ਬਾਰ ਬਾਰ ਰੋਕਣ ਤੇ ਵੀ ਨਹੀਂ ਟਾਲ ਸਕੇ ਅਣਹੋਣੀ ਇਸ ਤਰਾਂ ਮਿਲੀ ਮੌਤ ਕਿਸੇ ਨੇ ਸੋਚਿਆ ਵੀ ਨਹੀਂ ਸੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਇਹ ਭਿਆਨਕ ਸੜਕ ਹਾਦਸੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਦਿੰਦੇ ਹਨ। ਜਿਸ ਨਾਲ ਕਈ ਖਾਨਦਾਨ ਖਤਮ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਜਿਥੇ ਵਾਹਨ ਚਾਲਕਾਂ ਨੂੰ ਕਈ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਕੁਝ ਹਾਦਸੇ ਅਚਾਨਕ ਵਾਪਰਦੇ ਹਨ ਅਤੇ ਕੁਝ ਲੋਕਾਂ ਨੇ ਆਪਣੀ ਹੀ ਗਲਤੀ ਨਾਲ ਵਾਪਰ ਜਾਂਦੇ ਹਨ ਜਿਸ ਦਾ ਖਮਿਆਜਾ ਪਿਛੋਂ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਵਾਪਰਨ ਵਾਲੇ ਇਹਨਾਂ ਭਿਆਨਕ ਸੜਕ ਹਾਦਸਿਆਂ ਵਿੱਚ ਜਾਨ ਜਾਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਬਾਰ-ਬਾਰ ਤੇ ਰੋਕਣ ਤੇ ਵੀ ਨਹੀਂ ਟਾਲ ਹੋਈ ਅਣਹੋਣੀ ,ਜਿਥੇ ਇਸ ਤਰ੍ਹਾਂ ਮੌਤ ਹੋਣ ਤੇ ਸਾਰੇ ਹੈਰਾਨ ਹਨ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਬੀਤੀ ਰਾਤ ਮੌੜ ਮਾਨਸਾ ਰੋਡ ਤੇ ਪਿੰਡ ਘੁੰਮਣ ਵਿਖੇ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉਥੇ ਹੀ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਵਾਸਤੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਚਾਰ ਨੌਜਵਾਨ ਸ਼ਿਮਲਾ ਵਿਖੇ ਪੇਪਰ ਦੇਣ ਵਾਸਤੇ ਗਏ ਹੋਏ ਸਨ।

ਜਿੱਥੇ ਸ਼ਿਮਲੇ ਤੋਂ ਵਾਪਸ ਪਰਤਦੇ ਸਮੇਂ ਉਨ੍ਹਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਸਾਰੇ ਨੌਜਵਾਨ ਇਕ ਨੌਜਵਾਨ ਲਲਿਤ ਕੁਮਾਰ ਦਾ ਪੇਪਰ ਦਵਾਉਣ ਵਾਸਤੇ ਆਪਣੀ ਕਾਰ ਵਿੱਚ ਗਏ ਸਨ। ਵਾਪਸੀ ਤੇ ਪਰਤਦੇ ਸਮੇਂ ਉਹ ਆਪਣੇ ਇੱਕ ਦੋਸਤ ਹਰਜਿੰਦਰ ਸਿੰਘ ਨੂੰ ਉਸ ਦੇ ਨਿਵਾਸ ਸਥਾਨ ਨੰਗਲ ਕਲਾਂ ਛੱਡ ਆਏ ਸਨ। ਉਥੇ ਹੀ ਲਲਿਤ ਕੁਮਾਰ, ਗੁਰਬਾਜ ਸਿੰਘ, ਅਤੇ ਨਾਨਕ ਸਿੰਘ ਤਿੰਨੋ ਨਿਵਾਸੀ ਮੌੜ ਮੰਡੀ, ਅਤੇ ਮੌੜ ਕਲਾਂ ਨਾਲ ਸਬੰਧਤ ਸਨ। ਇਨ੍ਹਾਂ ਸਭ ਨੂੰ ਵੀ ਹਰਜਿੰਦਰ ਵੱਲੋਂ ਆਪਣੇ ਕੋਲ ਰੁਕਣ ਲਈ ਬਾਰ ਬਾਰ ਆਖਿਆ ਗਿਆ ਸੀ।

ਪਰ ਇਹਨਾਂ ਦੋਸਤਾਂ ਨੇ ਉਸ ਕੋਲ ਰਹਿਣ ਤੋਂ ਇਨਕਾਰ ਕਰ ਦਿੱਤਾ। ਅਤੇ ਅੱਗੇ ਆ ਕੇ ਉਨ੍ਹਾਂ ਦੀ ਕਾਰ ਦੀ ਭਿਆਨਕ ਟੱਕਰ ਟਰੱਕ ਨਾਲ ਹੋ ਗਈ। ਇਸ ਘਟਨਾ ਵਿੱਚ ਤਿੰਨੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਉੱਥੇ ਹੀ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਮਾਨਸਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਪਟਿਆਲਾ ਭੇਜ ਦਿੱਤਾ ਗਿਆ। ਉੱਥੇ ਹੀ ਲਲਿਤ ਕੁਮਾਰ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।