ਤਾਜਾ ਵੱਡੀ ਖਬਰ
ਪੂਰੇ ਵਿਸ਼ਵ ਦੀਆਂ ਨਜ਼ਰਾਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਉੱਪਰ ਟਿਕੀਆਂ ਹੋਈਆਂ ਸਨ। ਜਿੱਥੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਸਭ ਤੋਂ ਅੱਗੇ ਚਲ ਰਹੇ ਸਨ। ਜਿਨ੍ਹਾਂ ਨੇ ਟਰੰਪ ਨੂੰ ਪਿੱਛੇ ਛੱਡ ਦਿੱਤਾ ਸੀ। ਡੋਨਾਲਡ ਟਰੰਪ ਵੱਲੋਂ ਪਹਿਲਾਂ ਆਪਣੇ ਰਾਸ਼ਟਰਪਤੀ ਬਣਨ ਦੀ ਖਬਰ ਵੀ ਦਿੱਤੀ ਜਾ ਚੁੱਕੀ ਸੀ। ਜਿਸ ਨੂੰ ਸੁਣ ਕੇ ਸਭ ਲੋਕ ਹੈਰਾਨ ਰਹਿ ਗਏ ਸਨ। ਕਿਉਂਕਿ ਸਭ ਲੋਕ ਜਾਣਦੇ ਸਨ ਕਿ ਚੋਣਾਂ ਦੇ ਨਤੀਜਿਆਂ ਨੂੰ ਤਿੰਨ ਦਿਨ ਲੱਗ ਸਕਦੇ ਹਨ।ਹੁਣ ਅਮਰੀਕਾ ਵਿਚ ਬਾਈਡੇਨ ਨੇ ਇਹ ਇਤਿਹਾਸ ਰਚਿਆ ਹੈ,ਜਿਸ ਨਾਲ ਹਰ ਕੋਈ ਹੈਰਾਨ ਹੋ ਗਿਆ ਹੈ ।
ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਪਾਪੁਲਰ ਵੋਟਾਂ ਦੇ ਮਾਮਲੇ ਵਿਚ ਆਪਣੀ ਹੀ ਪਾਰਟੀ ਦੇ ਨੇਤਾ ਬਰਾਕ ਓਬਾਮਾ ਨੂੰ ਪਿੱਛੇ ਛੱਡ ਕੇ ਇਤਿਹਾਸ ਕਾਇਮ ਕੀਤਾ ਹੈ। ਉਨ੍ਹਾਂ ਨੇ ਪਹਿਲਾਂ ਹੀ ਭਰੋਸਾ ਜਤਾਇਆ ਸੀ ਕਿ ਉਹ ਬਹੁਤ ਜਲਦ ਅਮਰੀਕਾ ਦੇ ਰਾਸ਼ਟਰਪਤੀ ਬਣ ਜਾਣਗੇ।ਮਜ਼ੇਦਾਰ ਗੱਲ ਇਹ ਹੈ ਕਿ ਓਬਾਮਾ ਦੇ ਸਮੇਂ ਵਿਚ ਹੀ ਜੋਅ ਬਾਈਡੇਨ ਉਪ ਰਾਸ਼ਟਰਪਤੀ ਰਹਿ ਚੁੱਕੇ ਹਨ।
ਜਿਸ ਤਰ੍ਹਾਂ ਲੋਕਾਂ ਵੱਲੋਂ ਓਬਾਮਾ ਨੂੰ ਪਿਆਰ ਦਿੱਤਾ ਗਿਆ ਸੀ। ਜਨਤਾ ਦੇ ਪਿਆਰ ਸਦਕਾ ਹੀ ਰਿਕਾਰਡ ਤੋੜ ਵੋਟਾਂ ਨਾਲ ਬਾਈਡੇਨ ਰਾਸ਼ਟਰਪਤੀ ਦੀ ਦੌੜ ਜਿੱਤ ਚੁੱਕੇ ਹਨ।ਬਾਈਡੇਨ ਹੁਣ ਸਭ ਤੋਂ ਜ਼ਿਆਦਾ ਪਾਪੁਲਰ ਵੋਟ ਪਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣ ਗਏ ਹਨ। ਬੇਸ਼ਕ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਅਜੇ ਚੱਲ ਰਹੀ ਹੈ।ਉਨ੍ਹਾਂ ਦੀ ਬੜ੍ਹਤ ਨੇ ਉਨ੍ਹਾਂ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਐਲਾਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਬਾਈਡੇਨ ਜਿੱਤ ਤੋਂ ਕੁਝ ਕਦਮ ਦੀ ਦੂਰੀ ‘ਤੇ ਹਨ। ਜਾਰਜੀਆ ਵਿਚ ਟਰੰਪ ਦੀ ਟੀਮ ਨੇ ਦੋਸ਼ ਲਾਇਆ ਕਿ ਦੇਰ ਰਾਤ ਆਉਣ ਵਾਲੇ 53 ਵੋਟਰਾਂ ਨੂੰ ਵੀ ਵੋਟ ਪਾਉਣ ਦਿੱਤੀ ਗਈ ਸੀ। ਇਸ ਲਈ ਟਰੰਪ ਨੇ ਮੰਗ ਕੀਤੀ ਕਿ ਇੱਥੇ ਵੋਟਾਂ ਦੀ ਗਿਣਤੀ ਰੋਕੀ ਜਾਣੀ ਚਾਹੀਦੀ ਹੈ। ਉਨ੍ਹਾਂ ਅਦਾਲਤ ਵਿਚ ਵੀ ਇਸ ਦੀ ਅਪੀਲ ਕੀਤੀ ਹੈ।ਅਜਿਹੇ ਵਿਚ ਟਰੰਪ ਦਾ ਦੋਸ਼ ਹੈ ਕਿ ਚੋਣਾਂ ਵਿਚ ਘੁਟਾਲਾ ਹੋ ਰਿਹਾ ਹੈ।
ਏ.ਪੀ. ਦੀ ਰਿਪੋਰਟ ਮੁਤਾਬਕ ਬੁੱਧਵਾਰ ਸਵੇਰ ਤੱਕ ਡੋਨਾਲਡ ਟਰੰਪ ਬਾਈਡੇਨ ਤੋਂ ਪਿੱਛੇ ਚੱਲ ਰਹੇ ਹਨ ਅਤੇ 6,71,62,702 ਵੋਟਾਂ ਹਾਸਲ ਕਰ ਸਕੇ ਹਨ। ਹਾਲਾਂਕਿ ਟਰੰਪ ਨੇ ਆਪਣੇ ਪਿਛਲੇ ਸਾਲ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਉਥੇ ਹੀ ਬਾਈਡੇਨ ਨੂੰ 6,97,68,858 ਵੋਟਾਂ ਮਿਲੀਆਂ ਸਨ ।ਇਸ ਤੋਂ ਪਹਿਲਾਂ ਓਬਾਮਾ ਨੂੰ 6,94,98,516 ਵੋਟਾਂ ਮਿਲੀਆਂ ਸਨ। ਉਨ੍ਹਾਂ ਨੇ ਓਬਾਮਾ ਦੇ ਰਿਕਾਰਡ ਨੂੰ ਬਹੁਤ ਆਸਾਨੀ ਨਾਲ ਤੋੜ ਦਿੱਤਾ। ਸਾਲ 2016 ਵਿਚ ਟਰੰਪ ਨੂੰ 6,29,84,828 ਵੋਟਾਂ ਮਿਲੀਆਂ ਸਨ।
Previous Postਆਈ ਮਾੜੀ ਖਬਰ ਹਵਾਈ ਯਾਤਰਾ ਕਰਨ ਵਾਲਿਆਂ ਲਈ-ਹੁਣ 24 ਫਰਵਰੀ 2021 ਤੱਕ ਲਗੀ ਇਹ ਪਾਬੰਦੀ
Next Postਇਸ ਮੁਲਕ ਨੇ ਕਰਤਾ ਇਹ ਵੱਡਾ ਐਲਾਨ, ਲੱਖਾਂ ਭਾਰਤੀਆਂ ਚ ਛਾ ਗਈ ਖੁਸ਼ੀ ਦੀ ਲਹਿਰ