ਆਈ ਤਾਜਾ ਵੱਡੀ ਖਬਰ
ਕਈ ਮਹੀਨਿਆਂ ਤੋਂ ਜਿੱਥੇ ਰੂਸ ਵੱਲੋਂ ਲਗਾਤਾਰ ਯੁਕਰੇਨ ਉਪਰ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ। ਜਿਸ ਵੱਲੋਂ ਆਪਣੀਆਂ ਫ਼ੌਜਾਂ ਨੂੰ ਕਾਫੀ ਮਹੀਨਿਆਂ ਤੋਂ ਸਰਹੱਦ ਉਪਰ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਆਪਣੀ ਹਮਲਾ ਕਰਨ ਦੀ ਪੂਰੀ ਯੋਜਨਾ ਬਣਾ ਲਈ ਗਈ ਸੀ। ਰੂਸ ਦੀ ਇਸ ਯੋਜਨਾ ਨੂੰ ਦੇਖਦੇ ਹੋਏ ਅਮਰੀਕਾ ਅਤੇ ਹੋਰ ਸਾਰੇ ਦੇਸ਼ਾਂ ਵੱਲੋਂ ਇਸ ਸਥਿਤੀ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ। ਜਿਨ੍ਹਾਂ ਵੱਲੋਂ ਉਸ ਨੂੰ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਵੀ ਅਪੀਲ ਕੀਤੀ ਗਈ। ਪਰ ਉਸ ਨੂੰ ਲਗਾਤਾਰ ਆਖਿਆ ਗਿਆ ਕਿ ਉਸ ਵੱਲੋਂ ਹਮਲਾ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪਰ ਬੀਤੇ ਦਿਨੀਂ ਜਿੱਥੇ ਅਚਾਨਕ ਹੀ ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰ ਦਿੱਤਾ ਗਿਆ ਉਥੇ ਹੀ ਇਸ ਇਕ ਹਫ਼ਤੇ ਦੌਰਾਨ ਹੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਹੈ। ਬਹੁਤ ਸਾਰੇ ਭਾਰਤੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ।
ਸਾਰੇ ਦੇਸ਼ਾ ਵੱਲੋ ਲਗਾਤਾਰ ਉਸ ਉਪਰ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਸ਼ੁਰੂ ਹੋਈ ਜੰਗ ਦਾ ਅਸਰ ਸਾਰੀ ਦੁਨੀਆ ਉੱਪਰ ਵੇਖਿਆ ਜਾ ਰਿਹਾ ਹੈ। ਹੁਣ ਜੋ ਬਾਇਡਨ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਦੁਨੀਆਂ ਨੂੰ ਵੱਡੀ ਰਾਹਤ ਮਿਲੇਗੀ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਰੂਸ ਵੱਲੋਂ ਬਰਾਮਦ ਕੀਤਾ ਜਾਣ ਵਾਲਾ ਕੱਚਾ ਤੇਲ ਜਿੱਥੇ ਸਾਰੇ ਦੇਸ਼ਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਕਿਉਂਕਿ ਇਸ ਜੰਗ ਦੇ ਕਾਰਨ ਸਾਰੇ ਦੇਸ਼ ਪ੍ਰਭਾਵਤ ਹੋ ਰਹੇ ਹਨ ਅਤੇ ਕੱਚੇ ਤੇਲ ਦੀ ਸਪਲਾਈ ਵਿੱਚ ਵੀ ਵਿਘਨ ਪੈ ਗਿਆ ਹੈ। ਸਾਰੀ ਦੁਨੀਆਂ ਉਪਰ ਇਸ ਮੁਸ਼ਕਲ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ।
ਜਿੱਥੇ ਉਨ੍ਹਾਂ ਵੱਲੋਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵਧੀ ਚਿੰਤਾ ਨੂੰ ਸਥਿਰ ਕਰਨ ਵਾਸਤੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ ਜਿੱਥੇ ਅਮਰੀਕੀ ਪ੍ਰਸ਼ਾਸਨ ਨੇ ਕਈ ਹੋਰ ਦੇਸ਼ਾਂ ਨਾਲ ਰਲ ਕੇ ਅਮਰੀਕੀ ਰਣਨੀਤੀ ਭੰਡਾਰ ਤੋਂ ਕਰੋੜਾਂ ਬੈਰਲ ਤੇਲ ਦੀ ਸਪਲਾਈ ਕੀਤੇ ਜਾਣ ਦਾ ਫ਼ੈਸਲਾ ਕਰ ਲਿਆ। ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਦੇ ਨਾਲ ਜਿੱਥੇ ਸਾਰੇ ਦੇਸ਼ਾਂ ਨੂੰ ਲਾਭ ਹੋਵੇਗਾ। ਉਥੇ ਹੀ ਦੁਨੀਆ ਵਿੱਚ ਕੱਚੇ ਤੇਲ ਦੀ ਸਪਲਾਈ ਵਿੱਚ ਵੀ ਵਿਘਨ ਨਹੀ ਆਵੇਗਾ।
Previous Postਅੱਧੀ ਰਾਤ ਨੂੰ ਹੋ ਰਿਹਾ ਸੀ ਇਹ ਕਾਂਡ ਪਰ ਫ਼ਿਲਮੀ ਸਟਾਈਲ ਚ ਪੁਲਸ ਨੇ ਮਾਰਤੀ ਐਂਟਰੀ – ਤਾਜਾ ਵੱਡੀ ਖਬਰ
Next Postਬੋਲੀਵੁਡ ਨੂੰ ਲਗਾ ਵੱਡਾ ਝੱਟਕਾ ਅਚਾਨਕ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ , ਫ਼ਿਲਮੀ ਜਗਤ ਚ ਛਾਇਆ ਸੋਗ