ਬੇਅੰਤ ਕੌਰ ਦੇ ਘਰੇ ਹੋ ਗਿਆ ਇਹ ਵੱਡਾ ਕਾਂਡ ਸਾਰਾ ਪੰਜਾਬ ਰਹਿ ਗਿਆ ਹੱਕਾ ਬੱਕਾ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਅੱਜਕਲ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਖਿੱਚੀ ਚਲੀ ਜਾ ਰਹੀ ਹੈ। ਉਥੇ ਹੀ ਅਪਣਾਏ ਜਾਂਦੇ ਵੱਖ-ਵੱਖ ਰਸਤਿਆਂ ਦੇ ਗੰਭੀਰ ਸਿੱਟੇ ਵੀ ਸਾਹਮਣੇ ਆ ਰਹੇ ਹਨ। ਜਿਨ੍ਹਾਂ ਵਿਚ ਨੌਜਵਾਨ ਮੁੰਡੇ ਅਤੇ ਕੁੜੀਆਂ ਦੇ ਪਰਿਵਾਰ ਪਿਸ ਰਹੇ ਹਨ। ਜਿੱਥੇ ਵਿਦੇਸ਼ ਭੇਜੇ ਗਏ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਨਾਲ ਦੇ ਸਾਥੀ ਨੂੰ ਧੋਖਾ ਦੇਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਪੰਜਾਬ ਵਿੱਚ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਬੇਅੰਤ ਕੌਰ ਅਤੇ ਲਵਪ੍ਰੀਤ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਦਾ ਖੁਲਾਸਾ ਹੋਣ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਕੇਸ ਨਿਕਲ ਕੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਮੁੰਡੇ ਅਤੇ ਕੁੜੀਆਂ ਵੱਲੋਂ ਕੀਤੇ ਗਏ ਧੋਖੇ ਦਾ ਜ਼ਿਕਰ ਸਾਹਮਣੇ ਆ ਰਿਹਾ ਹੈ। ਹੁਣ ਬੇਅੰਤ ਕੌਰ ਦੇ ਘਰੇ ਨਕਲੀ ਇਮੀਗ੍ਰੇਸ਼ਨ ਅਫਸਰ ਬਣ ਕੇ ਪੁੱਜੇ , ਪੈਸੇ ਦੀ ਡਿਮਾਂਡ ਕਰ ਰਹੇ ਹਨ। ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿੱਚ ਬੇਅੰਤ ਕੌਰ ਦੇ ਪਰਿਵਾਰ ਵੱਲੋਂ ਜਿੱਥੇ ਆਪਣਾ ਪੱਖ ਪੇਸ਼ ਕੀਤਾ ਗਿਆ ਸੀ ਉੱਥੇ ਹੀ ਹੁਣ ਨਵੀਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਲੜਕੀ ਦੇ ਘਰ ਨਕਲੀ ਇਮੀਗ੍ਰੇਸ਼ਨ ਅਫਸਰ ਬਣ ਕੇ ਗਏ ਦੋ ਵਿਅਕਤੀਆਂ ਵੱਲੋਂ 2 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ।

ਉਥੇ ਹੀ ਬਰਨਾਲਾ ਦੇ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਖੁੱਡੀ ਕਲਾਂ ਪਹੁੰਚੇ ਇਹਨਾਂ ਦੋ ਵਿਅਕਤੀਆਂ ਵੱਲੋਂ ਬੇਅੰਤ ਕੌਰ ਦੇ ਪਰਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਗਈ ਹੈ, ਕਿ ਅਗਰ ਦੋ ਲੱਖ ਰੁਪਏ ਨਹੀਂ ਦਿਤੇ ਜਾਂਦੇ ਤਾਂ ਉਹਨਾਂ ਦੀ ਧੀ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਹਨਾਂ ਦੀ ਗੱਲਬਾਤ ਉਪਰ ਸ਼ੱਕ ਹੋਣ ਤੇ ਬੇਅੰਤ ਕੌਰ ਦੇ ਪਿਤਾ ਵੱਲੋਂ ਇਸ ਘਟਨਾ ਦੀ ਸਾਰੀ ਜਾਣਕਾਰੀ ਪਿੰਡ ਦੇ ਪੰਚਾਇਤ ਮੈਂਬਰਾਂ, ਵਕੀਲ ਅਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਵੱਲੋਂ ਇਨ੍ਹਾਂ ਨਕਲੀ ਅਫਸਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋ ਨਕਲੀ ਇਮੀਗਰੇਸ਼ਨ ਅਫਸਰਾਂ ਦੀ ਪਹਿਚਾਣ ਨਵਦੀਪ ਸਿੰਘ ਜਿਲ੍ਹਾ ਜਲੰਧਰ ਅਤੇ ਉਸ ਦੇ ਨਾਲ ਹੀ ਦੂਸਰਾ ਵਿਅਕਤੀ ਭੋਗਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੀ ਗੱਡੀ ਇਹ ਨੌਜਵਾਨ ਕਿਰਾਏ ਤੇ ਲੈ ਕੇ ਆਇਆ ਸੀ। ਪਿਛਲੇ ਕਈ ਦਿਨਾਂ ਤੋਂ ਬੇਅੰਤ ਕੌਰ ਨੂੰ ਡਿਪੋਰਟ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀਆਂ ਹਨ ਇਸ ਮੌਕੇ ਦਾ ਫਾਇਦਾ ਉਠਾ ਕੇ ਇਹਨਾਂ ਦੋ ਵਿਅਕਤੀਆਂ ਵੱਲੋਂ ਲੱਖ ਰੁਪਏ ਦੀ ਠੱਗੀ ਮਾਰਨ ਦੀ ਯੋਜਨਾ ਬਣਾਈ ਗਈ ਸੀ।