ਆਈ ਤਾਜਾ ਵੱਡੀ ਖਬਰ
ਦੇਸ਼-ਦੁਨੀਆ ਦੇ ਵਿੱਚ ਜਿੱਥੇ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ ਹੈ। ਉਥੇ ਹੀ ਸੜਕ ਹਾਦਸਿਆ , ਬਿਮਾਰੀਆਂ ਅਤੇ ਅਚਾਨਕ ਸਾਹਮਣੇ ਆਉਣ ਵਾਲੇ ਹਾਦਸਿਆਂ ਦੇ ਸ਼ਿਕਾਰ ਹੋਣ ਨਾਲ ਵੀ ਲੋਕਾਂ ਦੀ ਜਾਨ ਜਾ ਰਹੀ ਹੈ। ਇਕ ਤੋਂ ਬਾਅਦ ਇਕ ਜਿਥੇ ਦੁਖਦਾਈ ਖਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਜਿੱਥੇ ਕੁਝ ਘਟਨਾਵਾਂ ਲੋਕਾਂ ਦੀ ਆਪਣੀ ਗਲਤੀ ਨਾਲ ਵਾਪਰਦੀਆਂ ਹਨ ਉਥੇ ਹੀ ਕੁਝ ਘਟਨਾਵਾਂ ਵੱਖ-ਵੱਖ ਮਹਿਕਮਿਆਂ ਦੀ ਗ਼ਲਤੀ ਨਾਲ ਵੀ ਵਾਪਰ ਜਾਂਦੀਆਂ ਹਨ। ਜਿੱਥੇ ਬਿਜਲੀ ਵਿਭਾਗ ਕਈ ਵਾਰ ਆਪਣੀ ਅਣਗਹਿਲ਼ੀ ਦੇ ਚਲਦੇ ਹੋਏ ਚਰਚਾ ਵਿੱਚ ਬਣ ਜਾਂਦਾ ਹੈ ਉਥੇ ਹੀ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਹੁਣ ਬਿਜਲੀ ਵਿਭਾਗ ਦੇ ਕਾਰਣ ਇਹ ਕਹਿਰ ਵਾਪਰਿਆ ਹੈ ਜਿਥੇ ਇਸ ਗਲਤੀ ਕਰਕੇ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਫਰੀਦਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਇੱਕ ਔਰਤ ਦੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਵੇਦ ਪ੍ਰਕਾਸ਼ ਨੇ ਦੱਸਿਆ ਗਿਆ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਪਰ ਪਿਛਲੇ 30 ਸਾਲਾਂ ਤੋਂ ਉਹ ਫਰੀਦਾਬਾਦ ਵਿੱਚ ਗਾਂਧੀ ਕਲੋਨੀ ਵਿੱਚ ਰਹਿ ਰਹੇ ਹਨ।
ਜਿੱਥੇ ਬੁੱਧਵਾਰ ਦੀ ਸਵੇਰ ਨੂੰ ਉਹਨਾਂ ਦੀ ਪਤਨੀ ਸੁਸ਼ੀਲਾ ਛੇ ਵਜੇ ਦੇ ਕਰੀਬ ਆਪਣੇ ਕੰਮ ਤੇ ਜਾਣ ਲਈ ਘਰੋਂ ਨਿਕਲੀ ਸੀ ਤਾਂ ਬਰਸਾਤ ਹੋਣ ਕਾਰਨ ਪਾਣੀ ਖੜੇ ਹੋਣ ਤੇ ਜਿਥੇ ਉਸ ਦਾ ਪੈਰ ਫਿਸਲ ਗਿਆ ਉਥੇ ਹੀ ਬਿਜਲੀ ਵਿਭਾਗ ਵੱਲੋਂ ਜ਼ਮੀਨ ਤੇ ਬਿਜਲੀ ਦੇ ਇੱਕ ਮੀਟਰ ਬਾਕਸ ਨੂੰ ਹੱਥ ਲੱਗ ਗਿਆ। ਜਿਸ ਕਾਰਨ ਉਸ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ।
ਜਿੱਥੇ ਬਿਜਲੀ ਵਿਭਾਗ ਵੱਲੋਂ ਲੋਕਾਂ ਦੇ ਬਾਰ ਬਾਰ ਸ਼ਿਕਾਇਤ ਕਰਨ ਤੇ ਵੀ ਇਸ ਮੀਟਰ ਨੂੰ ਜ਼ਮੀਨ ਤੋਂ ਹਟਾਇਆ ਨਹੀਂ ਗਇਆ। ਜਿੱਥੇ ਬਿਜਲੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਇਸ ਔਰਤ ਦੀ ਮੌਤ ਹੋ ਗਈ ,ਉੱਥੇ ਹੀ ਇਲਾਕਾ ਨਿਵਾਸੀਆਂ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ਼ ਲੰਮਾ ਸਮਾਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲਿਸ ਦੇ ਸਮਝਾਉਣ ਤੇ ਲੋਕਾਂ ਵੱਲੋਂ ਇਸ ਪ੍ਰਦਰਸ਼ਨ ਨੂੰ ਖਤਮ ਕੀਤਾ ਗਿਆ ਅਤੇ ਮਹਿਲਾ ਦੀ ਲਾਸ਼ ਨੂੰ ਉੱਥੋਂ ਚੁਕਿਆ ਗਿਆ।
Previous Postਮੋਦੀ ਦੀ ਕੇਂਦਰ ਸਰਕਾਰ ਨੇ ਇਸ ਚੀਜ ਤੇ ਵਿਦੇਸ਼ੋਂ ਆਉਣ ਤੇ ਲਗਾਤੀ ਪਾਬੰਦੀ – ਇਹ ਹੈ ਕਾਰਨ
Next Postਮੋਦੀ ਸਰਕਾਰ ਨੇ ਖਾਣ ਵਾਲੇ ਤੇਲ ਨੂੰ ਲੈਕੇ ਲਿਆ ਵੱਡਾ ਫੈਸਲਾ – ਜਾਰੀ ਕੀਤਾ ਇਹ ਹੁਕਮ