ਬੈਗ ਚ ਸੱਪ ਪਾ ਔਰਤ ਪਹੁੰਚੀ ਡਾਕਟਰਾਂ ਕੋਲ, ਕਿਹਾ ਮੈਨੂੰ ਇਸ ਸੱਪ ਨੇ ਡੰਗਿਆ ਇਲਾਜ ਕਰੋ

ਆਈ ਤਾਜਾ ਵੱਡੀ ਖਬਰ 

ਗਰਮੀ ਤੇ ਬਰਸਾਤੀ ਮੌਸਮ ਦੇ ਦੌਰਾਨ ਜਿੱਥੇ ਬਹੁਤ ਸਾਰੇ ਜੀਵ-ਜੰਤੂ ਘਰਾਂ ਵਿਚ ਆ ਜਾਂਦੇ ਹਨ ਅਤੇ ਇਨਸਾਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਸੱਪ ਦੇ ਕੱਟਣ ਨਾਲ ਭਾਰੀ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਅਤੇ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਜਦੋਂ ਸੱਪ ਦੇ ਕੱਟਣ ਨਾਲ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਜਿੱਥੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਹੋ ਜਾਂਦਾ ਹੈ ਉਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਪਰ ਸਰਦੀਆਂ ਦੇ ਮੌਸਮ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣੇ ਹੈਰਾਨੀਜਨਕ ਵੀ ਹੁੰਦੇ ਹਨ। ਪਰ ਕੁਝ ਅਜਿਹੀਆਂ ਘਟਨਾਵਾਂ ਵੀ ਹੁੰਦੀਆਂ ਹਨ

ਜਿਸ ਉਪਰ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਏਥੇ ਬੈਗ ਵਿਚ ਸੱਪ ਪਾ ਕੇ ਇਕ ਔਰਤ ਡਾਕਟਰ ਕੋਲ ਪਹੁੰਚੀ ਜਿਸ ਨੇ ਕਿਹਾ ਕਿ ਮੈਨੂੰ ਇਸ ਸੱਪ ਨੇ ਡੰਗਿਆ ਹੈ ਤੇ ਮੇਰਾ ਇਲਾਜ ਕਰੋ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਔਰਤ ਆਪਣੇ ਨਾਲ ਸੱਪ ਲੈ ਕੇ ਹਸਪਤਾਲ ਪਹੁੰਚ ਗਈ।’

ਦੱਸ ਦਈਏ ਕਿ ਰਾਜਕੋਟ ਸ਼ਹਿਰ ਦੇ ਵਿੱਚ ਇਕ ਦੁਰਗਾਬੇਨ ਚੌਹਾਨ ਨਾਮ ਦੀ ਔਰਤ ਜਦੋਂ ਆਪਣੇ ਘਰ ਵਿੱਚ ਸੌਂ ਰਹੀ ਸੀ ਤਾਂ ਉਸ ਦੇ ਬਿਸਤਰ ਤੇ ਸੱਪ ਆ ਗਿਆ ਅਤੇ ਉਸਨੇ ਆਪਣੇ ਬਿਸਤਰੇ ਤੋਂ ਉੱਠਣ ਤੋਂ ਬਾਅਦ ਸੱਪ ਵੇਖਿਆ ਤਾਂ ਉਹ ਅਚਾਨਕ ਹੀ ਹੈਰਾਨ ਰਹਿ ਗਈ ਕਿਉਂਕਿ ਉਸ ਨੂੰ ਨਹੀਂ ਪਤਾ ਸੀ ਕਿ ਸੱਪ ਨੇ ਕੱਟਿਆ ਹੈ ਜਾ ਨਹੀ। ਜਿਸ ਤੋਂ ਬਾਅਦ ਉਸ ਔਰਤ ਵੱਲੋਂ ਹਿੰਮਤ ਦਿਖਾ ਕੇ ਉਸ ਸੱਪ ਨੂੰ ਕਾਬੂ ਕਰ ਲਿਆ ਗਿਆ ਅਤੇ ਖੁਦ ਆਪਣੇ ਆਪ ਨੂੰ ਚੈੱਕ ਕਰਨ ਵਾਸਤੇ ਉਸ ਨੇ ਲੂਣ ਖਾ ਕੇ ਚੈੱਕ ਕੀਤਾ,ਜਿਸ ਦਾ ਸੁਆਦ ਮਿੱਠਾ ਸੀ ਇਸੇ ਤਰਾਂ ਹੀ ਉਸ ਵੱਲੋਂ ਮਿਰਚਾਂ ਖਾਧੀਆਂ ਗਈਆਂIU

ਜਿਸ ਦਾ ਸੁਆਦ ਮਿੱਠਾ ਆਉਣ ਤੇ ਉਸ ਨੂੰ ਪਤਾ ਲੱਗਾ ਕਿ ਸੱਪ ਨੇ ਡੰਗ ਲਿਆ ਹੈ ਅਤੇ 108 ਨੰਬਰ ਤੇ ਫੋਨ ਕਰਕੇ ਐਬੂਲੈਸ ਜ਼ਰੀਏ ਹਸਪਤਾਲ ਚਲੇ ਗਈ। ਜਿਸ ਤੋਂ ਬਾਅਦ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ। ਜਿੱਥੇ ਔਰਤ ਤੰਦਰੁਸਤ ਹੈ ,ਉਥੇ ਹੀ ਡਾਕਟਰ ਔਰਤ ਦੇ ਬੈਗ ਵਿਚ ਸੱਪ ਨੂੰ ਵੇਖ ਕੇ ਹੈਰਾਨ ਰਹਿ ਗਏ।