ ਐਕਟਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ ਪੈ ਗਿਆ , ਜਿਸ ਨਾਲ ਓਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਦਸਦਿਆਂ ਕਿ ਟੀਕੂ ਤਲਸਾਨੀਆ ਨੂੰ ਦਿਲ ਦਾ ਦੌਰਾ ਪਿਆ ਹੈ , ਜਿਸ ਕਾਰਨ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਵੀ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਉਹਨਾਂ ਨੇ ਕਈ ਟੀ.ਵੀ. ਸੀਰੀਅਲ ਵਿੱਚ ਕੰਮ ਕੀਤਾ ਹੈ । ਜਿਸ ‘ਚ ‘ਗੋਲਮਾਲ ਹੈ ਭਾਈ ਸਭ ਗੋਲਮਲ ਹੈ’, ‘ਜ਼ਿੰਦਗੀ ਅਭੀ ਬਾਕੀ ਹੈ ਮੇਰੇ ਭੂਤ’ ਅਤੇ ‘ਸਾਜਨ ਰੇ ਫਿਰ ਝੂਟ ਮਤ ਬੋਲੋ’ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਟੀਕੂ ਤਲਸਾਨੀਆ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ । ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਕਿ ਉਹ ਹਸਪਤਾਲ ‘ਚ ਦਾਖਲ ਹੈ। ਉਹਨਾਂ ਦਾ ਇਲਾਜ ਚੱਲ ਰਿਹਾ ਹੈ , ਪਰ ਹਾਲੇ ਤੱਕ ਉਹਨਾਂ ਦੀ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ । ਜ਼ਿਕਰੇ ਖਾਸ ਹੈ ਕਿ ਇਸ ਅਦਾਕਾਰ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਤੇ ਕਈ ਟੀ.ਵੀ. ਸ਼ੋਅ ਦਾ ਹਿੱਸਾ ਵੀ ਰਹੇ ਹਨ। ਉਹ ਆਖਰੀ ਵਾਰ ਰਾਜਕੁਮਾਰ ਰਾਓ ਦੀ ਫਿਲਮ ‘ਵਿੱਕੀ ਵਿਦਿਆ ਕਾ ਦੈਟ ਵਾਲਾ ਵੀਡੀਓ’ ‘ਚ ਨਜ਼ਰ ਆਏ ਸਨ। ਇਹ ਅਦਾਕਾਰ ਦੀ ਉਮਰ 70 ਸਾਲਾਂ ਹੈ। ਉਨ੍ਹਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1984 ‘ਚ ਟੀ.ਵੀ. ਸ਼ੋਅ ‘ਯੇ ਜੋ ਹੈ ਜ਼ਿੰਦਗੀ’ ਨਾਲ ਕੀਤੀ ਸੀ। ਦੋ ਸਾਲ ਬਾਅਦ 1986 ‘ਚ ਉਨ੍ਹਾਂ ਨੇ ‘ਪਿਆਰ ਕੇ ਦੋ ਪਲ’, ‘ਡਿਊਟੀ’ ਅਤੇ ‘ਅਸਲੀ ਨਕਲੀ’ ਵਰਗੀਆਂ ਫਿਲਮਾਂ ਕੀਤੀਆਂ। ਇਸ ਅਦਾਕਾਰ ਨੇ ਸਹਾਇਕ ਭੂਮਿਕਾ ਨਿਭਾ ਕੇ ਲੋਕਾਂ ਨੂੰ ਪਰਦੇ ‘ਤੇ ਬਹੁਤ ਹਸਾਇਆ ਹੈ। ਉਨ੍ਹਾਂ ਨੇ ‘ਬੋਲ ਰਾਧਾ ਬੋਲ’, ‘ਕੁਲੀ ਨੰਬਰ 1’, ‘ਰਾਜਾ ਹਿੰਦੁਸਤਾਨੀ’, ‘ਹੀਰੋ ਨੰਬਰ 1’, ‘ਬੜੇ ਮੀਆਂ ਛੋਟੇ ਮੀਆਂ’, ‘ਵਿਰਾਸਤ’ ਤੇ ‘ਹੰਗਾਮਾ 2’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ । ਪਰ ਅੱਜ ਇਸ ਖ਼ਬਰ ਨੇ ਉਨਾਂ ਦੇ ਪ੍ਰਸ਼ਸਕਾ ‘ਚ ਇੱਕ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਹਰ ਕਿਸੇ ਦੇ ਵੱਲੋਂ ਕਾਮਨਾ ਕੀਤੀ ਜਾ ਰਹੀ ਹੈ, ਕਿ ਉਹਨਾਂ ਦੀ ਸਿਹਤ ਜਲਦੀ ਠੀਕ ਹੋ ਜਾਵੇ ।