ਬਜਾਰ ਚ ਖ਼ਰੀਦਾਰੀ ਕਰ ਰਹੀ NRI ਔਰਤ ਦਾ ਲੁਟੇਰਿਆਂ ਵਲੋਂ ਖੋਹਿਆ ਆਈ ਫੋਨ ਤੇ ਏਨੇ ਲੱਖ ਨਗਦੀ

ਆਈ ਤਾਜ਼ਾ ਵੱਡੀ ਖਬਰ 

ਲਗਾਤਾਰ ਵਧ ਰਹੀਆਂ ਲੁੱਟਾ ਖੋਹਾ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਿੱਥੇ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਉਥੇ ਹੀ ਪੁਲਸ ਪ੍ਰਸ਼ਾਸਨ ਵੱਲੋਂ ਵੀ ਅਜਿਹੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਜਿੱਥੇ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਉਨ੍ਹਾਂ ਵੱਲੋਂ ਗੋਲੀਆਂ ਚਲਾ ਕੇ ਕਈ ਵਾਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਜਿਸ ਨਾਲ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਅਜਿਹੇ ਮਾਹੌਲ ਨੂੰ ਦੇਖਦੇ ਹੋਏ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਨਿਕਲਨਾ ਵੀ ਮੁਸ਼ਕਿਲ ਹੋ ਗਿਆ ਹੈ।

ਹੁਣ ਪੰਜਾਬ ਵਿੱਚ ਇੱਥੇ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਹੀ ਇਕ ਐਨਆਰਆਈ ਔਰਤ ਦਾ ਆਈਫੋਨ ਅਤੇ ਐਨੇ ਲੱਖ ਦੀ ਨਗਦੀ ਲੁਟੇਰਿਆਂ ਵੱਲੋਂ ਉਡਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਹੀ ਅੱਜ ਇਕ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਸਮੇਂ ਵਿਦੇਸ਼ ਤੋਂ ਆਈ ਹੋਈ ਇਕ ਮਹਿਲਾ ਆਪਣੇ ਬਚਿਆਂ ਦੇ ਨਾਲ ਖਰੀਦਦਾਰੀ ਕਰਨ ਲਈ ਗਈ ਹੋਈ ਸੀ। ਉਥੇ ਹੀ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦਾ ਪਰਸ ਖੋਹ ਲਿਆ ਗਿਆ ਹੈ,

ਜਿਸ ਵਿੱਚ ਉਸਦਾ ਆਈਫੋਨ ਅਤੇ ਡੇਢ ਲੱਖ ਰੁਪਏ ਦੀ ਨਕਦੀ ਮੌਜੂਦ ਸੀ ਅਤੇ ਬੱਚਿਆਂ ਦੇ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੰਦੇ ਹੋਏ ਸ਼ਕਾਇਤ ਕਰਤਾ ਚੂਹੜ ਸਿੰਘ ਪੁੱਤਰ ਬਿਸ਼ਨ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਹ ਪੰਜਾਬ ਰੋਡਵੇਜ਼ ਵਿੱਚ ਸੇਵਾਮੁਕਤ ਮੁਲਾਜ਼ਮ ਹਨ। ਉਹਨਾਂ ਦੀ ਵਿਦੇਸ਼ ਰਹਿੰਦੇ ਧੀ ਬਲਜੀਤ ਕੌਰ ਕੁਝ ਦਿਨਾਂ ਲਈ ਰਹਿਣ ਵਾਸਤੇ ਉਨ੍ਹਾਂ ਦੇ ਕੋਲ ਆਪਣੇ ਬੱਚਿਆਂ ਸਮੇਤ ਆਈ ਹੋਈ ਸੀ। ਜਿੱਥੇ ਉਹ ਖਰੀਦਦਾਰੀ ਕਰਨ ਲਈ ਬਾਜ਼ਾਰ ਗਈ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਜਦੋਂ ਉਸ ਦਾ ਪਰਸ ਖੋਹਿਆ ਗਿਆ ਤਾਂ ਉਨ੍ਹਾਂ ਦੀ ਬੇਟੀ ਵੱਲੋਂ ਉਹਨਾਂ ਦਾ ਮੁਕਾਬਲਾ ਵੀ ਕੀਤਾ ਗਿਆ ਅਤੇ ਉਹ ਦੂਰ ਤੱਕ ਉਨ੍ਹਾਂ ਦੀ ਬੇਟੀ ਨੂੰ ਘੜੀਸ ਕੇ ਲੈ ਗਿਆ

ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਹ ਜ਼ਖ਼ਮੀ ਹੋ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਉਥੇ ਹੀ ਲੁਟੇਰਿਆਂ ਵੱਲੋਂ ਪਿਸਤੌਲ ਦਿਖਾਇਆ ਗਿਆ, ਅਤੇ ਲੋਕਾਂ ਤੋਂ ਬਚ ਕੇ ਉਥੋਂ ਨਿਕਲ ਗਏ। ਉਥੇ ਹੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।