ਬੈਂਕ ਦੇ ਲਾਕਰ ਚ ਰੱਖਿਆ ਲੱਖਾਂ ਰੁਪਈਆ ਚੱਟ ਕਰ ਗਈ ਸਿਉਂਕ, ਮਚਿਆ ਹੰਗਾਮਾ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਦੌਰਾਨ ਜਿੱਥੇ ਬਹੁਤ ਸਾਰੇ ਲੋਕ ਆਰਥਿਕ ਤੌਰ ਤੇ ਕਮਜ਼ੋਰ ਹੋਏ ਅਤੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਮਿਹਨਤ ਮਜਦੂਰੀ ਕਰਦਿਆ ਹੋਇਆ ਅਤੇ ਘਰ ਦੇ ਗੁਜ਼ਾਰੇ ਕਰਦਿਆਂ ਹੋਇਆਂ ਕੁਝ ਬੱਚਤ ਵੀ ਕੀਤੀ ਜਾਂਦੀ ਹੈ। ਇਸ ਰਾਸ਼ੀ ਨੂੰ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਬੈਂਕ ਵਿੱਚ ਜਮਾ ਕਰਵਾਇਆ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਉਸ ਨੂੰ ਸੁਰੱਖਿਅਤ ਕਰਨ ਦੇ ਵੱਖ ਵੱਖ ਤਰੀਕੇ ਵੀ ਅਪਣਾਏ ਜਾਂਦੇ ਹਨ ਤਾਂ ਜੋ ਇਸ ਰਾਸ਼ੀ ਨੂੰ ਮੁਸ਼ਕਲ ਦੇ ਸਮੇ ਵਿੱਚ ਵਰਤਿਆ ਜਾ ਸਕੇ। ਪਰ ਲੋਕਾਂ ਵੱਲੋਂ ਵਰਤੀ ਗਈ ਅਜਿਹੀ ਤਕਨੀਕ ਕਈ ਵਾਰ ਉਨ੍ਹਾਂ ਨੇ ਨੁਕਸਾਨ ਦਾ ਕਾਰਨ ਵੀ ਬਣ ਜਾਂਦੀ ਹੈ।

ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਹੁਣ ਬੈਂਕ ਦੇ ਲਾਕਰ ਵਿਚ ਲੱਖਾਂ ਰੁਪਿਆ ਸਿਉਂਕ ਚਟ ਗਈ ਹੈ। ਜਿੱਥੇ ਹੰਗਾਮਾ ਮਚਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉਦੇਪੁਰ ਸ਼ਹਿਰ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਪੰਜਾਬ ਨੈਸ਼ਨਲ ਬੈਂਕ ਜੋ ਕੇ ਕਾਲਾਜੀ ਗੋਰਾਜੀ ਵਿਖੇ ਸਥਿਤ ਹੈ ਜਿੱਥੇ ਇਕ ਮਹਿਲਾ ਸੁਨੀਤਾ ਮਹਿਤਾ ਵੱਲੋਂ ਬੈਂਕ ਦੇ ਲਾਕਰ ਨੰਬਰ 265 ਬੈਂਕ ਵਿੱਚ ਪੈਸੇ ਰੱਖੇ ਗਏ ਸਨ।

ਉਥੇ ਹੀ ਉਨ੍ਹਾਂ ਵੱਲੋਂ ਬੈਂਕ ਦੇ ਲਾਕਰ ਵਿੱਚ ਰੱਖੇ ਗਏ ਪੈਸਿਆਂ 2 ਲੱਖ ਰੁਪਏ ਨੂੰ ਸਿਉਂਕ ਨੇ ਖਾ ਲਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲਾਕਰ ਵਿੱਚੋਂ ਬੈਗ ਕੱਢ ਕੇ ਘਰ ਲੈ ਗਈ ਅਤੇ ਉਸਨੇ ਦੇਖਿਆ ਤਾਂ ਬੈਂਕ ਵਿੱਚ ਪਏ ਪੈਸੇ ਸਿਉਂਕ ਨੇ ਖਾ ਲਏ ਸਨ। ਜਿਸ ਤੋਂ ਬਾਅਦ ਉਸ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀਆਂ ਦੀ ਇਸ ਲਾਪ੍ਰਵਾਹੀ ਦੇ ਕਾਰਨ ਹੰਗਾਮਾ ਕੀਤਾ ਗਿਆ।

ਇਸ ਘਟਨਾ ਦਾ ਪਤਾ ਲੱਗਦੇ ਹੀ ਬੈਂਕ ਦੇ ਹੋਰ ਗਾਹਕ ਵੀ ਬੈਂਕ ਵਿੱਚ ਪਹੁੰਚ ਕੇ ਆਪਣਾ ਸਮਾਨ ਚੈੱਕ ਕਰ ਰਹੇ ਹਨ ਕਿਉਂਕਿ ਹੋਰ ਲਾਕਰਾਂ ਨੂੰ ਵੀ ਸਿਉਂਕ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਕਿੰਨਾ ਨੁਕਸਾਨ ਹੋਇਆ ਹੈ ਉੱਥੇ ਹੀ ਬੈਂਕ ਦੇ ਅਧਿਕਾਰੀਆਂ ਵਲੋਂ ਗਾਹਕਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਸੂਚਨਾ ਮਿਲਦੇ ਹੀ ਬਹੁਤ ਸਾਰੇ ਗਾਹਕ ਵੀ ਬੈਂਕ ਪਹੁੰਚ ਰਹੇ ਹਨ।