ਕਰਲੋ ਘਿਓ ਨੂੰ ਭਾਂਡਾ
ਅੱਜ ਕਲ ਤਿਉਹਾਰਾਂ ਦਾ ਸੀਜ਼ਨ ਹੋਣ ਕਰਕੇ ਸਰਕਾਰ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ। ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।ਸ਼ਰਾਰਤੀ ਅਨਸਰਾਂ ਤੇ ਵੀ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਹ ਕਿਸੇ ਘਟਨਾ ਨੂੰ ਅੰਜ਼ਾਮ ਨਾ ਦੇ ਸਕਣ। ਪਰ ਸੁਰੱਖਿਆ ਵਧਣ ਦੇ ਬਾਵਜੂਦ ਵੀ ਕੁਝ ਠੱਗ ਠੱਗੀ ਮਾਰਨ ਤੋਂ ਬਾਜ਼ ਨਹੀਂ ਆਉਂਦੇ।ਲੋਕਾਂ ਨੂੰ ਠੱਗਣ ਦੇ ਨਵੇਂ ਨਵੇਂ ਤਰੀਕੇ ਲੱਭ ਹੀ ਲੈਂਦੇ ਹਨ।
ਕੁਝ ਦਿਨ ਦਿਨ ਪਹਿਲਾ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕਾ।ਜਿਥੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਠੱਗਾਂ ਦੁਆਰਾ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਹੈ। ਹੁਣ ਬਾਬੇ ਦਾ ਢਾਬਾ ਨੂੰ ਪਹਿਚਾਣ ਦਿਵਾਉਣ ਵਾਲੇ ਤੇ ਬਾਬੇ ਨੇ ਕੀਤੀ ਹੈ ਇਹ ਸ਼ਿਕਾਇਤ। ਜਿਸ ਕਰ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਵਿਚ ਬਾਬੇ ਦਾ ਢਾਬਾ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ।
ਢਾਬੇ ਦੇ ਮਾਲਕ ਕਾਂਤਾ ਪ੍ਰਸਾਦ ਵੱਲੋਂ ਮਾਲਵੀਯ ਨਗਰ ਥਾਣੇ ਵਿੱਚ ਗੌਰਵ ਖਿਲਾਫ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਖਬਰ ਮਿਲੀ ਹੈ ਕਿ ਪਿਛਲੇ ਮਹੀਨੇ ਗੌਰਵ ਬਾਂਸਲ ਨੇ ਯੂ-ਟਿਊਬ ਤੇ ਇਕ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਵਾਇਰਲ ਕੀਤੀ ਸੀ। ਇਸ ਵੀਡੀਓ ਵਿਚ ਕਾਂਤਾ ਪ੍ਰਸ਼ਾਦ ਅਤੇ ਉਨ੍ਹਾਂ ਦੀ ਪਤਨੀ ਬਦਾਮੀ ਦੇਵੀ ਨੇ ਰੋਂਦੇ ਹੋਏ ਆਪਣੇ ਹਲਾਤਾਂ ਦੀ ਕਹਾਣੀ ਬਿਆਨ ਕਰ ਰਹੇ ਸਨ।
ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਮਦਦ ਕਰਨ ਲਈ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਉਸ ਦੇ ਸ਼ੁਭਚਿੰਤਕਾਂ ਵੱਲੋਂ ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਉਹਨਾਂ ਨੂੰ ਪੈਸੇ ਟਰਾਂਸਫਰ ਕਰਨ ਵਿੱਚ ਮਦਦ ਕਰਨ ਦਾ ਇੰਤਜ਼ਾਮ ਹੋਇਆ। ਇਹ ਸਭ ਪੈਸੇ ਗੌਰਵ ਨੇ ਜਾਣ ਬੁੱਝ ਕੇ ਆਪਣੇ ਪਰਿਵਾਰ ਵਾਲਿਆਂ ਦੇ ਬੈਂਕ ਖਾਤੇ ਦੇ ਵਿੱਚ ਜਮਾ ਕਰ ਲਏ। ਕਾਂਤਾਂ ਪ੍ਰਸ਼ਾਦ ਨੇ ਕਿਹਾ ਹੈ ਕਿ ਇਹ ਸਭ ਕੁਝ ਗੌਰਵ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ ਹੈ ।
ਇਸ ਤੇ ਗੌਰਵ ਨੇ ਕਿਹਾ ਹੈ ਕਿ ਸਾਰਾ ਪੈਸਾ ਕਾਂਤਾ ਪ੍ਰਸ਼ਾਦ ਦੇ ਅਕਾਊਂਟ ਵਿਚ ਟਰਾਂਸਫਰ ਕਰ ਦਿੱਤਾ ਗਿਆ ਸੀ। ਲੋਕ ਬਾਬਾ ਨੂੰ ਪ੍ਰੇਸ਼ਾਨ ਨਾ ਕਰਨ ਸਿਰਫ ਇਸ ਲਈ ਮੈਂ ਆਪਣੀ ਬੈਂਕ ਡੀਟੈਲ ਦਿੱਤੀ ਸੀ।ਗੌਰਵ ਨੇ ਕਿਹਾ ਹੈ ਕਿ ਇਸ ਸਾਰੇ ਮਾਮਲੇ ਸਬੰਧੀ ਬੈਂਕ ਸਟੇਟਮੈਂਟ ਮੈ ਫੇਸਬੁੱਕ ਪੇਜ ਤੇ ਅਪਲੋਡ ਕਰ ਚੁੱਕਾ ਹਾਂ। ਪੁਲਿਸ ਵੱਲੋਂ ਮੁਕਦਮਾਂ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕਾਂਤਾ ਪ੍ਰਸ਼ਾਦ ਦਾ ਦੋਸ਼ ਹੈ,ਕਿ ਜੋ ਪੈਸੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਦੀ ਮਦਦ ਲਈ ਜਮਾ ਹੋਏ ਸਨ ,ਉਸ ਸਭ ਨਾਲ ਗੌਰਵ ਨੇ ਹੇਰਫੇਰ ਕੀਤਾ ਹੈ ।
Previous Postਇਸ ਦੀਵਾਲੀ ਨਹੀਂ ਚੱਲਣਗੇ ਇਥੇ ਪਟਾਕੇ, ਇਸ ਕਾਰਨ ਲਗਾਈਆਂ ਸਰਕਾਰ ਨੇ ਸਖ਼ਤ ਪਾਬੰਦੀਆਂ
Next Postਲੋਕਾਂ ਨੂੰ ਕੋਰੋਨਾ ਦੀ ਚੇਤਾਵਨੀ ਦੇਣ ਵਾਲੇ WHO ਦੇ ਮੁਖੀ ਬਾਰੇ ਆਈ ਇਹ ਵੱਡੀ ਖਬਰ