ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਅਜਿਹੀਆਂ ਅਜੀਬੋ-ਗਰੀਬ ਘਟਨਾਵਾਂ ਸੁਣਨ ਤੇ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਵਿਆਹ ਦਾ ਸਮਾਰੋਹ ਇਕ ਅਜਿਹਾ ਖੁਸ਼ੀ ਭਰਿਆ ਸਮਾਂ ਹੁੰਦਾ ਹੈ ਜਿੱਥੇ ਲੋਕੀਂ ਆਉਂਦੇ ਹਨ। ਕਿਉਂਕਿ ਉਨ੍ਹਾਂ ਨੂੰ ਉਸ ਵਿਆਹ ਲਈ ਪਰਿਵਾਰ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਮਹਿਮਾਨਾਂ ਦੇ ਆਉਣ ਤੇ ਘਰ ਪਰਿਵਾਰ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਜਾਂਦਾ ਹੈ। ਕਈ ਵਿਆਹ ਅਜਿਹੇ ਸਾਹਮਣੇ ਆ ਜਾਂਦੇ ਹਨ ਜੋ ਕਿਸੇ ਨਾ ਕਿਸੇ ਘਟਨਾ ਕਾਰਨ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।
ਵਿਆਹ ਵਿੱਚ ਕੁਝ ਘਟਨਾਵਾਂ ਕੁਦਰਤੀ ਵਾਪਰ ਜਾਂਦੀਆਂ ਹਨ ਤੇ ਕੁਝ ਘਟਨਾਵਾਂ ਆਪਣਿਆਂ ਵੱਲੋਂ ਹੀ ਰਚੀਆਂ ਸਾਜਿਸ਼ਾਂ ਦੇ ਕਾਰਨ ਸਾਹਮਣੇ ਆ ਜਾਂਦੀਆਂ ਹਨ। ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਬਦਲਾ ਲੈਣ ਲਈ ਵਿਆਹ ਦੇ ਕਾਰਡਾਂ ਨਾਲ ਜੁਗਾੜ ਲਾ ਕੇ ਇੱਕ ਭਰਾ ਵੱਲੋਂ ਅਜਿਹਾ ਕੰਮ ਕੀਤਾ ਗਿਆ, ਜਿਸਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰਾ ਖੰਡ ਸੂਬੇ ਦੇ ਜਿਲ੍ਹੇ ਨੈਨੀਤਾਲ ਵਿੱਚ ਪੈਂਦੇ ਪਿੰਡ ਰਾਮਨਗਰ ਤੋਂ ਸਾਹਮਣੇ ਆਈ ਹੈ।
ਜਿੱਥੇ ਇਕ ਭਰਾ ਵੱਲੋਂ ਆਪਣੀ ਪੁਰਾਣੀ ਸਾਜ਼ਸ਼ ਦੇ ਚੱਲਦੇ ਹੋਏ ਭਰਾ ਤੋਂ ਬਦਲਾ ਲੈਣ ਲਈ ਵਿਆਹ ਦੇ ਕਾਰਡ ਦਾ ਸਹਾਰਾ ਲਿਆ ਗਿਆ। ਦੋ ਸਕੇ ਭਰਾਵਾਂ ਸੁਰਜੀਤ ਸਿੰਘ ਤੇ ਕੁਲਦੀਪ ਸਿੰਘ ਦੇ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਜਿਸਦੇ ਚਲਦੇ ਹੋਏ ਭਰਾ ਵੱਲੋਂ ਆਪਣੇ ਭਰਾ ਨੂੰ ਸਬਕ ਸਿਖਾਉਣ ਲਈ ਸਾਜ਼ਿਸ਼ ਰਚੀ ਗਈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੁਰਜੀਤ ਸਿੰਘ ਦੇ ਪੁੱਤਰ ਪਰਮਿੰਦਰ ਸਿੰਘ ਦਾ ਵਿਆਹ 3 ਦਿਸੰਬਰ ਨੂੰ ਕੈਨੇਡਾ ਤੋਂ ਆਈ ਹੋਈ ਕੁੜੀ ਕਿਰਨਦੀਪ ਨਾਲ ਹੋਇਆ।
ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇ ਨਜ਼ਰ ਪਰਿਵਾਰ ਵੱਲੋਂ ਸਿਰਫ ਵਿਆਹ ਵਿੱਚ ਸ਼ਾਮਲ ਹੋਣ ਲਈ ਲੋਕਾਂ ਨੂੰ ਸੱਦਾ ਦੇਣ ਵਾਸਤੇ 80 ਕਾਰਡ ਹੀ ਛਪਵਾ ਕੇ ਵੰਡੇ ਗਏ ਸਨ। ਕੁਲਦੀਪ ਸਿੰਘ ਨੇ ਬਦਲਾ ਲੈਣ ਦੀ ਨੀਅਤ ਨਾਲ 100 ਕਾਰਡ ਹੋਰ ਛਪਵਾ ਕੇ ਮਜ਼ਦੂਰਾਂ ਵਿੱਚ ਵੰਡ ਦਿੱਤੇ। ਵਿਆਹ ਵਾਲੇ ਦਿਨ ਸੁਰਜੀਤ ਸਿੰਘ ਅਤੇ ਉਨ੍ਹਾਂ ਦਾ ਪ੍ਰੀਵਾਰ ਅਣਜਾਣ ਲੋਕਾਂ ਨੂੰ ਵਿਆਹ ਵਿੱਚ ਦੇਖ ਕੇ ਹੈਰਾਨ ਰਹਿ ਗਿਆ। ਉਨ੍ਹਾਂ ਨੂੰ ਪੁੱਛਣ ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਵਿਆਹ ਵਿੱਚ ਆਉਣ ਲਈ ਕਾਰਡ ਦਿੱਤੇ ਗਏ ਸਨ। ਇਸ ਵਿਆਹ ਵਿੱਚ ਆਏ ਮਜ਼ਦੂਰ ਨਾ ਸਿਰਫ ਖਾਣਾ ਖਾ ਕੇ ਗਏ ,ਸਗੋਂ ਖਾਣਾ ਪੈਕ ਕਰਕੇ ਆਪਣੇ ਘਰਾਂ ਨੂੰ ਲੈ ਗਏ। ਇਹ ਮਾਮਲਾ ਥਾਣੇ ਪੁੱਜਿਆ ਅਤੇ ਪੁਲੀਸ ਵੱਲੋਂ ਸਾ-ਜਿ-ਸ਼ ਰਚਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿੱਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Previous Postਮਰਨ ਤੋਂ ਪਹਿਲਾਂ ਔਰਤ ਨੇ 55 ਕਰੋੜ ਦੀ ਸੰਪਤੀ ਗਵਾਂਢੀਆਂ ਦੇ ਨਾਮ ਕਰਤੀ, ਫਿਰ ਗਵਾਂਢੀ ਹੁਣ ਜੋ ਕਰਨ ਲਗੇ ਹਨ ਸਾਰੇ ਪਾਸੇ ਹੋ ਗਈ ਵਾਹ ਵਾਹ
Next Postਪੰਜਾਬ : ਇਸ ਜਿਲ੍ਹੇ ਚ 6 ਫਰਵਰੀ 2021 ਤੱਕ ਲਈ ਜਾਰੀ ਹੋਇਆ ਇਹ ਸਰਕਾਰੀ ਹੁਕਮ