ਬਿੰਨਾ ਹੱਥ ਪੈਰ ਦੇ ਬੱਚੇ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਕਰਤਾ ਇਹ ਐਲਾਨ – ਲੋਕ ਕਰ ਰਹੇ ਤਰੀਫਾਂ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਦੋ ਸਾਲਾਂ ਤੋਂ ਜਿੱਥੇ ਦੁਨੀਆ ਵਿੱਚ ਕਰੋਨਾ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਲਗਾਤਾਰ ਇਸ ਦੇ ਪ੍ਰਭਾਵ ਕਾਰਨ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ। ਇਸ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਇਸ ਕਰੋਨਾ ਦੇ ਕਾਰਨ ਹੋਇਆ ਹੈ। ਉਥੇ ਹੀ ਆਏ ਦਿਨ ਹੋਰ ਵੀ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜਿਥੇ ਕੁਝ ਦੇਸ਼ਾਂ ਵਿਚ ਹੋਣ ਵਾਲੇ ਹਮਲਿਆਂ ਦੀ ਚਪੇਟ ਵਿੱਚ ਆਉਣ ਕਾਰਨ ਵੀ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਜਿੱਥੇ ਸੀਰੀਆ ਵਿੱਚ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਹੁਣ ਬਿਨਾਂ ਹੱਥ ਪੈਰ ਬੱਚੇ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਅਤੇ ਲੋਕਾਂ ਵੱਲੋਂ ਤਰੀਫ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਰੀਆ ਵਿਚ ਹੋਏ ਇੱਕ ਬੰਬ ਧਮਾਕੇ ਵਿੱਚ ਨੇਜੇਲ ਨਾਮ ਦੇ ਵਿਅਕਤੀ ਵੱਲੋਂ ਆਪਣੀ ਲੱਤ ਗੁਆ ਲਈ ਗਈ ਸੀ। ਅਤੇ ਇਨ੍ਹਾਂ ਗੈਸਾਂ ਦਾ ਅਜਿਹਾ ਅਸਰ ਹੋਇਆ ਕਿ ਉਸ ਦੀ ਉਸ ਸਮੇਂ ਗਰਭਵਤੀ ਪਤਨੀ ਵੱਲੋਂ ਇਕ ਅਪਾਹਜ ਬੱਚੇ ਨੂੰ ਜਨਮ ਦਿੱਤਾ ਗਿਆ ਸੀ। ਸੀਰੀਆ ਵਿਚ ਹੋਏ ਹਮਲੇ ਤੋਂ ਬਾਅਦ ਐਲ ਨੇਜੇਲ ਆਪਣੇ ਪਰਿਵਾਰ ਨਾਲ ਸੁਰੱਖਿਅਤ ਬਚ ਕੇ ਤੁਰਕੀ ਪਹੁੰਚਿਆ ਸੀ। ਜਨਵਰੀ 2021 ਵਿੱਚ ਇਕ ਫੋਟੋਗ੍ਰਾਫਰ ਮਹਿਮੇਤ ਅਸਲਾਨ ਵੱਲੋ ਇਨ੍ਹਾਂ ਦੀ ਪੁੱਤਰ ਦੀ ਇਕ ਤਸਵੀਰ ਤੁਰਕੀ ਵਿਚ ਖਿੱਚੀ ਗਈ ਸੀ।

ਇਸ ਤਸਵੀਰ ਵਿੱਚ ਜਿੱਥੇ ਨੇਜੇਲ ਵੱਲੋਂ ਆਪਣੇ ਬੇਟੇ ਨੂੰ ਹਵਾ ਵਿੱਚ ਉਛਾਲਿਆ ਦਿਖਾਇਆ ਗਿਆ ਹੈ। ਇਹ ਤਸਵੀਰ ਐਨੀ ਜ਼ਿਆਦਾ ਵਾਇਰਲ ਹੋਈ ਕੇ ਸਭ ਲੋਕਾਂ ਵੱਲੋਂ ਇਸ ਨੂੰ ਪਸੰਦ ਕੀਤਾ ਗਿਆ। ਇਸ ਪਰਿਵਾਰ ਦੀ ਜਾਣਕਾਰੀ ਮਿਲਣ ਤੇ ਇਟਲੀ ਸਰਕਾਰ ਵੱਲੋਂ ਇਸ ਪਰਿਵਾਰ ਦੀ ਸਹਾਇਤਾ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵੱਲੋਂ ਨੇਜੇਲ ਦੇ ਪਰਿਵਾਰ ਨੂੰ ਇਟਲੀ ਬੁਲਾਇਆ ਗਿਆ ਹੈ ਅਤੇ ਉਥੋਂ ਦੀ ਨਾਗਰਿਕਤਾ ਦਿਤੀ ਗਈ ਹੈ। ਉੱਥੇ ਹੀ ਇਟਲੀ ਦੀਆਂ ਕੁਝ ਸੰਸਥਾਵਾਂ ਵੱਲੋਂ ਵੀ ਇਨ੍ਹਾਂ ਦੀ ਮਦਦ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਉਹ ਲੋਕ ਆਪਣੀ ਜ਼ਿੰਦਗੀ ਮੁੜ ਤੋਂ ਜੀ ਸਕਣ।

ਉਨ੍ਹਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪਿਓ ਅਤੇ ਪੁੱਤਰ ਦੇ ਨਕਲੀ ਅੰਗ ਲਗਾਏ ਜਾਣ , ਜਿਸ ਸਦਕਾ ਉਹਨਾਂ ਦੀ ਜ਼ਿੰਦਗੀ ਆਮ ਹੋ ਜਾਵੇ। ਇਟਲੀ ਦੀ ਸਰਕਾਰ ਵੱਲੋ ਲਏ ਗਏ ਇਸ ਫੈਸਲੇ ਦੀ ਸਭ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਉਥੇ ਹੀ ਨੇਜੇਲ ਆਪਣੇ ਛੇ ਸਾਲਾਂ ਦੇ ਪੁੱਤਰ ਅਤੇ 2 ਉਸ ਤੋਂ ਛੋਟੀਆਂ ਧੀਆਂ ਅਤੇ ਪਤਨੀ ਦੇ ਨਾਲ਼ ਵੀਰਵਾਰ ਨੂੰ ਹਵਾਈ ਜਹਾਜ਼ ਰਾਹੀਂ ਇਟਲੀ ਪਹੁੰਚ ਗਿਆ ਹੈ। ਜਿਨ੍ਹਾਂ ਆਖਿਆ ਹੈ ਕਿ ਉਹ ਵੀ ਇਟਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ।